ਅਸ਼ੋਕ ਵਰਮਾ
ਮਾਨਸਾ, 26 ਫਰਵਰੀ 2020 - ਸੰਵਿਧਾਨ ਬਚਾਓ ਮੰਚ ਦਾ ਰੋਸ ਧਰਨਾ 25 ਫਰਵਰੀ ਤੋਂ ਹੋਇਆ ਦਿਨ-ਰਾਤ ਵਿੱਚ ਤਬਦੀਲ ਅਤੇ ਅੰਦੋਲਨਕਾਰੀਆਂ ਵੱਲੋਂ ਐਨ.ਆਰ.ਸੀ., ਐਨ.ਪੀ.ਆਰ. ਅਤੇ ਸੀ.ਏ.ਏ. ਕਾਨੂੰਨ ਵਾਪਸੀ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫਰ, ਸੀ.ਪੀ.ਆਈ. ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸ਼ਾਂਤਮਈ ਅਤੇ ਸੰਵਿਧਾਨਿਕ ਦਾਇਰੇ ਵਿੱਚ ਰਹਿ ਕੇ ਅੰਦੋਲਨ ਕਰ ਰਹੇ ਅੰਦੋਲਨਕਾਰੀਆਂ ਦੇ ਮਿਸ਼ਨ ਤੋਂ ਸਰਕਾਰ ਬੁਰੀ ਤਰ੍ਹਾਂ ਘਬਰਾ ਚੁੱਕੀ ਹੈ ਅਤੇ ਆਰ.ਐਸ.ਐਸ. ਦੇ ਫਿਰਕੂਪੱਤੇ ਰਾਹੀਂ ਅਤੇ ਉਸ ਦੇ ਇਸ਼ਾਰਿਆਂ ਤੇ ਫੈਲਾਈ ਜਾ ਰਹੀ ਹਿੰਸਾ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ ਮੌਕੇ ਦੀ ਤਮਾਸ਼ਗੀਨ ਅਫਸਰਸ਼ਾਹੀ ਅਤੇ ਜਿੰਮੇਵਾਰ ਲੋਕਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਆਗੂਆਂ ਨੇ ਕਿਹਾ ਕਿ ਦੇਸ਼ ਦੇ ਅਮਨ ਪਸੰਦ ਲੋਕ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਵਾਲੇ ਲੋਕਾਂ ਵਿੱਚ ਆਰ.ਐਸ.ਐਸ. ਦੀਆਂ ਘਿਨੌਣੀਆਂ ਹਰਕਤਾਂ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਜਿਸ ਤਹਿਤ ਦੇਸ਼ ਦੇ ਵੱਡੇ ਹਿੱਸੇ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕਰਨ ਲਈ ਸੰਘਰਸ਼ ਦਾ ਰਸਤਾ ਅਖਤਿਆਰ ਕਰ ਲਿਆ ਗਿਆ ਹੈ। ਧਰਨੇ ਮੌਕੇ ਜਸਵੰਤ ਸਿੰਘ ਬਹੁਜਨ ਕ੍ਰਾਂਤੀ ਮੋਰਚਾ, ਕਾਮਰੇਡ ਕਿਰਪਾਲ ਸਿੰਘ ਬੀਰ, ਦਲਜੀਤ ਮਾਨਸ਼ਾਹੀਆ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਹਰਨੇਕ ਸਿੰਘ ਢਿੱਲੋਂ ਮਾਨਸਾ ਖੁਰਦ, ਮਨਜੀਤ ਸਿੰਘ ਧਿੰਗੜ, ਹਰਜਿੰਦਰ ਮਾਨਸ਼ਾਹੀਆ, ਕਰਨੈਲ ਸਿੰਘ ਮਾਨਸਾ, ਸੁਖਚਰਨ ਦਾਨੇਵਾਲੀਆ ਪੰਜਾਬ ਕਿਸਾਨ ਯੂਨੀਅਨ, ਰਜਿੰਦਰ ਸਿੰਘ ਜਵਾਹਰਕੇ ਸਾਬਕਾ ਸਰਪੰਚ, ਕਾਕਾ ਸਿੰਘ ਆਗੂ ਟਰੇਡ ਯੂਨੀਅਨ, ਭੁਪਿੰਦਰ ਸਿੰਘ ਬੱਪੀਆਣਾ, ਕਪੂਰ ਸਿੰਘ ਕੋਟ ਲੱਲੂ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਸੀ.ਪੀ.ਆਈ., ਪਵਨ ਸਿੰਘ ਰਮਦਿੱਤੇਵਾਲਾ, ਗੁਰਪ੍ਰੀਤ ਸਿੰਘ, ਹਰਦਮ ਸਿੰਘ ਆਇਸਾ ਆਗੂ ਹਾਜਰ ਸਨ।