ਪਰਵਿੰਦਰ ਸਿੰਘ ਕੰਧਾਰੀ
- ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਦੀ ਲੜਕੀ ਨੇ ਰੋ-ਰੋ ਦੱਸੀ ਹੱਡਬੀਤੀ
- ਜੇਕਰ ਮੇਰੇ ਵਸ ਹੋਵੇ ਜਿਨ੍ਹਾਂ ਏਜੰਟਾਂ ਨੇ ਮੇਰੀ ਲੜਕੀ ਨੂੰ ਰੋਲਿਆ ਮੈਂ ਉਸਨੂੰ ਵੀ ਰੋਲ ਕੇ ਰੱਖ ਦੇਵਾਂ - ਪੀੜਤ ਲੜਕੀ ਦੀ ਮਾਤਾ
- ਸਰਕਾਰਾਂ ਦੀ ਅਣਗਹਿਲੀ ਕਾਰਨ ਵਿਦੇਸ਼ਾਂ 'ਚ ਰੁਲ ਰਹੀ ਹੈ ਪੰਜਾਬ ਦੀ ਨੌਜਵਾਨ ਪੀੜੀ - ਪੀੜਤ ਲੜਕੀ
- ਏਜੰਟਾਂ ਦੇ ਹੱਥੀਂ ਚੜ੍ਹ ਦੁਬਈ, ਮਸਕਟ ਚ ਫਸੀਆਂ 8 ਦੇ ਕਰੀਬ ਲੜਕੀਆਂ ਸਮਾਜਸੇਵੀ ਲੋਕਾਂ ਦੀ ਮੱਦਦ ਨਾਲ ਪਹੁੰਚੀਆਂ ਪੰਜਾਬ
ਫਰੀਦਕੋਟ, 26 ਫਰਵਰੀ 2020 - ਵੱਧ ਪੈਸੇ ਕਮਾਉਣ ਦੀ ਲਾਲਸਾ ਲਗਾਤਾਰ ਲੋਕਾਂ ਖਾਸਕਰ ਨੌਜਵਾਨ ਲੜਕੇ-ਲੜਕੀਆਂ ਵਿੱਚ ਵਧਦੀ ਜਾ ਰਹੀ ਹੈ, ਜਿਸਦਾ ਫਾਇਦਾ ਥਾਂ-ਥਾਂ 'ਤੇ ਗਲੀ, ਮੁਹੱਲੇ, ਕਸਬਿਆਂ, ਸ਼ਹਿਰਾਂ ਵਿੱਚ ਆਪਣੀਆਂ ਦੁਕਾਨਾਂ ਖੋਲੀ ਬੈਠੇ ਏਜੰਟ ਇਨ੍ਹਾਂ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਵਿਦੇਸ਼ ਭੇਜ ਕੇ ਖੱਟ ਰਹੇ ਹਨ। ਪਰ ਸਾਡੀਆਂ ਸਰਕਾਰਾਂ ਇਸ ਸਭ ਨੂੰ ਅਣਗੋਲ੍ਹਿਆਂ ਕਰਕੇ ਕੁੰਭਕਰਨੀ ਨੀਂਦ ਸੋ ਰਹੀ ਹੈ। ਭਾਵੇਂ ਕਿ ਲਗਾਤਾਰ ਇਨ੍ਹਾਂ ਏਜੰਟਾਂ ਦੇ ਧੱਕੇ ਚੜੇ ਨੌਜਵਾਨ ਲੜਕੇ-ਲੜਕੀਆਂ ਆਏ ਦਿਨ ਸੁਰਖੀਆਂ ਬਣ ਰਹੇ ਹਨ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਤੋਂ ਜਿੱਥੋਂ ਦੀ ਰਹਿਣ ਵਾਲੀ ਇਕ ਲੜਕੀ ਵੀ ਫਿਰੋਜ਼ਪੁਰ ਦੇ ਕਸਬਾ ਜੀਰਾ 'ਚ ਕੰਮ ਕਰਨ ਵਾਲੇ ਏਜੰਟ ਵਲੋਂ ਦੁਬਈ 'ਚ ਭੇਜਣ ਦੇ ਦਿਖਾਏ ਸਾਬਜ਼ ਬਾਗ ਦੇ ਲਾਲਚ ਕਾਰਨ ਵੱਡੀ ਮੁਸ਼ਕਿਲ 'ਚ ਫਸ ਗਈ ਸੀ। ਪਰ 4 ਮਹੀਨਿਆਂ ਬਾਅਦ ਬੜੀ ਮੁਸ਼ਕਲ ਅਤੇ ਪਿੰਡ ਦੇ ਸਮਾਜਸੇਵੀ ਮਨਪ੍ਰੀਤ ਸਿੰਘ ਅਤੇ ਵਦੇਸ਼ 'ਚ ਰਹਿ ਰਹੇ ਇੱਕ ਅਵਤਾਰ ਸਿੰਘ ਦੀ ਮਿਹਨਤ ਸਦਕਾ ਵਾਪਸ ਆਪਣੇ ਪਰਿਵਾਰ ਵਿੱਚ ਆਈ ਹੈ। ਪਰਿਵਾਰ 'ਚ ਆਉਣ ਉਪਰੰਤ ਉਕਤ ਲੜਕੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਏਜੰਟ 'ਤੇ ਦੋਸ਼ ਲਗਾਏ ਹਨ ਉਥੇ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਕੋਸਿਆ ਹੈ ਉਸਦਾ ਕਹਿਣਾ ਹੈ ਕਿ ਜੇ ਸਾਡੀ ਸਰਕਾਰ ਇੱਥੇ ਹੀ ਬੇਰੁਜ਼ਗਾਰੀ ਨੂੰ ਦੂਰ ਕਰ ਦੇਵੇ ਤਾਂ ਕਿਉਂ ਕਿਸੇ ਨੂੰ ਆਪਣਾ ਘਰ ਛੱਡਣਾ ਪਵੇ।
ਇਸ ਮੌਕੇ ਪੀੜਤ ਲੜਕੀ ਨੇ ਰੋ-ਰੋ ਕੇ ਆਪਣਾ ਹਾਲ ਸਣਾਉਦੇ ਹੋਏ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਜ਼ੀਰੇ ਸ਼ਹਿਰ ਦੇ ਇਕ ਏਜੰਟ ਨੇ ਉਸਨੂੰ ਵਦੇਸ਼ ਭੇਜਣ ਲਈ ਅਤੇ ਉੱਥੇ ਕੰਮ ਦਵਾਉਣ ਲਈ 2 ਲੱਖ ਰੁਪਏ ਲਏ ਸਨ ਅਤੇ ਉਸਨੂੰ ਦੁਬਈ ਭੇਜ ਦਿੱਤਾ ਅਤੇ ਉਸ ਤੋਂ ਬਾਅਦ ਉਸ ਨੂੰ ਅੱਗੇ ਮਸਕਟ ਭੇਜ ਦਿੱਤਾ ਗਿਆ। ਜਿੱਥੇ ਜਾ ਕੇ ਉਸ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੇ ਉਹ ਬਿਆਨ ਨਹੀਂ ਕਰ ਸਕਦੀ ਅਤੇ ਉਹ ਇਕੱਲੀ ਹੀ ਨਹੀਂ ਹੋਰ ਵੀ ਅਨੇਕਾਂ ਲੜਕੀਆਂ ਅਜਿਹੇ ਏਜੰਟਾਂ ਦੇ ਚੁਗਲ 'ਚ ਫਸਕੇ ਵਦੇਸ਼ਾਂ ਵਿੱਚ ਰੁਲ ਰਹੀਆਂ ਹਨ ਉਸਦੇ ਨਾਲ 50 ਦੇ ਕਰੀਬ ਹੋਰ ਲੜਕੀਆਂ ਸ਼ਨ ਜਿਹੜੀਆਂ ਹਰ ਰੋਜ ਆਪਣੇ ਪਰਿਵਾਰ 'ਚ ਵਾਪਸ ਆਉਣ ਲਈ ਅਰਦਾਸਾਂ ਕਰ ਰਹੀਆਂ ਸਨ।
ਆਖਿਰ ਉਨ੍ਹਾਂ ਦੀ ਅਰਦਾਸ ਉਸ ਵਕਤ ਪੂਰੀ ਹੋ ਗਈ ਜਦੋਂ ਉਨ੍ਹਾਂ ਦੇ ਪਿੰਡ ਵਾਸੀਆਂ ਅਤੇ ਵਦੇਸ਼ 'ਚ ਰਹਿ ਰਹੇ ਸਮਾਜ ਸੇਵੀ ਅਵਤਾਰ ਸਿੰਘ ਨੇ 8 ਲੜਕੀਆਂ ਨੂੰ ਵਾਪਸ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ ਉਕਤ ਪੀੜਤ ਲੜਕੀ ਨੇ ਪੰਜਾਬ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕੇ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਜਿਹੇ ਉਪਰਾਲੇ ਕੀਤੇ ਜਾਣ ਕੇ ਪੰਜਾਬ ਦੇ ਲੜਕੇ ਲੜਕੀਆਂ ਨੂੰ ਪੰਜਾਬ 'ਚ ਹੀ ਰੁਜ਼ਗਾਰ ਮੁਹੱਈਆ ਕਰਵਾ ਦਿੱਤਾ ਜਾਵੇ ਤਾਂ ਕਿਸੇ ਪਰਿਵਾਰ ਦੇ ਧੀ-ਪੁੱਤ ਨੂੰ ਆਪਣੀਆਂ ਜਾਇਦਾਦਾਂ ਵੇਚ ਕੇ ਬਾਹਰ ਨਾ ਭੇਜਣਾ ਪਵੇ।
ਇਸ ਮੌਕੇ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਨੇ ਧੀ ਨੂੰ ਜਿਸ ਏਜੰਟ ਨੇ ਉਕਸਾ ਕੇ ਲਾਲਚ ਦੇ ਕੇ ਵਦੇਸ਼ ਭੇਜ ਕੇ ਧੋਖਾ ਦਿੱਤਾ ਹੈ ਉਸ ਨੂੰ ਸਜਾ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਏਜੰਟ ਆਪਣੇ ਲਾਲਚ ਕਰਕੇ ਕਿਸੇ ਦੀ ਜਿੰਦਗੀ ਨਾਲ ਖਿਲਵਾੜ ਨਾ ਕਰੇ।
ਇਸ ਮੌਕੇ ਪਿੰਡ ਅਰਾਈਆਂ ਵਾਲਾ ਦੇ ਸਮਾਜਸੇਵੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਲੜਕੀ ਜ਼ੀਰੇ ਦੇ ਏਜੰਟ ਰਾਹੀਂ 2 ਲੱਖ ਰੁਪਏ ਦੇ ਕੇ ਵਦੇਸ਼ ਗਈ ਸੀ ਪਰ ਉੱਥੇ ਜਾਕੇ ਉਸ ਨੂੰ ਜੋ ਮੁਸ਼ਕਲਾਂ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਉਹ ਬਿਆਨ ਨਹੀਂ ਕੀਤੀਆਂ ਜਾਂਦੀਆਂ ਪਰ ਚਾਰ ਮਹੀਨੇ ਬਾਅਦ ਇਨ੍ਹਾਂ ਲੜਕੀਆਂ ਨੇ ਮਸਕਟ 'ਚ ਭੱਜ ਕੇ ਉੱਥੋਂ ਦੀ ਪੁਲਿਸ ਨੂੰ ਸਾਰੀ ਕਹਾਣੀ ਦੱਸੀ ਅਤੇ ਇਸ ਉਪਰੰਤ ਜਦੋਂ ਲੜਕੀ ਨੇ ਆਪਣੇ ਪਰਿਵਾਰ ਨੂੰ ਹੱਡਬੀਤੀ ਦੱਸੀ ਤਾਂ ਪਰਿਵਾਰ ਨੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਅਸੀਂ ਮਲੇਰਕੋਟਲਾ ਦੇ ਦੁਬਈ ਚ ਰਹਿਣ ਵਾਲੇ ਅਵਤਾਰ ਸਿੰਘ ਜੋ ਕਿ ਇੱਕ ਸਮਾਜਸੇਵੀ ਹਨ ਉਸ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਦੇ ਨਾਲ 8 ਦੇ ਕਰੀਬ ਲੜਕੀਆਂ ਨੂੰ ਸਹੀ ਸਲਾਮਤ ਵਾਪਸ ਪਰਿਵਾਰ ਵਿਚ ਲੈ ਆਂਦਾ ਹੈ ਉਨ੍ਹਾਂ ਦੀ ਮੰਗ ਹੈ ਕੇ ਜਿਨਾਂ ਏਜੰਟਾਂ ਨੇ ਲਾਲਚ ਦੇ ਕੇ ਇਨ੍ਹਾਂ ਲੜਕੀਆਂ ਨੂੰ ਵਿਦੇਸ਼ ਭੇਜਿਆ ਸੀ ਉਨ੍ਹਾਂ ਖਿਲਾਫ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।