ਜੀ ਐਸ ਪੰਨੂ
ਪਟਿਆਲਾ, 26 ਫਰਵਰੀ 2020 - ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਸੰਗੀਤਮਈ ਸ਼ਾਮ ਵੀ ਅੱਜ ਇਤਿਹਾਸਕ ਬਣ ਗਈ ਜਦੋਂ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਪਦਮ ਭੂਸ਼ਣ ਉਸਤਾਦ ਜ਼ਾਕਿਰ ਹੁਸੈਨ ਵੱਲੋਂ ਤਬਲੇ ਦੀ ਦਿਲਕਸ਼ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ ਗਿਆ।
ਪਟਿਆਲਾ ਦੇ ਪੁਰਾਤਨ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ਵਿਚ ਵਿਸ਼ਾਲ ਸਮਾਰੋਹ ਮੌਕੇ ਹੁੰਮ-ਹੁਮਾ ਕੇ ਪੁੱਜੇ ਕਲਾ ਪ੍ਰੇਮੀਆਂ ਨੇ ਇਸ ਸੰਗੀਤਮਈ ਸ਼ਾਮ ਦਾ ਖ਼ੂਬ ਆਨੰਦ ਮਾਣਿਆ ਤੇ ਤਾੜੀਆਂ ਨਾਲ ਉਸਤਾਦ ਜ਼ਾਕਿਰ ਹੁਸੈਨ ਦੀ ਤਬਲਾ ਵਾਦਨ ਕਲਾ ਦਾ ਜ਼ੋਰਦਾਰ ਸਵਾਗਤ ਕੀਤਾ।
ਵਿਰਾਸਤੀ ਉਤਸਵ ਦੇ ਸਮਾਗਮ ਦੀ ਅਰੰਭਤਾ ਸ੍ਰੀਮਤੀ ਪਰਨੀਤ ਕੌਰ ਨੇ ਦੀਪ ਜਲਾ ਕੇ ਕਰਵਾਈ। ਇਸ ਸੰਗੀਤਮਈ ਸ਼ਾਮ ਨੂੰ ਯਾਦਗਾਰੀ ਬਣਾਉਂਦਿਆਂ ਪੰਜਾਬ ਘਰਾਣੇ ਦੇ ਖ਼ਲੀਫ਼ਾ ਉਸਤਾਦ ਜ਼ਾਕਿਰ ਹੁਸੈਨ ਨੇ ਪਖ਼ਾਵਜ ਪ੍ਰੰਪਰਾ ਤਬਲੇ ਦੀਆਂ ਤਾਲਾਂ ਦੀ ਖ਼ੂਬ ਛਹਿਬਰ ਲਾਈ। ਉਨ੍ਹਾਂ ਨੇ ਪਖਾਵਜ ਵਜਾਉਣ ਦੀ ਸ਼ੁਰੂਆਤ ਪੇਸ਼ਕਾਰ ਅਤੇ ਸਾਰੰਗੀ 'ਤੇ ਰਾਗ ਮੇਘ ਤਿੰਨ ਤਾਲਾਂ ਅਤੇ 16 ਮਾਤਰਾਵਾਂ ਨਾਲ ਕਰਦਿਆਂ ਦਰਸ਼ਕ ਕੀਲ ਲਏ।
ਉਸਤਾਦ ਜ਼ਾਕਿਰ ਹੁਸੈਨ ਨੇ ਤਬਲੇ 'ਤੇ ਪੇਸ਼ਕਾਰ, ਟੁੱਕੜੇ, ਕਾਇਦੇ, ਪਲਟੇ, ਪੰਜਾਬ ਘਰਾਣੇ ਦੀਆਂ ਬੰਦਸ਼ਾਂ, ਰੇਲਾਂ ਅਤੇ ਸਾਰੰਗੀ ਦੇ ਅਨੋਖੇ ਸੁਮੇਲ ਦੀ ਦਿਲਕਸ਼ ਪੇਸ਼ਕਾਰੀ ਦਿੱਤੀ। ਉਨ੍ਹਾਂ ਦੇ ਨਾਲ ਸਾਰੰਗੀ 'ਤੇ ਜਨਾਬ ਸਾਬਿਰ ਸੁਲਤਾਨ ਖ਼ਾਨ ਨੇ ਸੰਗਤ ਕਰਦਿਆਂ ਸੰਗੀਤ ਦਾ ਅਨੋਖਾ ਸੁਮੇਲ ਦਿਖਾਇਆ। ਤਕਨੀਕੀ ਸਹਿਯੋਗ ਸ੍ਰੀ ਮੁਜ਼ੀਬ ਨੇ ਦਿੱਤਾ ਤੇ ਸ਼ਾਗਿਰਦ ਜਤਿੰਦਰਪਾਲ ਸਿੰਘ ਭੈਣੀ ਸਾਹਿਬ ਵੀ ਮੌਜੂਦ ਸਨ। ਜਦੋਂਕਿ ਮੰਚ ਸੰਚਾਲਨ ਮਸ਼ਹੂਰ ਡਾਕੂਮੈਂਟਰੀ ਨਿਰਮਾਤਾ, ਟੀ.ਵੀ. ਅਤੇ ਸਟੇਜ ਐਂਕਰ ਸ੍ਰੀਮਤੀ ਸਾਧਨਾ ਸ੍ਰੀਵਾਸਤਵ ਨੇ ਕੀਤਾ।
ਇਸ ਮੌਕੇ ਸ੍ਰੀ ਜਾਕਿਰ ਹੁਸੈਨ ਨੇ ਕਿਹਾ ਕਿ ਹੁਣ ਇਹ ਪਟਿਆਲਾ ਵਿਰਾਸਤੀ ਉਤਸਵ ਇੱਕ ਕੌਮਾਂਤਰੀ ਉਤਸਵ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਇੱਥੇ ਆ ਕੇ ਆਪਣੀ ਪੇਸ਼ਕਾਰੀ ਦੇਣ ਦਾ ਸੁਭਾਗ ਪ੍ਰਾਪਤ ਹੋਣਾਂ ਉਨ੍ਹਾਂ ਖ਼ੁਦ ਦੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਰਾਸਤ ਨੂੰ ਸੰਭਾਲਣ ਦੇ ਕੀਤੇ ਗਏ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ। ਉਸਤਾਦ ਜ਼ਾਕਿਰ ਹੁਸੈਨ ਨੇ ਪਟਿਆਲਵੀਆਂ ਦਾ ਵੀ ਖਾਸ ਧੰਨਵਾਦ ਕੀਤਾ।
ਇਸ ਮੌਕੇ ਮੁੱਖ ਮੰਤਰੀ ਦੇ ਭਰਾ ਰਾਜਾ ਮਾਲਵਿੰਦਰ ਸਿੰਘ, ਰਾਣੀ ਹਰਪ੍ਰਿਆ ਕੌਰ, ਸਪੁੱਤਰ ਯੁਵਰਾਜ ਰਣਇੰਦਰ ਸਿੰਘ, ਸ. ਹਿੰਮਤ ਸਿੰਘ ਕਾਹਲੋਂ, ਸ੍ਰੀਮਤੀ ਈਸ਼ਵਰ ਪ੍ਰੀਤ ਕੌਰ, ਮੁੱਖ ਮੰਤਰੀ ਦਾਮਾਦ ਤੇ ਕੌਮਾਂਤਰੀ ਪੋਲੋ ਖਿਡਾਰੀ ਸ. ਗੁਰਪਾਲ ਸਿੰਘ ਸੰਧੂ, ਸ੍ਰੀ ਜੈ ਸ਼ੇਰਗਿੱਲ, ਕਰਨਲ ਐਨ.ਐਸ. ਸੰਧੂ, ਸ੍ਰੀ ਰਜੇਸ਼ ਸਹਿਗਲ, ਉੱਘੇ ਕਲਾਕਾਰ ਸ੍ਰੀ ਮਾਨਸੀ ਜੋਸ਼ੀ, ਸ਼ਰਮਨ ਜੋਸ਼ੀ, ਐਮ.ਐਲ.ਏ. ਸ. ਗੁਰਕੀਰਤ ਸਿੰਘ ਕੋਟਲੀ, ਸੂਚਨਾ ਕਮਿਸ਼ਨਰ ਸ੍ਰੀ ਸੰਜੀਵ ਗਰਗ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਚੇਅਰਮੈਨ ਸ੍ਰੀ ਐਸ.ਕੇ. ਮਿਸ਼ਰਾ, ਸ੍ਰੀਮਤੀ ਮੋਰੀਨ, ਟਰਸਟੀ ਸ੍ਰੀਮਤੀ ਅਨੀਤਾ ਸਿੰਘ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ੍ਰੀ ਸੰਤ ਬਾਂਗਾ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿੰਤੀ ਸੰਗਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ ਸ੍ਰੀ ਰਜੇਸ਼ ਸ਼ਰਮਾ, ਸ੍ਰੀ ਬਲਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਡਾ. ਬੀ.ਐਸ. ਘੁੰਮਣ, ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵੀ.ਸੀ. ਲੈਫ. ਜਨਰਲ ਜੇ.ਐਸ. ਚੀਮਾ, ਪਹਿਲੀ ਆਰਮਡ ਡਵੀਜਨ ਨਾਭਾ ਦੇ ਕਮਾਂਡਰ ਬ੍ਰਿਗੇਡੀਅਰ ਸੁਮਿਤ ਮਲਹੋਤਰਾ, ਡਾ. ਦਰਸ਼ਨ ਸਿੰਘ, ਯੂਥ ਕਾਂਗਰਸ ਪ੍ਰਧਾਨ ਸ੍ਰੀ ਅਨੁਜ ਖੋਸਲਾ, ਸ੍ਰੀ ਸੰਦੀਪ ਮਲਹੋਤਰਾ, ਸ੍ਰੀਮਤੀ ਸ਼ੈਲਜਾ ਖੰਨਾ, ਸ੍ਰੀ ਅਤੁਲ ਜੋਸ਼ੀ, ਸ੍ਰੀ ਕੇ.ਕੇ. ਸਹਿਗਲ, ਸ੍ਰੀ ਸੋਨੂ ਸੰਗਰ, ਸੁਰਿੰਦਰ ਸਿੰਘ ਘੁੰਮਣ, ਰਜਿੰਦਰ ਸ਼ਰਮਾ, ਸ੍ਰੀ ਹਰਵਿੰਦਰ ਸਿੰਘ ਨਿੱਪੀ, ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀਮਤੀ ਬਿਮਲਾ ਸ਼ਰਮਾ, ਮੈਂਬਰ ਸ੍ਰੀਮਤੀ ਇੰਦਰਜੀਤ ਕੌਰ, ਸ. ਰਵਿੰਦਰ ਸਿੰਘ ਸਵੀਟੀ, ਸ੍ਰੀ ਕੈਪਟਨ ਅਮਰਜੀਤ ਸਿੰਘ ਜੇਜੀ, ਡਾ. ਅਮਰ ਸਤਿੰਦਰ ਸੇਖੋਂ, ਕਰਨਲ ਆਰ.ਐਸ. ਬਰਾੜ, ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਸ.ਪੀ. ਐਚ ਨਵਨੀਤ ਸਿੰਘ ਬੈਂਸ, ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਸੰਯੁਕਤ ਕਮਿਸ਼ਨਰ ਅਵਿਕੇਸ਼ ਕੁਮਾਰ, ਲਾਲ ਵਿਸ਼ਵਾਸ਼, ਪੀ.ਸੀ.ਐਸ. ਟ੍ਰੇਨੀ ਜਸਲੀਨ ਕੌਰ, ਸਿਵਲ ਤੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ, ਵੱਡੀ ਗਿਣਤੀ 'ਚ ਪਟਿਆਲਾ ਸਮੇਤ ਦੂਰੋ-ਦੂਰੋਂ ਆਏ ਅਤੇ ਸੰਗੀਤ ਤੇ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਤੇ ਉਸਤਾਦ ਜ਼ਾਕਿਰ ਹੁਸੈਨ ਵੱਲੋਂ ਕੀਤੀ ਗਈ ਤਬਲੇ ਦੀ ਪੇਸ਼ਕਾਰੀ ਦਾ ਅਨੰਦ ਮਾਣਿਆ।