ਰਵੀ ਜੱਖੂ
ਚੰਡੀਗੜ੍ਹ, 25 ਫਰਵਰੀ 2020 - ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਅੱਜ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਦਿੱਤੇ ਬਿਆਨ 'ਤੇ ਬੋਲਦਿਆਂ ਕਿਹਾ ਕਿ ' ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ।'
ਉਥੇ ਹੀ ਉਨ੍ਹਾਂ ਆਪਣੇ ਕੈਬਿਨੇਟ ਵਜ਼ੀਰ ਭਰਤ ਭੂਸ਼ਣ ਆਸ਼ੂ ਦੇ ਮਸਲੇ 'ਤੇ ਉਨ੍ਹਾਂ ਨੂੰ ਕਲੀਨ ਚਿਟ ਦਿੰਦਿਆਂ ਮੰਤਰੀ ਆਸ਼ੂ 'ਤੇ ਇਲਜ਼ਾਮ ਲਾਉਣ ਵਾਲੇ ਡੀਐਸਪੀ ਨੂੰ ਡਿਸਮਿਸ ਕਰਨ ਦੀ ਗੱਲ ਆਖੀ। ਉਥੈ ਹੀ ਡੀਐਸਪੀ ਨੂੰ ਡਿਸਮਿਸ ਕਰਨ ਦੇ ਬਿਆਨ 'ਤੇ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਡੀਐਸਪੀ ਬਲਵਿੰਦਰ ਸੇਖੋਂ ਨੂੰ ਜਾਂਚ ਕਿਸ ਨੇ ਸੌਂਪੀ ਸੀ, ਜਿਸ 'ਚ ਭਰਤ ਭੂਸ਼ਣ ਆਸ਼ੂ ਦਾ ਨਾਂਅ ਆਇਆ। ਉਥੇ ਹੀ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਆਸ਼ੂ ਕੇਸ ਨੂੰ ਮੁੜ ਖੋਲ੍ਹਣ ਦੀ ਮੰਗ ਰੱਖੀ।