ਮੁਲਾਜ਼ਮ ਅਤੇ ਪੈਨਸ਼ਨਰਾਂ ਵੱਲੋਂ ਮੁਹਾਲੀ 'ਚ ਵਿਸ਼ਾਲ ਰੈਲੀ
ਚੰਡੀਗੜ੍ਹ 24 ਫਰਵਰੀ, 2020: ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੇ ਵਿਰੁੱਧ ਪੰਜਾਬ ਦੇ ਸਮੂਹ ਜਿਲਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਅੱਜ ਵਾਈ.ਪੀ.ਐਸ. ਗਰਾਊਂਡ, ਮੁਹਾਲੀ ਵਿਖ ਵਿਸ਼ਾਲ ਰੈਲੀ ਕੀਤੀ। ਯਾਦਵਿੰਦਰਾ ਪਬਲਿਕ ਸਕੂਲ ਦੇ ਨੇੜੇ ਦੇ ਗਰਾਂਉਡ ਵਿੱਚ ਵੇਖਣ ਤੇ ਇੰਝ ਪ੍ਰਤੀਤ ਹੋ ਰਿਹਾ ਸੀ, ਜਿਵੇ ਕਿ ਮੁਲਾਜ਼ਮਾਂ ਦਾ ਹੜ ਆ ਗਿਆ ਹੋਵੇ। ਇੱਕ ਅੰਦਾਜੇ ਮੁਤਾਬਿਕ ਇਹ ਇਕੱਠ 30 ਹਜ਼ਾਰ ਦੇ ਕਰੀਬ ਸੀ। ਸਮੁੱਚਾ ਮੁਲਾਜ਼ਮ ਵਰਗ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ ਨਕਰਾਤਮਕ ਰਵੀਏ ਤੋਂ ਨਰਾਜ਼ ਆਪ ਮੁਹਾਰੇ ਹੀ ਇਸ ਰੈਲੀ ਵਿਚ ਪਹੁੰਚਿਆ। ਮੁਲਾਜ਼ਮ ਆਗੂਆਂ ਨੇ ਜਿੱਥੇ ਸਟੇਜ ਤੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਤਕਰੀਰਾ ਦਿੱਤੀਆਂ ਉੱਥੇ ਹੀ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦੀ ਦਿੱਤੀ ਜਾ ਰਹੀ ਦੁਹਾਈ ਦੇ ਬਾਵਜੂਦ ਵਿਧਾਨ ਸਭਾ ਵਿੱਚ ਆਪਣੀਆਂ ਤਨਖਾਹਾਂ ਅਤੇ ਵਿੱਤੀ ਲਾਭਾਂ ਦਾ ਬਿਲ ਲਿਆਉਣ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਦੋਗਲੀ ਨੀਤੀ ਤਹਿਤ ਆਪਣੇ ਖਰਚੇ ਅਤੇ ਵਿੱਤੀ ਲਾਭਾਂ 'ਤੇ ਕੋਈ ਪਾਬੰਧੀ ਨਹੀਂ ਲਗਾ ਰਹੀ ਅਤੇ ਮੁਲਾਜ਼ਮ ਵਰਗ ਦਾ ਗਲਾ ਘੁੱਟਣ 'ਤੇ ਤੁਲੀ ਹੋਈ ਹੈ।
ਮੁਲਾਜ਼ਮ ਆਗੂਆਂ ਸੁਖਚੈਨ ਸਿੰਘ ਖਹਿਰਾ, ਸਤੀਸ. ਰਾਣਾ, ਸੱਜਣ ਸਿੰਘ, ਮੇਘ ਸਿੰਘ ਸਿੱਧੂ, ਕਰਮ ਸਿੰਘ ਧਨੋਆ, ਠਾਕੁਰ ਸਿੰਘ, ਬਖਸ਼ੀਸ਼ ਸਿੰਘ, ਪ੍ਰੇਮ ਸਾਗਰ ਸ਼ਰਮਾ ਨੇ ਇਸ ਸਰਕਾਰ ਦੀ ਤੁਲਣਾ ਮੁਗਲ ਸਮਰਾਜ ਨਾਲ ਕਰਦੇ ਹੋਏ ਆਖਿਆ ਕਿ ਇਹ ਸਰਕਾਰ ਲੋਕਤੰਤਰ ਦਾ ਘਾਣ ਕਰਕੇ ਰਾਜਾਸ਼ਾਹੀ, ਵੰਸ਼ਵਾਦ ਅਤੇ ਹਿਟਲਰ ਸ਼ਾਹੀ ਨੂੰ ਪਰਮੋਟ ਕਰਦੇ ਹੋਏ ਕਾਰਪੋਰੇਟ ਘਰਾਣੇ ਅਤੇ ਗੁੰਡੇ ਅਨਸਰਾਂ ਦੇ ਹੱਥਾਂ ਵਿਚ ਖੇਡ ਰਹੀ ਹੈ। ਇਹਨਾਂ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂ ਤਾਂ ਉਹ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨਦੇ ਹੋਏ ਬਜਟ ਵਿੱਚ ਲੋੜੀਦੇ ਉਪਬੰਧ ਕਰੇ ਜਾਂ ਇਸ ਰਵੱਈਏ ਦੇ ਨਕਰਾਤਮਕ ਦੂਰ ਅੰਗਾਮੀ ਨਤੀਜੇ ਭੁਗਤਣ ਲਈ ਤਿਆਰ ਰਹੇ।
ਇਸ ਮੌਕੇ ਮੁਲਾਜ਼ਮ ਆਗੂ ਵੇਦ ਪ੍ਰਕਾਸ਼ ਸ਼ਰਮਾ, ਰਣਵੀਰ ਢਿੱਲੋਂ, ਰਾਜਿੰਦਰ ਕੁਮਾਰ ਯੂ.ਟੀ., ਜਗਦੀਸ਼ ਸਿੰਘ ਯੂ.ਟੀ. ਰਣਜੀਤ ਹੰਸ ਯੂ.ਟੀ., ਗੁਰਮੇਲ ਸਿੰਘ ਸਿੱਧੂ, ਗੁਰਨਾਮ ਸਿੰਘ ਵਿਰਕ, ਨਛੱਤਰ ਸਿੰਘ ਭਾਈਰੂਪਾ, ਬਖਸ਼ੀਸ਼ ਸਿੰਘ, ਅਜਮੇਰ ਸਿੰਘ, ਬਲਦੇਵ ਸਿੰੰਘ ਬੁੱਟਰ, ਜਗਦੇਵ ਕੌਲ, ਰੰਜੀਵ ਕੁਮਾਰ, ਤੀਰਥ ਸਿੰਘ ਬਾਸੀ, ਦਰਸ਼ਨ ਸਿੰਘ ਲੁਬਾਣਾ, ਬੀ.ਕੇ ਮੋਦਗਿੱਲ, ਹਰਜਿੰਦਰ ਸਿੰਘ ਪਨੂੰ, ਸੁਖਜਿੰਦਰ ਸਿੰਘ ਚਾਹਲ, ਜਗਜੀਤ ਸਿੰਘ ਦੂਆ, ਦਰਸ਼ਨ ਸਿੰਘ ਬੇਲੂਮਾਜਰਾ, ਰਾਜ ਕੁਮਾਰ ਅਰੋੜਾ, ਗੁਰਮੇਲ ਸਿੰਘ ਮੈਂਡਲੇ, ਅਵਿਨਾਸ਼ ਸ਼ਰਮਾ, ਜਸਵੰਤ ਸਿੰਘ ਸੰਧੂ, ਹਰਭਜਨ ਸਿੰਘ ਪਿਲਖਣੀ, ਗੁਰਮੀਤ ਸਿੰਘ ਵਾਲੀਆ, ਸੁਖਜੀਤ ਸਿੰਘ, ਪਰਵਿੰਦਰ ਸਿੰਘ ਖੰਗੂੜਾ, ਜਗਜੀਤ ਸਿੰਘ, ਨਿਰਮਲ ਸਿੰਘ ਸੈਣੀ,ਅਮਿਤ ਕਟੋਚ, ਮਨਜੀਤ ਸਿੰਘ ਸੈਣੀ, ਜਗਦੀਸ਼ ਸਿੰਘ ਚਾਹਿਲ, ਸੁਖਵਿੰਦਰ ਸਿੰਘ ਚਾਹਲ, ਬਲਰਾਜ ਸਿੰਘ ਦਾਊ, ਪਿਆਰਾ ਸਿੰਘ, ਪ੍ਰੇਮ ਚੰਦ ਅਗਰਗਾਲ, ਕੁਲਦੀਪ ਦੌੜਕਾ ਆਦਿ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।