ਸ਼ਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਯੂਥ ਕਲੱਬਾਂ ਦੀ ਅਹਿਮ ਭੂਮਿਕਾ ਡਾ.ਮਨੋਜ ਮੰਜੂ ਬਾਸਲ
ਅਸ਼ੋਕ ਵਰਮਾ
ਮਾਨਸਾ , 24 ਫਰਵਰੀ 2020: ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਯੂਥ ਕਲੱਬਾਂ ਅਹਿਮ ਰੌਲ ਅਦਾ ਕਰ ਰਹੀਆਂ ਹਨ ਅਤੇ ਸੀਮਤ ਸਾਧਨਾਂ ਨਾਲ ਪਿੰਡ ਦੇ ਵਿਕਾਸ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ ਇਸ ਗੱਲ ਦਾ ਪ੍ਰਗਟਾਵਾ ਸ਼੍ਰੀਮਤੀ ਡਾ. ਮਨੋਜ ਮੰਜੂ ਬਾਂਸਲ ਪ੍ਰਧਾਨ ਜਿਲਾ ਕਾਗਰਸ ਕਮੇਟੀ ਮਾਨਸਾ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਕਰਵਾਈ ਗਈ ਯੂਥ ਪਾਰਲੀਮੈਂਟ ਦਾ ਉਦਘਾਟਨ ਕਰਦਿਆਂ ਨੋਜਵਾਨਾਂ ਨੂੰ ਸੰਬੋਧਨ ਕਰਦਿਆ ਕੀਤਾ।ਉਹਨਾਂ ਨੋਜਵਾਨਾਂ ਨੁੰ ਅਪੀਲ ਕੀਤੀ ਕਿ ਉਹ ਮਿਲਦੇ ਮੋਕਿਆਂ ਨੂੰ ਅਜਾਈ ਨਾ ਜਾਣ ਦੇਨ ਅਤੇ ਉਸ ਦਾ ਸਦਉਪਯੋਗ ਕਰਨ।ਸ਼੍ਰੀਮਤੀ ਬਾਂਸਲ ਨੇ ਕਿਹਾ ਕਿ ਸਮਾਜ ਦੀ ਸੇਵਾ ਕਰ ਕੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਉਹਨਾਂ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਯੂਥ ਕਲੱਬਾਂ ਨੂੰ ਧੜੇਬੰਦੀ ਤੋ ਉੋਪਰ ਉਠ ਕੇ ਕੰਮ ਕਰਨਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਦਾ ਪਿੰਡ ਦੇ ਲੌਕਾਂ ਨੂੰ ਪਾਰਲੀਮੈਂਟ ਦੇ ਨਿਯਮਾਂ ਬਾਰੇ ਜਾਣਕਾਰੀ ਦੇਣਾ ਸ਼ਲਾਘਾ ਯੋਗ ਕੰਮ ਹੈ।
ਇਸ ਤੋ ਪਹਿਲਾਂ ਯੂਥ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਡੇਟਰ ਸ਼੍ਰੀ ਮਤੀ ਪਰਮਜੀਤ ਕੌਰ ਸੋਹਲ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆਂ ਕਿ ਬਾਲਕ ਪੱਧਰ ਤੇ ਯੂਥ ਪਾਰਲੀਮੈਂਟ ਕਰਵਾਉਣ ਦਾ ਮਕਸਦ ਨੋਜਵਾਨਾਂ ਨੂੰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਉਹਨਾਂ ਨੂੰ ਭਾਗੀਦਾਰ ਬਣਾਉਣਾ ਹੈ।ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪਾਰਲੀਮੈਂਟ ਵਿੱਚੌ ਹੀ ਚੌਣ ਕਰਕੇ ਰਾਜ ਅਤੇ ਰਾਸ਼ਟਰ ਪੱਧਰ ਦੀ ਪਾਰਲੀਮੈਂਟ ਵੱਚ ਭੇਜਿਆ ਜਾਵੇਗਾ।
ਬਲਾਕ ਯੂਥ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਪ੍ਰਿਸੀਪਲ ਉਮ ਪ੍ਰਕਾਸ਼ ਮਿੱਢਾ,ਬਲਜਿੰਦਰ ਜੌੜਕੀਆਂ,ਹਰਿੰਦਰ ਮਾਨਸ਼ਾਹੀਆਂ ਨੇ ਕਿਹਾ ਕਿ ਨਹਿਰੂ ਯੁਵਾ ਕੈਦਰ ਨੋਜਵਾਨਾਂ ਲਈ ਸਿੱਖਣ ਅਤੇ ਅੱਗੇ ਵੱਧਣ ਦਾ ਇੱਕ ਚਂਗਾ ਪਲੇਟਫਾਰਮ ਹੈ।ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿ ਉਹ ਸਮਾਜ ਸੇਵਾ ਦੇ ਨਾਲ ਨਾਲ ਪਿੰਡ ਦੇ ਵਿਕਾਸ ਦੇ ਕੰਮਾਂ ਵਿੱਚ ਵੀ ਆਪਣਾ ਯੋਗਦਾਨ ਪਾਉਣ।ਉਹਨਾਂ ਇਸ ਮੌਕੇ ਭਾਰਤ ਦੀ ਸੰਸਦ ਦੇ ਦੋਨਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਅਤੇ ਉਹਨਾਂ ਦੇ ਕੰਮਾਂ ਬਾਰੇ ਵੀ ਜਾਣਕਾਰੀ ਸਾਝੀ ਕੀਤੀ।ਸ਼੍ਰੀ ਜੌੜਕੀਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਖ ਵੱਖ ਸ਼ਖਸ਼ੀਅਤਾਂ ਦੀਆਂ ਸਵੈ ਜੀਵਨ ਨੂੰ ਪੜਨ ਇਸ ਨਾਲ ਤੁਹਾਡੇ ਵਿੱਚ ਆਤਮ ਵਿਸ਼ਵਾਸ਼ ਪੈਦਾ ਹੁੰਦਾ ਹੈ।
ਜਿਲਾ ਖੇਡ ਅਫਸਰ (ਪ੍ਰਾਇਮਰੀ ਖੇਡਾਂ) ਹਰਦੀਪ ਸਿਧੂ ਨੇ ਮੰਚ ਸੰਚਾਲਨ ਕਰਦਿਆ ਕਿਹਾ ਕਿ ਨੋਜਵਾਨਾਂ ਨੂੰ ਵੱਧ ਤੋ ਪੁਸਤਕ ਗਿਆਨ ਨਾਲ ਜੁੜਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਪਿੰਡ ਅਤੇ ਜਿਲ੍ਹਾ ਪੱਧਰ ਦੀਆਂ ਲਾਇਬਰੇਰੀਆਂ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਯੂਥ ਪਾਰਲੀਮੈਂਟ ਦੀ ਵਿਚਾਰ ਚਰਚਾ ਵਿੱਚ ਕੇਵਲ ਸਿੰਘ ਭਾਈਦੇਸਾ,ਮਨਜਿੰਦਰ ਸਿੰਘ,ਸਤਨਾਮ ਸਿੰਘ ਅਤੇ ਅਵਤਾਰ ਸਿੰਘ ਚਚੋਹਰ,ਸੁਖਪਾਲ ਕੌਰ ਬੀਰੇਵਾਲਾ ਜੱਟਾਂ,ਸਰਬਜੀਤ ਕੌਰ ਨੰਗਲ ਕਲਾਂ,ਪਰਵਿੰਦਰ ਕੌਰ ਭਾਈਦੇਸਾ,ਜਸਪਾਲ ਸਿੰਘ ਅਕਲੀਆਂ,ਲੱਡੂ ਧੰਜਲ ਮਾਨਸਾ,ਖੁਸ਼ਵਿੰਦਰ ਸਿੰਘ,ਰਮਨਦੀਪ ਕੌਰ,ਮਨਦੀਪ ਕੌਰ,ਗਗਨਦੀਪ ਕੌਰ ਬੁਰਜ ਝੱਬਰ,ਸੁਖਜੀਤ ਸਿੰਘ ਨੇ ਕਿਹਾ ਨੋਜਵਾਨਾਂ ਨੂੰ ਵੱਧ ਤੋ ਵੱਧ ਸਮਾਜ ਦੇ ਵਿਕਾਸ ਵਿੱਚ ਭਾਗੀਦਾਰ ਬਣਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਕੌਈ ਵੀ ਮੁਹਿੰਮ ਨੋਜਵਾਨਾਂ ਦੀ ਭਾਗੀਦਾਰੀ ਤੋ ਬਿੰਨਾ ਅਧੂਰੀ ਹੈ।
ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਅਤੇ ਪ੍ਰਬੰਧਕਾਂ ਵੱਲੋ ਮੁੱਖ ਮਹਿਮਾਨ ਅਤੇ ਵੱਖ ਵੱਖ ਸੰਦਰਭ ਵਿਅਕਤੀਆਂ ਦਾ ਸਨਮਾਨ ਵੀ ਕੀਤਾ ਗਿਆ।ਇਸ ਯੂਥ ਪਾਰਲੀਮੈਂਟ ਵਿੱਚ ਵੱਖ ਵੱਖ ਕਲੱਬਾਂ ਅਤੇ ਸਿਲਾਈ ਸੈਟਰਾਂ ਦੀਆਂ ਸੋ (੧੦੦)ਤੋ ਉਪਰ ਲੜਕੇ/ਲੜਕੀਆਂ ਨੇ ਭਾਗ ਲਿਆ।