ਹਰੀਸ਼ ਕਾਲੜਾ
ਰੂਪਨਗਰ, 26 ਫਰਵਰੀ 2020 - ਸਿਵਲ ਸਰਜਨ ਰੂਪਨਗਰ ਡਾ.ਐਚ.ਐਨ.ਸ਼ਰਮਾ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰਜ਼ ਅਤੇ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਓਹਨਾਂ ਵੱਲੋ ਅਧਿਕਾਰੀਆਂ ਨੂੰ ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਸਬੰਧੀ ਨਿਰਦੇਸ਼ ਦਿੱਤੇ ਗਏ। ਉਹਨਾਂ ਹਦਾਇਤ ਕਰਦੇ ਹੋਏ ਕਿਹਾ ਕਿ ਸਰਬਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ। ਆਈ.ਈ.ਸੀ.-ਬੀ.ਸੀ.ਸੀ. ਗਤੀਵਿਧੀਆਂ ਅਤੇ ਪੀ.ਐਨ.ਡੀ.ਟੀ. ਅਧੀਨ ਕਰਵਾਈਆਂ ਜਾਣ ਵਾਲੀਆਂ ਜਾਗਰੂਕਤਾ ਵਰਕਸ਼ਾਪਾਂ ਦੇ ਆਯੋਜਨ ਸੰਬੰਧੀ ਟਾਰਗੈਟ ਗਰੁੱਪ ਦੀ ਸ਼ਮੂਲੀਅਤ ਵੱਧ ਤੋਂ ਵੱਧ ਕੀਤੀ ਜਾਵੇ ਅਤੇ ਇਸ ਸਬੰਧੀ ਮਾਇਕਰੋਪਲਾਨ ਇਸ ਦਫਤਰ ਨੂੰ ਭੇਜਿਆ ਜਾਵੇ। ਹਰੇਕ ਸਿਹਤ ਸੰਸਥਾ ਤੇ ਫਲੂ ਕਾਰਨਰ ਬਣਾਏ ਜਾਣ ਅਤੇ ਸਵਾਇਨ ਫਲੂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਆਰ.ਬੀ.ਐਸ.ਕੇ. ਅਧੀਨ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਦੇ ਚੈਕਅਪ ਦੀ ਪ੍ਰਤੀਸ਼ਤਤਾ ਵਧਾਈ ਜਾਵੇ। ਐਸ.ਐਮ.ਓ. ਵੱਲੋਂ ਕੀਤੇ ਗਏ ਟੂਰਾਂ ਦੀ ਰਿਪੋਰਟ ਇਸ ਦਫਤਰ ਨੂੰ ਜਰੂਰ ਭੇਜੀ ਜਾਵੇ। ਸਰਵੇ ਦੌਰਾਨ ਐਮ.ਆਰ ਦੇ ਸ਼ੱਕੀ ਕੇਸਾਂ ਦੀ ਜਾਂਚ ਕੀਤੀ ਜਾਵੇ। ਕੋਰੋਨਾ ਵਾਇਰਸ ਸੰਬੰਧੀ ਰਾਜ ਪੱਧਰ ਤੋਂ ਪ੍ਰਾਪਤ ਹਦਾਇਤਾਂ ਮੁਤਾਬਿਕ ਚੀਨ ਦੀ ਯਾਤਰਾ ਕਰਕੇ ਆਏ ਲੋਕਾਂ ਦਾ ਨਿਰੰਤਰ ਚੈਕਅਪ ਸੁਨਿਸ਼ਚਿਤ ਕੀਤਾ ਜਾਵੇ।ਐਨ.ਸੀ.ਡੀ. ਸਕਰੀਨਿੰਗ ਕੇਸਾਂ ਦੀ ਗਿਣਤੀ ਵਧਾਈ ਜਾਵੇ। ਜਨ ਅੋਸ਼ਧੀ ਕੇਂਦਰ ਤੇ ਉਪਲਬਧ ਦਵਾਈਆਂ ਬਲਾਕ ਐਸ.ਐਮ. ਓ. ਵੱਲੋਂ ਵੀ ਜਰੂਰਤ ਅਨੁਸਾਰ ਖਰੀਦੀਆਂ ਜਾ ਸਕਦੀਆਂ ਹਨ। ਸਾਰੇ ਮੈਡੀਕਲ ਚੈਕਅਪ ਕੈਂਪਾ ਦਾ ਰਿਕਾਰਡ ਰੱਖਿਆ ਜਾਵੇ ਅਤੇ ਬਿਨਾਂ ਸਮਰੱਥ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਕੈਂਪ ਨਾ ਲਗਾਇਆ ਜਾਵੇ। ਮਮਤਾ ਦਿਵਸ ਮੌਕੇ ਐਸ.ਐਮ.ਓ. ਵੱਲੋਂ ਮੋਨੀਟਰਿੰਗ ਕਰਨੀ ਯਕੀਨੀ ਬਣਾਈ ਜਾਵੇ।
ਏ.ਐਨ.ਸੀ. ਰਜਿਸਟ੍ਰੇਸ਼ਨ ਦੌਰਾਨ ਏ.ਐਨ.ਐਮ ਵੱਲੋਂ ਗਰਭਵਤੀ ਔਰਤਾਂ ਦੀ ਪੂਰੀ ਸਿਹਤ ਜਾਣਕਾਰੀ ਏ.ਐਨ.ਸੀ. ਕਾਰਡ ਵਿੱਚ ਭਰੀ ਜਾਵੇ। ਸਮੇਂ-ਸਮੇਂ 'ਤੇ ਆਸ਼ਾ ਨੂੰ ਵੱਖ-ਵੱਖ ਸਿਹਤ ਸਕੀਮਾਂ ਅਤੇ ਮਾਣ-ਭੱਤਿਆਂ ਸਬੰਧੀ ਸੈਂਸਟੇਟਾਈਜ ਕੀਤਾ ਜਾਵੇ। ਗਰਭਵਤੀ ਔਰਤਾਂ ਦੀ ਰਜਿਸ਼ਟ੍ਰੇਸਨ, ਮੁਫਤ ਚੈਕਅਪ, ਜਣੇਪਾ ਅਤੇ ਜਣੇਪੇ ਤੋਂ ਬਾਅਦ ਦਿੱਤੀਆ ਜਾਣ ਵਾਲੀਆ ਸਹੂਲਤਾਂ, 0 ਤੋਂ 1 ਸਾਲ ਤੱਕ ਹਰ ਬੱਚੇ ਦਾ ਇਲਾਜ, 0 ਤੋਂ 5 ਸਾਲ ਤੱਕ ਦੀਆਂ ਲੜਕੀਆਂ ਦਾ ਮੁਫਤ ਇਲਾਜ, ਆਰ.ਬੀ.ਐਸ.ਕੇ ਤਹਿਤ ਮੁਫਤ ਇਲਾਜ ਵਰਗੀਆਂ ਸਹੂਲਤਾਂ ਨੂੰ ਸੁਚਾਰੂ ਤਰੀਕੇ ਨਾਲ ਲਾਗੂ ਕੀਤਾ ਜਾਵੇ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰੇਨੂੰ ਭਾਟੀਆ, ਐਸ.ਐਮ.ਓਜ਼. ਡਾ. ਤਰਸੇਮ ਸਿੰਘ, ਡਾ. ਰਜਿੰਦਰ ਕੁਮਾਰ, ਡਾ. ਨਰੇਸ਼ ਕੁਮਾਰ, ਡਾ. ਹਰਬੰਸ ਸਿੰਘ, ਡਾ. ਕਮਲਦੀਪ ਕੋਰ ਡੀ.ਟੀ.ਓ., ਡਾ. ਸੁਮੀਤ ਸ਼ਰਮਾ, ਡਾ. ਜਤਿੰਦਰ ਕੋਰ, ਡਿਪਟੀ ਮਾਸ ਮੀਡੀਆ ਅਫਸਰ ਗੁਰਦੀਪ ਸਿੰਘ ਤੇ ਰਾਜ ਰਾਣੀ, ਡੀ.ਪੀ.ਐਮ ਡੋਲੀ ਸਿੰਗਲਾ, ਜਿਲ੍ਹਾ ਅਕਾਂਊਟ ਅਫਸਰ ਮਨਜਿੰਦਰ ਸਿੰਘ, ਡੀ.ਐਮ.ਐਡ.ਈ.ਓ ਲਖਵੀਰ ਸਿੰਘ ਅਤੇ ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਤੇ ਸਮੂਹ ਸਟਾਫ ਮੈਂਬਰ ਹਾਜਰ ਸਨ।