ਅਸ਼ੋਕ ਵਰਮਾ
- ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਨੇ ਕੀਤੀ ਸਿਵਲ ਹਸਪਤਾਨ ’ਚ ਸਫ਼ਾਈ
ਬਠਿੰਡਾ, 23 ਫਰਵਰੀ 2020 - ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਨਿਰਦੇਸ਼ਾ ਅਨੁਸਾਰ ਦੇਸ਼ ਭਰ ਵਿਚ ਸਫ਼ਾਈ ਅਭਿਆਨ ਚਲਾਕ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 66ਵੇਂ ਜਨਮ ਦਿਵਸ ਮੌਕੇ ਨਿਰੰਕਾਰੀ ਮਿਸ਼ਨ ਦੇ ਅਧਿਕਾਰੀਆਂ ਦੀ ਯੋਗ ਅਗਵਾਈ ਵਿਚ ਸਮੂਹ ਸੇਵਾਦਲ ਪੁਰਸਾਂ ਅਤੇ ਭੈਣਾ ਵਲੋਂ ਸਿਵਲ ਹਸਪਤਾਨ ਬਠਿੰਡਾ ਦੀ ਵਿਆਪਕ ਰੂਪ ’ਚ ਸਫਾਈ ਕੀਤੀ ਗਈ।
ਇਸ ਮੌਕੇ ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇਨਚਾਰਜ ਸ਼੍ਰੀ ਐਸ.ਪੀ. ਦੁੱਗਲ ਨੇ ਦੱਸਿਆ ਕਿ ਅੱਜ ਸਵੱਛਤਾ ਸਫ਼ਾਈ ਅਭਿਆਨ ਤਹਿਤ ਸੰਤ ਨਿਰੰਕਾਰੀ ਚੇਰੀਟੇਬਲ ਦੇ ਲਗਭਗ 500 ਵਲੰਟੀਅਰਾਂ, ਸੇਵਾਦਾਰਾਂ ਅਤੇ ਸਾਧ ਸੰਗਤ ਵਲੋਂ ਸਵੇਰੇ 06:00 ਵਜੇ ਤੋਂ 09:00 ਵਜੇ ਤੱਕ ਸਿਵਲ ਹਸਪਤਾਲ ਬਠਿੰਡਾ ਦਾ ਟੀ.ਬੀ.ਹਸਪਤਾਲ, ਜੱਚਾ-ਬੱਚਾ ਵਾਰਡ, ਓ.ਪੀ.ਡੀ., ਜੀ.ਐਨ.ਐਮ. ਟਰੇਨਿੰਗ ਸੈਂਟਰ, ਹਸਪਤਾਲ ਦੀਆਂ ਸਾਰੀਆਂ ਸੜਕਾਂ ਦੇ ਦੋਨੇ ਪਾਸੇ ਦਾ ਆਲਾ-ਦੁਆਲਾ, ਸਾਰੇ ਵਾਰਡਾਂ ਦੀਆਂ ਗੈਲਰੀਆਂ, ਗਲਿਆਰਾ ਆਦਿ ਦੀ ਸਫ਼ਾਈ ਕੀਤੀ।ਇਸ ਸਮੇਂ ਸੇਵਾਦਾਰਾਂ ਵਲੋਂ ਸਿਵਲ ਹਸਪਤਾਲ ਵਿਚ ਬਣੇ ਪਾਰਕ ਦੀ ਵੀ ਵਿਆਪਕ ਰੂਪ ਵਿਚ ਸਫ਼ਾਈ ਕੀਤੀ ਗਈ ਅਤੇ ਪੇਡ, ਪੌਦੇ ਅਤੇ ਦਰਖਤਾਂ ਦੀ ਦੇਖਭਾਲ ਵੀ ਕੀਤੀ।
ਇਸ ਅਵਸਰ ਤੇ ਸ਼੍ਰੀ ਐਸ.ਪੀ. ਦੁੱਗਲ ਨੇ ਬਾਬਾ ਹਰਦੇਵ ਸਿੰਘ ਦੇ ਵਿਸ਼ੇਸ਼ ਸੰਦੇਸ਼ ਦਾ ਵਰਨਣ ਕਰਦਿਆ ਦੱਸਿਆ ਕਿ ਪ੍ਰਦੁਸ਼ਣ ਬਾਹਰ ਹੋਵੇ ਜਾਂ ਅੰਦਰ ਦਾ ਹੋਵੇ, ਇਨਸਾਨ ਦੇ ਲਈ ਦੋਨੋ ਹੀ ਖਤਰਨਾਕ ਹਨ ਜਿਵੇਂੇ ਹਰੇਕ ਵਿਅਕਤੀ ਦੇ ਸਰੀਰ ਅੰਦਰ ਗਿਆਨ ਦੀ ਪਵਿਤੱਰਤਾ ਜਰੂਰੀ ਹੈ ਉਸੇ ਤਰ੍ਹਾਂ ਹੀ ਸਰੀਰ ਦੇ ਬਾਹਰ ਸਫ਼ਾਈ ਦੀ ਸਵੱਛਤਾ ਜਰੂਰੀ ਹੈ, ਇਨਸਾਨ ਦੇ ਅੰਦਰ ਬ੍ਰਹਮ-ਗਿਆਨ ਦੀ ਰੋਸ਼ਨੀ ਦੁਆਰਾ ਵੈਰ, ਈਰਖਾ, ਨਫ਼ਰਤ, ਵਰਗੀਆਂ ਦਵੈਸ ਭਾਵਨਾ ਦੀ ਸਮਾਪਤੀ ਹੁੰਦੀ ਹੈ ਅਤੇ ਇਸੇ ਤਰ੍ਹਾਂ ਸਰੀਰ ਦੇ ਬਾਹਰ ਦੀ ਸਫ਼ਾਈ ਰਹੇਗੀ ਤਾਂ ਮਨੁੱਖੀ ਜੀਵਨ ਖ਼ੁਸਹਾਲ ਅਤੇ ਤੰਦਰੁਸਤ ਰਹੇਗਾ। ਉਨ੍ਹਾਂ ਦੱਸਿਆ ਕਿ ਅਸੀ ਸਾਰਿਆਂ ਨੇ ਇਨ੍ਹਾਂ ਦੋਨੋ ਕੰਮਾਂ ਨੂੰ ਧਿਆਨ ਪੂਰਵਕ ਮਿਲਕੇ ਸਵਾਰਨਾ ਹੈ।
ਸ਼੍ਰੀ ਦੁੱਗਲ ਨੇ ਦੱਸਿਆ ਕਿ ਸੰਤ ਨਿਰੰਕਾਰੀ ਚੇਰੀਟੇਬਲ ਫਾਉਂਡੇਸ਼ਨ ਦੇ ਸੇਵਾਦਾਰਾਂ ਵਲੋਂ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਕੂੜੇ ਦੇ ਢੇਰਾਂ ਅਤੇ ਟੋਇਆਂ ਨੂੰ ਪੱਧਰ ਕਰਕੇ, ਟਰੈਕਟਰ ਟਰਾਲੀਆਂ ਅਤੇ ਰੇੜ੍ਹੀਆਂ ਆਦਿ ਦੀ ਮਦਦ ਨਾਲ ਕੂੜਾ ਕਰਕਟ ਨੂੰ ਇਕੱਠਾ ਕਰਕੇ ਉਚਿੱਤ ਥਾਵਾਂ ਤੇ ਸੁੱਟਿਆ ਗਿਆ । ਸ਼੍ਰੀ ਦੁੱਗਲ ਨੇ ਦੱਸਿਆ ਕਿ ਬਠਿੰਡਾ ਜਿਲ੍ਹੇ ਦੀਆਂ ਵੱਖ-ਵੱਖ ਨਿਰੰਕਾਰੀ ਮਿਸ਼ਨ ਦੀਆਂ ਬਰਾਂਚਾਂ ਜਿਵੇ ਰਾਮਾਂ ਮੰਡੀ, ਗੋਨਿਆਣਾ ਮੰਡੀ, ਭੁੱਚੋ ਮੰਡੀ, ਰਾਮਪੁਰਾ ਫੂਲ, ਮੁਲਤਾਨੀਆ, ਕੋਟਸ਼ਮੀਰ, ਸੰਗਤ ਆਦਿ ਨੇ ਵੱਖ-ਵੱਖ ਹਸਪਤਾਲਾਂ, ਡਿਸਪੈਨਸਰੀਆਂ, ਪਾਰਕਾਂ ਆਦਿ ਦੀ ਸਫ਼ਾਈ ਕੀਤੀ ਗਈ।
ਇਸ ਮੌਕੇ ਡੀ.ਐਚ.ਓ. ਵੋਮੈਨ ਚਿਲਡਰਨ ਹਸਪਤਾਲ ਡਾ. ਸੁਖਜਿੰੰਦਰ ਸਿੰਘ ਗਿੱਲ, ਸਹਾਇਕ ਸਿਵਲ ਸਰਜਨ ਡਾਂ ਅਨੁਪਮ ਸ਼ਰਮਾ, ਚਮੜੀ ਦੇ ਮਾਹਿਰ ਡਾਕਟਰ ਡਾ.ਸੀਮਾ ਗੁਪਤਾ, ਡਾ. ਐਸ.ਐਸ.ਰੋਮਾਣਾ ਅਤੇ ਚੀਡ ਸੈਨੇਟਰੀ ਇੰਸਪੈਕਟਰ, ਨਗਰ ਨਿਗਮ ਬਠਿੰਡ ਸ਼੍ਰੀ ਸੰਦੀਪ ਕਟਾਰੀਆ ਆਦਿ ਸਿਵਲ ਹਸਪਤਾਲ ਬਠਿੰਡਾ ਵਿਸ਼ੇਸ ਤੌਰ ਤੇ ਪੁੱਜੇ। ਉਨ੍ਹਾਂ ਨੇ ਨਿਰੰਕਾਰੀ ਮਿਸ਼ਨ ਦੇ ਵਲੰਟੀਅਰਾਂ ਅਤੇ ਸੇਵਾਦਾਰਾਂ ਦੇ ਸਫ਼ਾਈ ਅਭਿਆਨ ਨੂੰ ਦੇਖਕੇ ਬਹੁਤ ਪ੍ਰਭਾਵਤ ਹੋਏ ਅਤੇ ਉੁਨ੍ਹਾਂ ਨੇ ਨਿਰੰਕਾਰੀ ਮਿਸ਼ਨ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜੋ ਲੋਕ ਭਲਾਈ ਦੇ ਕੰਮ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਨੇ ਇਕ ਦਿਨ ਵਿਚ ਕਰਕੇ ਦਿਖਾਏ ਹਨ ਉਸ ਲਈ ਸਿਵਲ ਹਸਪਤਾਲ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਨਿਰੰਕਾਰੀ ਮਿਸ਼ਨ ਦੇ ਸਮੂਹ ਅਧਿਕਾਰੀਆਂ, ਸੇਵਾਦਲ ਦੀਆਂ ਭੈਣਾਂ ਅਤੇ ਮਹਾਂਪੁਰਸ਼ਾਂ ਦਾ ਸਫ਼ਾਈ ਅਭਿਆਨ ਲਈ ਭਰਪੁਰ ਸਲਾਘਾ ਕੀਤੀ।