ਹਰੀਸ਼ ਕਾਲੜਾ
ਰੂਪਨਗਰ, 26 ਫਰਵਰੀ 2020 - ਬੱਚਿਆਂ ਦੇ ਸਬੰਧਤ ਕੇਸਾਂ ਵਿੱਚ ਉਹਨਾ ਦੀ ਪਹਿਚਾਣ ਗੁਪਤ ਰੱਖੀ ਜਾਵੇ। ਇਹ ਪ੍ਰਗਟਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਸੀ.ਜੇ.ਐਮ.- ਕਮ-ਸਕੱਤਰ ਹਰਸਿਮਰਨਜੀਤ ਸਿੰਘ ਵੱਲੋਂ ਮੀਡੀਆ ਨਾਲ ਗਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨਾਂ ਲੀਗਲ ਸਰਵਿਸ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਅਲੱਗ -ਅਲੱਗ ਸਕੀਮਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ਼ ਵਿਕਟਮ ਕੰਪਨਸੇਸ਼ਨ ਸਕੀਮ ਦੇ ਬਾਰੇ ਖਾਸ ਤੋਰ ਤੇ ਜਾਗਰੂਕ ਕਰਵਾਇਆ ਗਿਆ ਅਤੇ ਉਹਨਾ ਨੂੰ ਅਲੱਗ ਅਲੱਗ ਕੇਸ ਜਿਸ ਤਰਾਂ ਕਿ ਐਕਸੀਡੈਂਟ ਦੇ ਕੇਸ,ਰੇਪ ਦੇ ਕੇਸ,ਅਤੇ ਐਸਿਡ ਅਟੈਕਾਂ ਦੇ ਕੇਸਾਂ ਵਿੱਚ ਵਿਕਟਮ ਨੂੰ ਮਿਲਣ ਵਾਲੀ ਰਾਸ਼ੀ ਅਤੇ ਉਸ ਨੂੰ ਦਾਇਰ ਕਰਨ ਦੀ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਤੇ ਏ.ਪੀ.ਆਰ.ਓ ਅਰੁਨ ਚੌਧਰੀ ਹਾਜਰ ਸਨ।