ਚੰਡੀਗੜ੍ਹ, 25 ਫਰਵਰੀ 2020 - ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਤੇ ਹੋਰ ਪੁਲਿਸ ਅਫਸਰਾਂ ਨੂੰ ਬਹਿਬਲ ਕਲਾਂ ਕੇਸ ਵਿੱਚ ਹਾਈਕੋਰਟ ਨੇ ਵੱਡਾ ਝਟਕਾ ਦਿੰਦਿਆਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਰੁੱਧ ਦਾਖਲ ਅਪੀਲ ਮੰਗਲਵਾਰ ਨੂੰ ਖਾਰਜ ਕਰ ਦਿੱਤੀ।
ਦੋ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਸੀਬੀਆਈ ਦੀ ਐਸ.ਐਲ.ਪੀ ਖਾਰਜ ਕੀਤੀ ਸੀ ਤੇ ਅੱਜ ਹਾਈਕੋਰਟ ਨੇ ਪੁਲਿਸ ਅਫਸਰਾਂ ਦੀ ਅਪੀਲ ਖਾਰਜ ਕਰ ਦਿੱਤੀ ਹੈ।
ਹਾਈਕੋਰਟ ਵਿਚ ਪੰਜਾਬ ਸਰਕਾਰ ਦੀ ਇਹ ਦਲੀਲ ਹੈ ਕਿ ਇਸ ਮਾਮਲੇ ਵਿੱਚ ਇਕਹਿਰੀ ਬੈਂਚ ਦੇ ਹੁਕਮ ਨੂੰ ਸਿੱਧਾ ਸੁਪਰੀਮ ਕੋਰਟ ਵਿੱਚ ਹੀ ਕੀਤਾ ਜਾ ਸਕਦਾ ਹੈ ਤੇ ਹਾਈਕੋਰਟ ਦੀ ਡਬਲਿਊ ਬੈਂਚ ਵਿੱਚ ਮਾਮਲਾ ਸੁਣਵਾਈ ਯੋਗ ਹੀ ਨਹੀਂ ਹੈ, ਨੂੰ ਮਾਨਤਾ ਦਿੰਦਿਆਂ ਅਪੀਲ ਖਾਰਜ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਬੁੱਧਵਾਰ ਨੂੰ ਮੁਹਾਲੀ ਦੀ ਸੀਬੀਆਈ ਕੋਰਟ ਵਿਚ ਕਲੋਜ਼ਰ ਰਿਪੋਰਟ 'ਤੇ ਸੁਣਵਾਈ ਹੋਣੀ ਹੈ।