ਕੈਨੇਡਾ : ਅੰਮ੍ਰਿਤਸਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਚੇਤਨਪੁਰਾ, 24 ਫਰਵਰੀ, 2020 : ਅੰਮ੍ਰਿਤਸਰ ਜ਼ਿਲ•ੇ ਦੀ ਤਹਿਸੀਲ ਅਜਨਾਲਾ ਦੇ ਪਿੰਡ ਸੈਂਸਰਾ ਕਲਾਂ ਦੇ 24 ਸਾਲਾ ਨੌਜਵਾਨ ਸਿਦਕਪਾਲ ਸਿੰਘ ਰੰਧਾਵਾ ਦੀ ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਢਾਈ ਸਾਲ ਪਹਿਲਾਂ ਪੜ•ਾਈ ਲਈ ਕੈਨੇਡਾ ਗਿਆ ਸੀ। ਪਰਿਵਾਰਕ ਸੂਤਰਾਂ ਮੁਤਾਬਕ ਉਹ ਸਰੀ ਤੋਂ ਟਰਾਲਾ ਲੈ ਕੇ ਆ ਰਿਹਾ ਸੀ ਜਦੋਂ ਰਾਹ ਵਿਚ ਵਾਪਰੇ ਹਾਦਸੇ ਵਿਚ ਉਸਦੀ ਮੌਤ ਹੋ ਗਈ।