ਅਸ਼ੋਕ ਵਰਮਾ
ਬਰਨਾਲਾ, 24 ਫਰਵਰੀ 2020: ਅੱਜ ਬਰਨਾਲਾ ਦੀ ਦਾਣਾ ਮੰਡੀ‘ਚ ਨਾਗਰਿਕਤਾ ਹੱਕਾਂ’ਤੇ ਹਮਲੇ ਵਿਰੱਧ ਸੰਘ੍ਰਸ਼ਸ਼ੀਲ ਜਨਤਕ ਜਥੇਬੰਦੀਆਂ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਅੱਜਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਜਸਵਿੰਦਰ ਸਿੰਘ ਲੌਂਗੋਵਾਲ, ਗੁਲਜਾਰ ਮੁਹੰਮਦ, ਅਮੋਲਕ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ-ਸ਼ਾਹ ਹਕੂਮਤ ਵੱਲੋਂ ਹਕੂਮਤੀ ਗੱਦੀ ਦੀ ਦੂਸਰੀ ਪਾਰੀ ਸੰਭਾਲਣ ਤੋਂ ਬਾਅਦ ਆਪਣੇ ਅਸਲ ਰੰਗ ਵਿਖਾਉਣੇ ਸ਼ੁਰੂ ਕਰ ਦਿਤੇ ਸਨ। ਅਗਸਤ ਮਹੀਨੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਅਤੇ 35 ਏ ਦਾ ਭੋਗ ਪਾਕੇ ਜੰਮੂ-ਕਸ਼ਮੀਰ ਦੇ ਪੂਰੇ ਰਾਜ ਦਾ ਦਰਜਾ ਹੀ ਖਤਮ ਕਰ ਦਿੱਤਾ ਸੀ। ਸੰਚਾਰ ਸਾਧਨਾਂ ਤੋਂ ਵਿਹੂਣਾ ਕਰਕੇ ਪੂਰੇ ਨਾਲੋਂ ਨਾਤਾ ਤੋੜਿਆ ਹਿਆ ਹੈ। ਉਨਾਂ ਦੱਸਿਆ ਕਿ ਮੀਡੀਆ ਉਹੀ ਕੁੱਝ ਮੁਲਕ ਦੇ ਬਾਕੀ ਹਿੱਸਿਆਂ ਨੂੰ ਦੱਸ ਰਿਹਾ ਹੈ ਜੋ ਸਰਕਾਰੀ ਤੰਤਰ ਚਾਹੁੰਦਾ ਹੈ। ਨਵੰਬਰ ਮਹੀਨੇ ਰਾਮ ਜਨਮ ਭੂਮੀ-ਬਾਬਰੀ ਮਸਿਜਦ ਦਾ ਫੈਸਲਾ ਜਬਰੀ ਹਿੰਦੂਤਵੀਆਂ ਦੇ ਪੱਖ‘ਚ ਕਰਵਾਕੇ ਘੱਟ ਗਿਣਤੀਆਂ ਨੂੰ ਖਤਰੇ ਦੀ ਆਹਟ ਸੁਣਾ ਦਿੱਤੀ ਸੀ। ਉਨਾਂ ਕਿਹਾ ਕਿ12 ਦਸੰਬਰ ਨੂੰ ਰਾਸ਼ਟਰਪਤੀ ਨੇ ਨਾਗਿਰਕਤਾ ਸੋਧ ਕਾਨੂੰਨ ਉੱਪਰ ਮੋਹਰ ਲਗਾਕੇ ਘੱਟ ਗਿਣਤੀਆਂ ਲਈ ਦੇਸ਼ ਨਿਕਾਲੇ ਦਾ ਫੁਰਮਾਨ ਜਾਰੀ ਕਰ ਦਿੱਤਾ ਸੀ। ਸਿਰਫ ਤਿੰਨ ਮੁਲਕਾਂ ਬੰਗਲਾਦੇਸ਼,ਪਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਏ ਹਿੰਦੂਆਂ ,ਸਿੱਖਾਂ,ਪਾਰਸੀਆਂ,ਜੈਨੀਆਂ,ਿਸਾਈਆਂ, ਬੋਧੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਲਈ ਰਾਹ ਪੱਧਰਾ ਕਰਕੇ ਮੁਸਲਿਮ ਭਾਈਚਾਰੇ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝਿਆਂ ਕਰ ਦਿੱਤਾ ।
ਉਨਾਂਕਿਹਾ ਕਿ ਉਮੀਦਾਂ ਦੇ ਉਲਟ 15 ਦਸੰਬਰ ਤੋਂ ਸ਼ਹੀਨ ਬਾਗ ਦਿੱਲੀ ਤੋਂ ਅਜਿਹੀ ਵਰੋਧ ਦੀ ਚੰਗਿਆੜੀ ਫੁੱਟੀ ਜੋਕਿ ਭਾਂਬੜ ਬਣ ਗਈ ਹੈ। ਿੱਕ ਦੋ ਨਹੀਂ ਮੁਲਕ ਪੱਧਰ ਤੇ ਸੈਂਕੜੇ ਸ਼ਹੀਨ ਬਾਗਾਂ ਵਿੱਚ ਸਭ ਤੋਂ ਵੱਧ ਗਿਣਤੀ ਵਿੱਚ ਮੁਸਲਿਮ ਔਰਤਾਂ ਮੂਹਰਲੀ ਕਤਾਰ ਵਿੱਚ ਡਟੀਆਂ ਹੋਈਆਂ ਹਨ। ਅਜਿਹਾ ਹੋਣ ਨਾਲ ਮੋਦੀ ਹਕੂਮਤ ਦੀਆਂ ਗਿਣਤੀਆਂ ਪੁੱਠੀਆਂ ਪੈ ਗਈਆਂ ਹਨ। ਕੇਰਲ ਰਾਜ ਅੰਦਰ 700 ਕਿਲੋਮੀਟਰ ਲੰਬੀ ਮਨੁੱਖੀ ਕੜੀ ਬਣੀ ਜਿਸ ਵਿੱਚ 60 ਤੋਂ 70 ਲੋਕਾਂ ਖਾਸ ਕਰ ਔਰਤਾਂ ਨੇ ਭਾਗ ਲਿਆ,ਆਪਣੇ ਆਪ ਵਿੱਚ ਮਿਸਾਲ ਹੈ।ਪੰਜਾਬ ਅੰਦਰ ਵੀ ਮਲੇਰਕੋਟਲਾ,ਮਾਨਸਾ ਅਤੇ ਲੁਧਿਆਣਾ ਵਿਖੇ ਿਸ ਮਹੀਨੇ ਤੋਂ ਲਗਾਤਾਰ ਵਿਰੋਧ ਸ਼ੁਰੂ ਹੋ ਗਿਆ ਹੈ।16 ਫਰਵਰੀ ਨੂੰ ਨਾਗਰਿਕਤਾ ਹੱਕਾਂ’ਤੇ ਹਮਲੇ ਵਿਰੱਧ ਸੰਘ੍ਰਸ਼ਸ਼ੀਲ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਲੱਖਾਂ ਲੋਕਾਂ ਵੱਲੋਂ ਮੋਦੀ-ਸ਼ਾਹ ਦੇ ਇਸ ਹੱਲੇ ਨੂੰ ਚੁਣੌਤੀ ਦੇਕੇ ਹਫਤਾ ਭਰ ਵੱਖੋ ਵੱਖ ਥਾਵਾਂ ਉੱਪਰ ਪ੍ਰਦਰਸ਼ਨ ਕਰਕੇ ਇਸ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਅੱਜ ਸੰਗਰਾਮਾਂ ਦੀ ਧਰਤੀ ਤੇ ਹਜਾਰਾਂ ਦੀ ਗਿਣਤੀ ਵਿੱਚ ਜੁੜੇ ਜੁਝਾਰੂ ਕਾਫਲੇ ਇਸ ਗੱਲ ਦਾ ਗਵਾਹ ਹਨ ਕਿ ਉਹ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਨੂੰ ਪਛਾੜ ਲਈ ਦਿ੍ਰੜ ਹਨ। ਉਨਾਂ ਕਿਹਾ ਕਿ ਿਸ ਕਾਲੇ ਕਨੂੰਨ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਦੀ ਫਿਰਕੂ ਫਾਸ਼ੀ ਤਿ੍ਰਸ਼ੂਲ ਰਾਹੀਂ ਮੋਦੀ ਸਰਕਾਰ ਦੇਸ਼ ‘ਚ ਫਿਰਕੂ ਵੰਡੀਆਂ ਪਾਉਣ ਦਾ ਕੁਕਰਮ ਕਰ ਰਹੀ ਹੈ। ਭਾਜਪਾ ਹਕੂਮਤ ਦੇਸ਼ ਭਗਤੀ ਦੇ ਨਾਂਅ ਹੇਠ ਜਲ, ਜੰਗਲ, ਜ਼ਮੀਨ ਤੇ ਹੋਰ ਅਮੀਰ ਕੁਦਰਤੀ ਸ੍ਰੋਤ ਕਾਰਪੋਰੇਟ ਘਰਾਣਿਆ ਨੂੰ ਲੁਟਾਉਣ ਰਾਹੀਂ ਦੇਸ਼ ਦੇ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ। । ਮੁਲਕ ਦੇ ਲੋਕਾਂ ਨੂੰ ਖਤਰਾ ਮੁਸਲਮਾਨਾਂ ਤੋਂ ਨਹੀਂ ਸਗੋਂ ਦੇਸ਼ ਨੂੰ ਵੇਚਣ ਦੇ ਰਾਹ ਪਈ ਮੋਦੀ ਹਕੂਮਤ ਤੇ ਇਸਦੀਆਂ ਨੀਤੀਆਂ ਤੋਂ ਹੈ।
ਉਨਾਂ ਕਿਹਾ ਕਿ ਮੋਦੀ ਹਕੂਮਤ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣਾ ਚਾਹੁੰਦੀ ਹੈ ਪਰ ਇਸ ਦਾ ਮਤਲਬ ਹਿੰਦੂ ਧਰਮੀ ਲੋਕਾਂ ਦਾ ਵਿਕਾਸ ਨਹੀਂ, ਸਗੋਂ ਅਜਿਹਾ ਪਿਛਾਖੜੀ ਰਾਜ ਸਥਾਪਤ ਕਰਨਾ ਹੈ ਜਿੱਥੇ ਲੋਕਾਂ ਦੇ ਮੁੱਢਲੇ ਜਮਹੂਰੀ ਤੇ ਕਾਨੂੰਨੀ ਹੱਕਾਂ ਦਾ ਪੂਰੀ ਤਰਾਂ ਘਾਣ ਕੀਤਾ ਜਾ ਸਕੇ ਤਾਂ ਕਿ ਲੋਕ ਆਪਣੇ ਲੁੱਟ-ਖਸੁੱਟ ਵਿਰੁੱਧ ਸੰਘਰਸ਼ ਨਾ ਕਰ ਸਕਣ। ਦੇਸ਼ ਦੇ ਹਾਕਮਾਂ ਵਲੋਂ ਜਦੋਂ ਦੇਸ਼ ‘ਚ ਫਿਰਕੂ ਦੰਗੇ ਭੜਕਾਏ ਗਏ ਹਨ ਤਾਂ ਉਸਦਾ ਸਭ ਤੋਂ ਵੱਧ ਸੰਤਾਪ ਔਰਤਾਂ ਤੇ ਗਰੀਬ ਕਿਰਤੀ ਕਮਾਊ ਲੋਕਾਂ ਨੂੰ ਭੁਗਤਣਾ ਪਿਆ ਹੈ। ਮੌਜੂਦਾ ਸਮੇਂ ਭਾਜਪਾ ਹਕੂਮਤ ਵਲੋਂ ਕੱਟੜ ਹਿੰਦੂਤਵੀ ਜਨੂੰਨ ਭੜਕਾ ਕੇ ਮੁਸਲਮਾਨਾਂ ਖਿਲਾਫ ਦੰਗੇ ਭੜਕਾਉਣ ਦੀ ਸਾਜਿਸ਼ ਖਿਲਾਫ ਜਿਵੇਂ ਔਰਤਾਂ-ਨੌਜਵਾਨ ਵਿਦਿਆਰਥੀ, ਬੁੱਧੀਜੀਵੀ, ਕਿਸਾਨ ਤੇ ਮਜ਼ਦੂਰ ਜਾਤਾਂ ਧਰਮਾਂ ਤੋਂ ਉੱਪਰ ਉੱਠਕੇ ਮੈਦਾਨ ‘ਚ ਡਟੇ ਹਨ ਉਸਨੇ ਇੱਕਵਾਰ ਹਕੂਮਤੀ ਵਾਰ ਨੂੰ ਕਰਾਰੀ ਟੱਕਰ ਦਿੱਤੀ ਹੈ।ਅੱਜ ਦੇ ਇਸ ਇਕੱਠ ਨੂੰ ਰੂਪ ਸਿਮਘ ਛੰਨਾਂ,ਚਮਕੌਰ ਸਿੰਘ ਨੈਣੇਵਾਲ,ਦਰਸ਼ਨ ਸਿੰਘ ਉੱਗੋਕੇ,ਜਰਨੈਲ ਸਿੰਘ ਬਦਰਾ, ਜਗਰਾਜ ਸਿੰਘ ਹਰਦਾਸਪੁਰਾ, ਬਲੌਰ ਸਿੰਘ ਛੰਨਾਂ, ਭੋਲਾ ਸਿੰਘ ਛੰਨਾਂ, ਪਰਮਿੰਦਰ ਸਿੰਘ ਹੰਢਿਆਇਆ, ਬਲਜੀਤ ਕੌਰ ਭੱਠਲ, ਜੱਜ ਸਿੰਘ ਗਹਿਲ,ਗੁਲਜਾਰ ਮੁਹੰਮਦ, ਮੁਹੰਮਦ ਹਮੀਦ,ਐਮ ਨਿਜਾਮ, ਹੰਸ ਮੁਹੰਮਦ ਆਦਿ ਬੁਲਾਰਿਆਂ ਨੇ ਸੰਬੌਦਨ ਕਰਦਿਆਂ ਕੌਮਾਂਤਰੀ ਇਸਤਰੀ ਵਰੇ ਮੌਕੇ 9 ਮਾਰਚ ਨੂੰ ਮਲੇਰਕੋਟਲਾ ਵਿਖੇ ਔਰਤਾਂ ਦੇ ਵੱਡੇ ਇਕੱਠ ਦੀਆਂ ਤਿਆਰੀਆਂ ਵਿੱਚ ਹੁਣੇ ਤੋਂ ਜੁਟ ਜਾਣ ਦਾ ਸੱਦਾ ਦਿੱਤਾ। ਸਟੇਜ ਸਕੱਤਰ ਦੇ ਫਰਜ ਗੁਰਦੇਵ ਸਿੰਘ ਮਾਂਗੇਵਾਲ ਨੇ ਨਿਭਾਏ।