ਕੈਨੇਡਾ : ਬ੍ਰਹਮ ਗਿਆਨੀ ਬਾਬਾ ਸੁੰਦਰ ਸਿੰਘ ਜੀ ਦੀ ਯਾਦ ਵਿਚ ਸਮਾਗਮ 28 ਤੋਂ
ਹਰਦਮ ਮਾਨ
ਸਰੀ, 26 ਫਰਵਰੀ, 2020 : ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ, ਬੀਹਲਾ, ਸ਼ਹਿਣਾ, ਭਦੌੜ, ਬਰਨਾਲਾ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਬ੍ਰਹਮ ਗਿਆਨੀ ਬਾਬਾ ਸੁੰਦਰ ਸਿੰਘ ਜੀ (ਜਿਨ੍ਹਾਂ 100 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਹੈਰੀਟੇਜ ਐਬਸਫੋਰਡ ਵਿਖੇ ਅਣਥੱਕ ਸੇਵਾ ਕੀਤੀ) ਦੀ ਯਾਦ ਵਿਚ ਸਮਾਗਮ 28, 29 ਫਰਵਰੀ ਤੇ 1 ਮਾਰਚ 2020 ਨੂੰ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਗੁਰਚਰਨ ਟੱਲੇਵਾਲੀਆ ਨੇ ਦੱਸਿਆ ਹੈ ਕਿ ਇਸ ਸਬੰਧ ਵਿਚ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ, ਐਬਸਫੋਰਡ ਵਿਖੇ 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ, ਜਿਨ੍ਹਾਂ ਦੇ ਭੋਗ 1 ਮਾਰਚ 2020 ਦਿਨ ਐਤਵਾਰ ਨੂੰ ਪਾਏ ਜਾਣਗੇ। ਉਪਰੰਤ ਇਕ ਭਾਰੀ ਦੀਵਾਨ ਸਜੇਗਾ ਜਿਸ ਵਿਚ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾਵਾਚਕ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਤਿੰਨੇ ਦਿਨ ਆਪਣੀਆਂ ਹਾਜਰੀਆਂ ਲਵਾਉਣ ਦੀ ਅਪੀਲ ਕੀਤੀ ਹੈ। ਹੋਰ ਜਾਣਕਾਰੀ ਲਈ ਗੁਰਚਰਨ ਟੱਲੇਵਾਲੀਆ 604-298-3982, ਮੇਜਰ ਅਜੀਤ ਸਿੰਘ 604-763-8290, ਹਰਜੀਤ ਸਿੰਘ ਖੰਗੂਰਾ 604-853-8193, ਗੁਰਮੇਲ ਸਿੰਘ ਭੁੱਲਰ 604-626-8722 ਨਾਲ ਸੰਪਰਕ ਕੀਤਾ ਜਾ ਸਕਦਾ ਹੈ।