- ਕਿਹਾ, ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ
- ਰਹਿਣ ਲੋਕ ਪੁਲਸਿ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ
ਮਲੇਰਕੋਟਲਾ, 26 ਫਰਵਰੀ 2020 - ਐਸ.ਡੀ.ਐਮ. ਮਲੇਰਕੋਟਲਾ ਵਿਕਰਜਮੀਤ ਸਿੰਘ ਪਾਂਥੇ ਵੱਲੋ ਸਹਿਰ ਮਲੇਰਕੋਟਲਾ ਦੇ ਪਤਵੰਤਿਆਂ ਦੀ ਸਹਿਰ ਵਿੱਚ ਅਮਨ ਸਾਂਤੀ ਅਤੇ ਭਾਈਚਾਰਾ ਕਾਇਮ ਰੱਖਣ ਲਈ ਪੀਸ ਕਮੇਟੀ ਦੀ ਮੀਟਿੰਗ ਕੀਤੀ ਗਈ. ਜਿਸ ਵਿੱਚ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜ ਸੇਵੀ ਵਿਅਕਤੀਆਂ ਵੱਲੋ ਭਾਗ ਲਿਆ ਗਿਆ ਅਤੇ ਸ਼ਹਿਰ ਵਿਚ ਅਮਨ ਅਤੇ ਸ਼ਾਂਤੀ ਨੂੰ ਕਾਇਮ ਰੱਖਣ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੁੰ ਪੂਰਨ ਸਹਿਯੋਗ ਦੇਣ ਦਾ ਸੱਦਾ ਦਿੱਤਾ. ਸ੍ਰੀ ਪਾਂਥੇ ਵੱਲੋਂ ਇਹ ਵੀ ਕਿਹਾ ਗਿਆ ਕਿ ਸ਼ਹਿਰ ਵਿੱਚ ਸਭ ਧਰਮਾਂ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ। ਜਿਸ ਕਾਰਨ ਕਿਸੇ ਵੀ ਸੰਵੇਦਨਸ਼ੀਲ ਮਾਮਲੇ ਵਿੱਚ ਸਮੂਹ ਭਾਈਚਾਰਿਆਂ ਵੱਲੋਂ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਮਿਲਣ ਸਦਕਾ ਹੀ ਸਰਾਰਤੀ ਅਨਸਰਾਂ ਨੂੰ ਸਖਤੀ ਨਾਲ ਠੱਲ੍ਹ ਪਾਈ ਜਾ ਸਕਦੀ ਹੈ।
ਮੀਟਿੰਗ ਦੌਰਾਨ ਸ੍ਰੀ ਪਾਂਥੇ ਵੱਲੋਂ ਸਮੂਹ ਹਾਜਰੀਨ ਨੂੰ ਦਸਿਆ ਗਿਆ ਕਿ ਦਿੱਲੀ ਵਿੱਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹਿੰਸਾ ਵੱਧਣ ਕਾਰਨ ਕਾਫੀ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਾਫੀ ਜਖਮੀ ਵੀ ਹੋ ਗਏ ਹਨ ਅਤੇ ਜੋ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ, ਸਬੰਧੀ ਸਾਰਿਆਂ ਵੱਲੋ ਅਜਿਹੀ ਘਟਨਾਂ ਦੀ ਨਿੰਦਾ ਕੀਤੀ ਗਈ ਅਤੇ ਸਹਿਰ ਵਿੱਚ ਅਮਨ ਸਾਂਤੀ, ਭਾਈਚਾਰਾ ਰੱਖਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਇਹ ਵੀ ਦਸਿਆ ਗਿਆ ਕਿ ਮਾਲੇਰਕੋਟਲਾ ਇੱਕ ਸੰਵੇਦਨਸੀਲ ਸਹਿਰ ਹੈ।
ਸ਼ਹਿਰ ਦੀ ਸੁਰੱਖਿਆ ਅਤੇ ਕਿਸੇ ਵੀ ਅਨਹੋਣੀ ਘਟਨਾ ਤੋ ਬੱਚਣ ਲਈ ਸਾਰਿਆ ਦਾ ਫਰਜ ਬਣਦਾ ਹੈ ਕਿ ਆਪਣੇ ਆਪਣੇ ਇਲਾਕੇ ਵਿੱਚ ਸਾਂਤੀ ਬਣਾਏ ਰੱਖਣ ਲਈ ਸੰਦੇਸ ਦਿੱਤਾ ਜਾਵੇ ਤਾਂ ਜੋ ਸਹਿਰ ਵਿੱਚ ਕਿਸੇ ਕਿਸਮ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਅਤੇ ਹਰ ਸਹਿਰੀ ਸੰਦਭਾਵਨਾ ਅਤੇ ਪਿਆਰ ਨਾਲ ਰਹਿਣ। ਕਿਸੇ ਵੀ ਸਰਾਰਤੀ ਅਨਸਰ ਤੋ ਸੁਚੇਤ ਰਿਹਾ ਜਾਵੇ ਤਾਂ ਜੋ ਉਹ ਮਾਹੋਲ ਨੂੰ ਖਰਾਬ ਨਾ ਕਰ ਸਕਣ। ਮੀਟਿੰਗ ਦੌਰਾਨ ਐਸ.ਡੀ.ਐਮ ਵੱਲੋਂ ਕਿਹਾ ਗਿਆ ਕਿ ਸ਼ਹਿਰ ਵਿੱਚ ਏਕਤਾ ਅਤੇ ਭਾਈਚਾਰਾ ਸਾਂਝ ਨੂੰ ਕਾਇਮ ਰੱਖਿਆ ਜਾਵੇ ਅਤੇ ਸੋਸਲ ਮੀਡੀਆ ਰਾਹੀਂ ਫੈਲਾਈਆਂ ਜਾਣ ਵਾਲੀਆਂ ਅਫਵਾਹਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਿਹਾ ਜਾਵੇ। ਮੀਟਿੰਗ ਤੋਂ ਬਾਅਦ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ., ਮਾਲੇਰਕੋਟਲਾ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਜੋ ਟਰੱਕ ਯੂਨੀਅਨ, ਸਰਕਾਰੀ ਕਾਲਜ ਰੋਡ, ਸਰਹੰਦੀ ਗੇਟ ਤੋਂ ਹੁੰਦਾ ਹੋਇਆ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਕੱਢਿਆ ਗਿਆ।
ਮੀਟਿੰਗ ਦੌਰਾਨ ਪੀਸ ਕਮੇਟੀ ਦੇ ਨੁੰਮਾਇੰਦਿਆਂ ਨੇ ਭਰੋਸਾ ਦਿਵਾਇਆ ਕੇ ਸ਼ਹਿਰ ਮਾਲੇਰਕੋਟਲਾ ਵਿੱਚ ਹਰ ਮਜਹਬ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ ਅਤੇ ਕਦੇ ਵੀ ਕਿਸੇ ਸੰਵੇਦਨਸੀਲ ਮੁੱਦੇ ਨੂੰ ਲੈ ਕੇ ਦੇਸ ਵਿੱਚ ਮਾਹੌਲ ਵਿਗੜਦਾ ਹੈ ਤਾਂ ਮਾਲੇਰਕੋਟਲਾ ਸ਼ਹਿਰ ਦੇ ਲੋਕ ਏਕਤਾ ਅਤੇ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕਰਦੇ ਹਨ ਅਤੇ ਮਿਲ ਜੁਲ ਕੇ ਰਹਿੰਦੇ ਹਨ. ਆਖੀਰ ਵਿੱਚ ਸਹਿਰ ਨਿਵਾਸੀਆਂ ਨੂੰ ਐਸ.ਡੀ.ਐਮ. ਮਾਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਵੱਲੋ ਪੁਰਜੋਰ ਅਪੀਲ ਕੀਤੀ ਕਿ ਸਹਿਰ ਵਿੱਚ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾਵੇ।
ਮੀਟਿੰਗ ਵਿੱਚ ਇੰਸਪੈਕਟਰ ਡੀ.ਪੀ.ਐਸ. ਜੇਜੀ ਐਸ.ਐਚ.ਓ. ਸਿਟੀ-2, ਐਸ.ਆਈ. ਹਰਿੰਦਰ ਸਿੰਘ ਐਸ.ਐਚ.ਓ.ਸਿਟੀ-1, ਮੁਹੰਮਦ ਇਕਬਾਲ ਫੌਜੀ ਪ੍ਰਧਾਨ ਨਗਰ ਕੌਂਸਲ, ਮਾਲੇਰਕੋਟਲਾ, ਸ੍ਰੀ ਇੰਦਰਜੀਤ ਸਿੰਘ ਸਮਾਜ ਸੇਵੀ, ਸ੍ਰੀ ਜਗਤ ਕਥੂਰੀਆ ਮੇੈਂਬਰ ਕਾਰਜਕਾਰੀ ਬੀ.ਜੇ.ਪੀ. ਮਾਲੇਰਕੋਟਲਾ, ਸ੍ਰੀ ਸਸੋਈ ਰਾਜ, ਇੰਚਾਰਜ ਚਰਚ, ਸ੍ਰੀ ਓਮ ਪ੍ਰਕਾਸ਼ ਪ੍ਰਧਾਨ ਬਸਪਾ, ਮਾਲੇਰਕੋਟਲਾ, ਸ੍ਰੀ ਮਹਿਮੂਦ ਅਹਿਮਦ ਥਿੰਦ ਪ੍ਰਧਾਨ ਆਈ.ਯੂ.ਐਮ.ਐਲ. ਪੰਜਾਬ ਤੋਂ ਇਲਾਵਾ ਸ੍ਰੀ ਮੁਹੰਮਦ ਫਰੂਕ ਪ੍ਰਧਾਨ ਐਸ.ਏ.ਡੀ.(ਏ) ਮਾਲੇਰਕੋਟਲਾ ਅਤੇ ਮਹਿੰਦਰ ਸਿੰਘ ਪਰੂਥੀ ਪ੍ਰਧਾਨ ਬਲਾਕ ਕਾਂਗਰਸ ਅਤੇ ਹੋਰ ਪਤਵੰਤਿਆਂ ਵੱਲੋਂ ਭਾਗ ਲਿਆ ਗਿਆ।