ਹਰੀਸ਼ ਕਾਲੜਾ
- 4 ਮਾਰਚ ਤੋਂ 10 ਮਾਰਚ ਤੱਕ 24 ਘੰਟੇ ਰਹਿਣਗੇ ਕਾਰਜਸ਼ੀਲ ਰਹਿਣਗੇ
ਸ਼੍ਰੀ ਅਨੰਦਪੁਰ ਸਾਹਿਬ, 29 ਫਰਵਰੀ 2020 - 05 ਮਾਰਚ ਤੋ 07 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 8 ਮਾਰਚ ਤੋ 10 ਮਾਰਚ ਤੱਕ ਸ਼੍ਰੀ ਅਨੰਦਪੁਰ ਸਾਹਿਬ ਵਿਚ ਹੋਣ ਵਾਲੇ ਹੋਲੇ ਮੁਹੱਲੇ ਦੇ ਤਿਉਹਾਰ ਲਈ ਪ੍ਰਸ਼ਾਸਨ ਵਲੋਂ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡੀ.ਸੀ. ਵਿਨੇ ਬਬਲਾਨੀ ਨੇ ਦੱਸਿਆ ਕਿ ਇਸ ਦੇ ਲਈ ਮੇਨ ਸਿਵਲ ਕੰਟਰੋਲ ਰੂਮ ਪੁਲਿਸ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਦਫਤਰ ਦੇ ਮੀਟਿੰਗ ਹਾਲ ਵਿੱਚ ਸਥਾਪਿਤ ਕੀਤਾ ਜਾਵੇਗਾ, ਜਿਸ ਵਿੱਚ ਸਮੂਹ ਵਿਭਾਗਾਂ ਦੇ ਕਰਮਚਾਰੀ/ਅਧਿਕਾਰੀ 24 ਘੰਟੇ (ਰਾਊਂਡ ਦੀ ਕਲਾਕ) ਸਿਫਟਾਂ ਵਿੱਚ ਡਿਊਟੀ 'ਤੇ ਰਹਿਣਗੇ।
ਇਸੇ ਤਰ੍ਹਾਂ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਇਕ ਵੱਖਰਾ ਕੰਟਰੋਲ ਰੂਮ ਦਫਤਰ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਿਖੇ ਸਥਾਪਿਤ ਕੀਤਾ ਜਾਵੇਗਾ। ਡੀ.ਸੀ. ਨੇ ਹੋਲੇ ਮੁਹੱਲੇ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ, ਬਿਜਲੀ, ਖੁਰਾਕ ਤੇ ਸਪਲਾਈ, ਸੜਕਾਂ, ਨਗਰ ਕੌਂਸਲ, ਟੈਲੀਫੋਨ, ਜੰਗਲਾਤ, ਖੇਤੀਬਾੜੀ, ਟਰਾਂਸਪੋਰਟ ਵਿਭਾਗ ਵਲੋ ਆਪਣੇ-ਆਪਣੇ ਆਰਜੀ ਦਫਤਰ 4 ਮਾਰਚ ਤੱਕ ਹਰ ਹਾਲਤ ਵਿੱਚ ਪੁਲਿਸ ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕਰਨ ਦੀ ਹਦਾਇਤ ਕੀਤੀ।
ਮੇਲਾ ਅਫਸਰ- ਕਮ-ਉਪ ਮੰਡਲ ਮੈਜਿਟਰੇਟ ਮੈਡਮ ਕਨੂ ਗਰਗ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ 4 ਮਾਰਚ ਤੋਂ 10 ਮਾਰਚ ਤੱਕ ਕਾਰਜ਼ਸ਼ੀਲ ਮੁੱਖ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01887-232015 ਅਤੇ ਕੀਰਤਪੁਰ ਸਾਹਿਬ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01887-238087 ਹੋਵੇਗਾ ।ਉਹਨਾਂ ਦੱਸਿਆ ਕਿ ਇਸ ਮੇਲੇ ਦੋਰਾਨ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ 10 ਸੈਕਟਰਾਂ ਵਿੱਚ ਵੰਡਿਆ ਜਾਵੇਗਾ ।