ਜੀ ਐਸ ਪੰਨੂ
- ਨੌਜਵਾਨਾਂ ਨੂੰ ਖੇਡਾਂ ਤੇ ਆਪਣੀ ਅਮੀਰ ਵਿਰਾਸਤ ਨਾਲ ਜੁੜਨ ਦਾ ਸੱਦਾ - ਰਣਇੰਦਰ
ਪਟਿਆਲਾ, 22 ਫਰਵਰੀ 2020 - ਪਟਿਆਲਾ ਹੈਰੀਟੇਜ਼ ਫੈਸਟੀਵਲ-2020 ਦਾ ਆਗ਼ਾਜ਼ ਅੱਜ ਇੱਥੇ ਸ਼ਾਨ-ਓ-ਸ਼ੌਕਤ ਨਾਲ ਖ਼ੂਬਸੂਰਤ ਰੌਸ਼ਨੀਆਂ ਨਾਲ ਸਜੇ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਹੋਇਆ।
ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਹੋਰ ਮਹਿਮਾਨਾਂ ਦੇ ਨਾਲ ਪਹਿਲਾਂ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੀ ਗੱਦੀ ਮੂਹਰੇ ਨਤਮਸਤਕ ਹੋਏ ਅਤੇ ਪਟਿਆਲਾ ਤੇ ਪੰਜਾਬ ਵਾਸੀਆਂ ਦੇ ਭਲੇ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਬਾਅਦ 'ਚ ਉਨ੍ਹਾਂ ਨੇ ਕਿਲਾ ਮੁਬਾਰਕ ਦੇ ਬੁਰਜ ਬਾਬਾ ਆਲਾ ਸਿੰਘ ਵਿਖੇ ਢਾਈ ਦਹਾਕੇ ਤੋਂ ਵੀ ਵਧ ਸਮੇਂ ਤੋਂ ਜਗਦੀ ਆ ਰਹੀ ਜੋਤ ਤੋਂ ਅੱਗੇ ਦੀਪ ਜਗਾ ਕੇ ਪਟਿਆਲਾ ਵਿਰਾਸਤੀ ਉਤਸਵ ਦਾ ਉਦਘਾਟਨ ਕੀਤਾ। ਇਸ ਦੌਰਾਨ ਜਿੱਥੇ ਬਿਗਲ ਦੀ ਗੂੰਜ ਅਤੇ ਸ਼ਹਿਨਾਈ ਦੀਆਂ ਮਧੁਰ ਧੁੰਨਾਂ ਨੇ ਸ਼ਾਨਦਾਰ ਮਾਹੌਲ ਸਿਰਜਿਆ ਉੱਥੇ ਹੀ ਕਿਲੇ ਨੇੜਲੇ ਮੰਦਰਾਂ ਦੀਆਂ ਘੰਟੀਆਂ ਅਤੇ ਕਿਲੇ 'ਚ ਰਹਿੰਦੇ ਪੰਛੀਆਂ ਦੀ ਚਹਿ-ਚਹਾਟ ਨੇ ਵੱਖਰਾ ਰੰਗ ਬੰਨ੍ਹਿਆਂ ਹੋਇਆ ਸੀ।ਉਥੇ ਕਿਲਾ ਮੁਬਾਰਕ ਦੇ ਖੁੱਲ੍ਹੇ ਵਿਹੜੇ 'ਚ ਦਰਬਾਰ ਹਾਲ ਦੇ ਸਾਹਮਣੇ 'ਪਟਿਆਲਾ ਦੇ ਇਤਿਹਾਸ' ਬਾਰੇ ਪ੍ਰਸਿੱਧ ਨਿਰਦੇਸ਼ਕ ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਡਾਕੂਮੈਂਟਰੀ ਦੀ ਸ਼ਾਨਦਾਰ ਪੇਸ਼ਕਾਰੀ ਦਾ ਦਰਸ਼ਕਾਂ ਨੇ ਆਨੰਦ ਮਾਣਿਆਂ।
ਸ਼ੂਟਿੰਗ ਸਪੋਰਟਸ ਫੈਡਰੇਸ਼ਨ ਦੇ ਮੀਤ ਪ੍ਰਧਾਨ ਰਣਇੰਦਰ ਸਿੰਘ ਨੇ ਖੇਡਾਂ ਦੇ ਆਪਣੇ ਸਫ਼ਰ ਦੇ ਤਜ਼ਰਬੇ ਸਾਂਝੇ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਅਤੇ ਆਪਣੀ ਅਮੀਰ ਵਿਰਾਸਤ ਨਾਲ ਜੁੜਨ ਦਾ ਸੱਦਾ ਦਿੱਤਾ। ਰਣਇੰਦਰ ਸਿੰਘ ਨੇ ਟੋਕੀਓ ਉਲੰਪਿਕ 'ਚ ਭਾਰਤੀ ਸ਼ੂਟਰਾਂ ਵੱਲੋਂ ਚੰਗਾ ਪ੍ਰਦਰਸ਼ਨ ਕੀਤੇ ਜਾਣ ਦੀ ਕਾਮਨਾ ਕਰਦਿਆਂ ਰਾਈਫ਼ਲ ਸ਼ੂਟਿੰਗ 'ਚ ਭਾਰਤ ਦੇ ਖਿਡਾਰੀਆਂ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਟੋਕੀਓ ਉਲੰਪਿਕ 'ਚ 15 ਖਿਡਾਰੀ ਜਾਣਗੇ, ਜਿਨ੍ਹਾਂ 'ਚੋਂ 10 ਖਿਡਾਰੀ 16 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਦੇਸ਼ 'ਚ 1 ਕਰੋੜ 10 ਲੱਖ ਬੱਚੇ ਏਅਰ ਪਿਸਟਲ ਨਾਲ ਨਿਸ਼ਾਨੇਬਾਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ੂਟਿੰਗ ਲਈ ਬੱਚਿਆਂ ਨੂੰ ਅੱਗੇ ਲਿਆਉਣ ਲਈ ਵਾਤਾਵਰਣ ਬਣਾਇਆ ਹੈ ਅਤੇ ਚੰਡੀਗੜ੍ਹ 'ਚ ਵਿਸ਼ਵ ਪੱਧਰੀ ਸ਼ੂਟਿੰਗ ਰੇਂਜ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਲਈ ਮਾਪਿਆਂ ਨੂੰ ਆਪਣੇ ਬੱਚੇ ਸ਼ੂਟਿੰਗ ਖੇਡ 'ਚ ਲਗਾਉਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪਟਿਆਲਾ ਦੇ ਜੰਮਪਲ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪਟਿਆਲਾ ਨੂੰ ਦੁਨੀਆਂ ਦੇ ਵਿਰਾਸਤੀ ਸੈਰਗਾਹ ਦੇ ਨਕਸ਼ੇ 'ਤੇ ਉਭਾਰਨ ਲਈ ਇਹ ਮੇਲੇ ਕਰਵਾਉਣੇ ਸ਼ੁਰੂ ਕੀਤੇ ਗਏ ਪਟਿਆਲਾ ਹੈਰੀਟੇਜ਼ ਫੈਸਟੀਵਲ ਅਤੇ ਪਟਿਆਲਾ ਦੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਪਟਿਆਲਾ ਰਿਆਸਤ ਦੀ ਬੀਬਾ ਸਾਹਿਬ ਕੌਰ ਦੀ ਬਹਾਦਰੀ ਅਤੇ ਪਟਿਆਲਾ ਦੇ ਕਿਲਾ ਮੁਬਾਰਕ ਦੀ ਵਿਲੱਖਣਤਾ ਬਾਰੇ ਪ੍ਰਸਿੱਧ ਆਰਕੀਟੈਕਟ ਕ੍ਰਿਸਟਨ ਬਰਨਡ ਵਲੋਂ ਕਹੇ ਸ਼ਬਦਾਂ ਨੂੰ ਸਾਂਝਾ ਕੀਤਾ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ, ਸ. ਰਣਇੰਦਰ ਸਿੰਘ, ਸ. ਸ਼ਿਵਦੁਲਾਰ ਸਿੰਘ ਢਿੱਲੋਂ, ਸ. ਹਰਬਖ਼ਸ਼ ਸਿੰਘ ਲਾਟਾ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਸਮਾਰੋਹ ਦੌਰਾਨ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਪਟਿਆਲਾ ਦੇ ਵਡਮੁੱਲੇ ਇਤਿਹਾਸ ਬਾਰੇ ਦਿਖਾਈ ਡਾਕੂਮੈਂਟਰੀ ਦਾ ਆਨੰਦ ਮਾਨਣ ਪੁੱਜੇ ਸਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਦੇ ਭਰਾ ਰਾਜਾ ਮਾਲਵਿੰਦਰ ਸਿੰਘ, ਰਾਣੀ ਹਰਪ੍ਰਿਆ ਕੌਰ, ਸਪੁੱਤਰ ਯੁਵਰਾਜ ਰਣਇੰਦਰ ਸਿੰਘ, ਸਾਬਕਾ ਐਮ.ਪੀ. ਬੀਬਾ ਅਮਰਜੀਤ ਕੌਰ, ਉਮਿੰਦਰ ਸਿੰਘ ਸਮੇਤ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸ੍ਰੀਮਤੀ ਗੁਰਮੀਤ ਕੌਰ ਕੰਬੋਜ, ਸੂਚਨਾ ਕਮਿਸ਼ਨਰ ਸੰਜੀਵ ਗਰਗ, ਪੰਜਾਬੀ ਯੂਨਵਰਸਿਟੀ ਦੇ ਵੀ.ਸੀ. ਡਾ. ਬੀ.ਐਸ. ਘੁੰਮਣ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਸੰਤ ਲਾਲ ਬਾਂਗਾ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਰਾਜੇਸ਼ ਸ਼ਰਮਾ, ਬਲਵਿੰਦਰ ਸਿੰਘ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਪਨਸਪ ਦੇ ਵਾਈਸ ਚੇਅਰਮੈਨ ਕ੍ਰਿਸ਼ਨ ਚੰਦ ਬੁੱਧੂ, ਦਿਹਾਤੀ ਕਾਂਗਰਸ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਗਗਨਦੀਪ ਸਿੰਘ ਜੌਲੀ ਜਲਾਲਪੁਰ, ਸੁਰਿੰਦਰ ਸਿੰਘ ਘੁੰਮਣ, ਰਜਿੰਦਰ ਸ਼ਰਮਾ, ਡਾ. ਦਰਸ਼ਨ ਸਿੰਘ ਘੁੰਮਣ, ਅਨਿਲ ਮਹਿਤਾ, ਮਨਿੰਦਰ ਫਰਾਂਸਵਾਲਾ, ਕੇ.ਕੇ. ਸਹਿਗਲ, ਸ੍ਰੀ ਕੈਪਟਨ ਅਮਰਜੀਤ ਸਿੰਘ ਜੇਜੀ, ਡਾ. ਏ.ਐਸ. ਸੇਖੋਂ, ਕਰਨਲ ਆਰ.ਐਸ. ਬਰਾੜ, ਕਰਨਲ ਪੈਰੀ ਬਰਾੜ, ਸ੍ਰੀ ਹਰਵਿੰਦਰ ਸਿੰਘ ਨਿੱਪੀ, ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀਮਤੀ ਬਿਮਲਾ ਸ਼ਰਮਾ, ਮੈਂਬਰ ਸ੍ਰੀਮਤੀ ਇੰਦਰਜੀਤ ਕੌਰ, ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਸੰਦੀਪ ਮਲਹੋਤਰਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਪਟਿਆਲਾ ਵਿਰਾਸਤੀ ਉਤਸਵ ਦੇ ਨੋਡਲ ਅਫ਼ਸਰ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਪ੍ਰਿੰਸੀਪਲ ਕਮਿਸ਼ਨ ਇਨਕਮ ਟੈਕਸ ਸ੍ਰੀ ਵਿਕਰਮ ਗੌੜ, ਮੁੱਖ ਮੰਤਰੀ ਦੇ ਡਿਪਟੀ ਸਕੱਤਰ ਪਰੇਸ਼ ਗਾਰਗੀ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ, ਸੰਯੁਕਤ ਕਮਿਸ਼ਨਰ ਅਵਿਕੇਸ਼ ਕੁਮਾਰ, ਲਾਲ ਵਿਸ਼ਵਾਸ਼, ਨਵਦੀਪ ਕੁਮਾਰ, ਮਿਸ ਜਸਲੀਨ ਕੌਰ ਸਮੇਤ ਵੱਡੀ ਗਿਣਤੀ 'ਚ ਪਟਿਆਲਾ ਵਾਸੀ, ਅਧਿਆਪਕ, ਵਿਦਿਆਰਥੀ ਤੇ ਹੋਰ ਪਤਵੰਤੇ ਤੇ ਦਰਸ਼ਕ ਮੌਜੂਦ ਸਨ।