ਇੰਦਰਜੀਤ ਸਿੰਘ
ਫਾਜ਼ਿਲਕਾ, 28 ਮਾਰਚ 2020 - ਜ਼ਿਲ੍ਹਾ ਫਾਜ਼ਿਲਕਾ ਦੇ ਖੁਈਆਂ ਸਰਵਰ ਵਿੱਚ ਕਿੰਨੂ ਵੈਕਸਿੰਗ ਪਲਾਟ ਵਿੱਚ ਅੱਜ ਅੱਗ ਲੱਗ ਗਈ। ਜਿਸ ਦੇ ਕਾਰਨ ਵੈਕਸਿੰਗ ਪਲਾਂਟ ਵਿੱਚ ਖੜੀ ਟ੍ਰਾਲੀ, ਜਨਰੇਟਰ, ਕਰੇਟ ਅਤੇ ਬਾਰਦਾਨਾ ਸੜਕੇ ਸਵਾਹ ਹੋ ਗਿਆ, ਫੈਕਟਰੀ ਦਾ ਸ਼ੈੱਡ ਡਿੱਗਣ ਨਾਲ ਵੀ ਭਾਰੀ ਨੁਕਸਾਨ ਹੋਇਆ ਹੈl
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਕਿੰਨੂ ਵੈਕਸਿੰਗ ਪਲਾਂਟ ਦੇ ਮਾਲਕ ਨੇ ਦੱਸਿਆ ਕਿ ਉਹ ਪਿੰਡ ਸੱਪਾਂ ਵਾਲੀ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਦੀ ਕਿੰਨੂ ਵੈਕਸਿੰਗ ਪਲਾਂਟ ਦੀ ਫੈਕਟਰੀ ਖੁਈਆਂ ਸਰਵਰ ਵਿੱਚ ਹੈ। ਜਿੱਥੇ ਅੱਜ ਉਨ੍ਹਾਂ ਨੂੰ ਗੁਆਂਡੀਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਵਿੱਚ ਅੱਗ ਲੱਗ ਗਈ ਹੈ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਫਾਇਰ ਬ੍ਰਿਗੇਡ ਅਤੇ ਪੁਲਿਸ ਉੱਥੇ ਮੌਜੂਦ ਸੀ ਫੈਕਟਰੀ ਦਾ ਸ਼ੈਡ ਡਿੱਗ ਗਿਆ ਅਤੇ ਫੈਕਟਰੀ ਵਿੱਚ ਜਨਰੇਟਰ, ਇੱਕ ਟ੍ਰਾਲੀ, ਕਰੇਟ ਅਤੇ ਬਾਰਦਾਨਾ ਸੜ ਗਿਆ ਹੈ। ਜਿਸ ਨਾਲ ਉਨ੍ਹਾਂ ਦਾ 20 ਤੋ 25 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਉਨ੍ਹਾਂ ਨੇ ਦੱਸਿਆ ਕਿ ਫੈਕਟਰੀ ਵਿੱਚ ਕੈਮਰੇ ਲੱਗੇ ਹੋਏ ਹਨ। ਜਿਸਦੀ ਪੂਰੀ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਜਿਸ ਨਾਲ ਅੱਗ ਲਗਣ ਦੇ ਕਾਰਨਾ ਦਾ ਪਤਾ ਲੱਗ ਪਾਏਗਾl
ਉੱਥੇ ਹੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿੰਨੂ ਵੈਕਸਿੰਗ ਪਲਾਂਟ ਵਿੱਚ ਅੱਗ ਲੱਗੀ ਹੈ ਜਿਸ 'ਤੇ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਅੱਗ ਉੱਤੇ ਕਾਬੂ ਪਾਇਆ ਗਿਆ ਹੈl