ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਹੋਰ।
ਕੈਪਟਨ ਡੀਜੀਪੀ ਨੂੰ ਤੁਰੰਤ ਕਰਨ ਚਲਦਾ : ਬੈਂਸ
ਪੁਲਸ ਦੇ ਐਸਐਚਓ ਕਰ ਰਹੇ ਨੇ ਚਿੱਟੇ ਦੀ ਤਸਕਰੀ, ਗੈਂਸਟਰਾਂ ਦਾ ਰਾਜ
ਲੁਧਿਆਣਾ, 22 ਫਰਵਰੀ 2020: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਵਲੋਂ ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ਵਿੱਚ ਅਲੋਚਨ ਕਰਦੇ ਹੋਏ ਕਿਹਾ ਹੈ ਕਿ ਡੀ.ਜੀ.ਪੀ. ਸਾਹਿਬ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਆਪਣੇ ਵਿਭਾਗ ਵਿੱਚ ਫੈਲੇ ਨਸ਼ਾ ਤਸਕਰਾਂ ਦੀਆਂ ਤਾਰਾਂ ਦੀ ਜਾਂਚ ਕਰਨ ਦੇ ਨਾਲ ਨਾਲ ਸੂਬੇ ਵਿੱਚ ਪਲ ਰਹੇ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ ਅਤੇ ਸੂਬੇ ਵਿੱਚ ਹੋ ਰਹੀਆਂ ਲੁੱਟਾਂ ਤੇ ਕਾਬੂ ਪਾਉਣ। ਉਨ•ਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਕਿ ਅਜਿਹੇ ਡੀਜੀਪੀ ਨੂੰ ਤੁਰੰਤ ਚਲਦਾ ਕਰਨ, ਜੋ ਸਿੱਖਾਂ ਦੇ ਖਿਲਾਫ ਹੀ ਅਜਿਹੇ ਊਲ ਜਲੂਲ ਬਿਆਨ ਦੇ ਰਿਹਾ ਹੈ। ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਡੀਜੀਪੀ ਦਿਨਕਰ ਗੁਪਤਾ ਵਲੋਂ ਸਿੱਖ ਕੌਮ ਦੇ ਖਿਲਾਫ ਦਿੱਤੇ ਗਏ ਬਿਆਨ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਸਨ।
ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਪੁਲਸ ਮਹਿਕਮੇ ਵਿੱਚ ਜਿੱਥੇ ਇਕ ਪਾਸੇ ਭ੍ਰਿਸ਼ਟਾਚਾਰ ਆਪਣੀ ਚਰਮ ਸੀਮਾ ਤੇ ਹੈ ਉੱਥੇ ਪੁਲਸ ਦੇ ਐਸਐਚਓ ਤੱਕ ਦੇ ਅਧਿਕਾਰੀ ਖੁਦ ਨਸ਼ੇ ਦਾ ਸੇਵਨ ਕਰਦੇ ਹੋਏ ਚਿੱਟੇ ਦੇ ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡ ਰਹੇ ਹਨ ਉਹ ਵੀ ਉਸ ਥਾਂ ਤੇ ਜਿੱਥੇ ਥੱਲੇ ਪਾਸੇ ਨਾਰਕੋਟਿਕਸ ਸੈੱਲ ਨਸ਼ਾ ਤਸਕਰਾਂ ਨੂੰ ਫ਼ੜ ਕੇ ਜੇਲਾਂ ਵਿੱਚ ਬੰਦ ਕਰ ਰਿਹਾ ਹੈ। ਦੂਜੇ ਪਾਸੇ ਗੈਂਗਸਟਰ ਜੇਲਾਂ ਵਿੱਚ ਬੈਠੇ ਹੋਏ ਵੀ ਆਪਣਾ ਰਾਜ ਸ਼ਰੇਆਮ ਚੱਲ ਰਿਹਾ ਹੈ ਅਤੇ ਸ਼ਰੇਆਮ ਦਿਨ ਦਿਹਾੜੇ ਅਨੇਕਾਂ ਕਿਲੋ ਸੋਨਾ ਲੁੱਟਿਆ ਜਾ ਰਿਹਾ ਹੈ, ਦਿਨ ਦਿਹਾੜੇ ਬੈਂਕਾਂ ਵਿੱਚ ਡਾਕੇ ਪੈ ਰਹੇ ਹਨ। ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਉਹ ਥਾਣੇ ਜਾ ਕੇ ਰਿਪੋਰਟ ਲਿਖਵਾਉਣ ਤੋਂ ਵੀ ਡਰਦਾ ਹੈ। ਐਸੇ ਮੌਕੇ ਤੇ ਸੂਬੇ ਦੀ ਪੁਲਸ ਦੇ ਮੁਖੀ ਸਿੱਖਾਂ ਨੂੰ ਅੱਤਵਾਦੀ ਦੱਸਦੇ ਹੋਏ ਊਲ ਜਲੂਲ ਬਿਆਨ ਦੇ ਕੇ ਲੋਕਾਂ ਨੂੰ ਗੁਮਰਾਹ ਕਰਨ ਲੱਗੇ ਹੋਏ ਹਨ, ਜਿਨ•ਾਂ ਨੂੰ ਪਹਿਲਾਂ ਆਪਣੀ ਪੀੜੀ ਥੱਲੇ ਸੋੱਟਾ ਫੇਰਨਾ ਚਾਹੀਦਾ ਹੈ। ਵਿਧਾਇਕ ਬੈਂਸ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੇ ਪੰਜਾਬ ਵਿੱਚ ਵੱਡੇ ਵੱਡੇ ਬੋਰਡ ਲਗਾ ਕੇ ਸਿੱਖ ਸੰਗਤ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਤੇ ਦੂਜੇ ਪਾਸੇ ਸਿੱਖ ਸੰਗਤ ਨੂੰ ਹੀ ਮੁੱਖ ਮੰਤਰੀ ਦੇ ਡੀਜੀਪੀ ਅੱਤਵਾਦੀ ਬਣਕੇ ਆਉਣ ਦੀ ਗੱਲ ਕਰ ਰਹੇ ਹਨ। ਉਨ•ਾਂ ਕਿਹਾ ਕਿ ਕੈਪਟਨ ਦੇ ਬੋਰਡਾਂ ਨੂੰ ਸੱਚ ਮੰਨੀਆ ਜਾਵੇ ਜਾਂ ਡੀਜੀਪੀ ਦੀ ਗੱਲ ਨੂੰ। ਉਨ•ਾਂ ਕਿਹਾ ਕਿ ਪਾਕਿਸਤਾਨ ਜਾਣ ਵਾਲਿਆਂ ਅਤੇ ਆਉਣ ਵਾਲਿਆਂ ਦਾ ਰਿਕਾਰਡ ਪੁਲਸ ਅਤੇ ਖੁਫੀਆ ਤੰਤਰ ਕੋਲ ਮੌਜੂਦ ਹੈ ਇਸ ਸਬੰਧੀ ਡੀਜੀਪੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿੰਨੇ ਲੋਕ ਪਾਕਿਸਤਾਨ ਤੋਂ ਅੱਤਵਾਦੀ ਬਣ ਕੇ ਆਏ ਹਨ। ਉਨ•ਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਨ ਦੇ ਨਾਲ ਨਾਲ ਸਲਾਹ ਵੀ ਦਿੱਤੀ ਕਿ ਅਜਿਹੇ ਡੀਜੀਪੀ ਦੀ ਪੰਜਾਬੀਆਂ ਨੂੰ ਕੋਈ ਲੋੜ ਨਹੀਂ ਹੈ ਅਤੇ ਅਜਿਹੇ ਅਧਿਕਾਰੀ ਨੂੰ ਤੁਰੰਤ ਇਸ ਕੁਰਸੀ ਤੋਂ ਫਾਰਗ ਕਰਦੇ ਹੋਏ ਚਲਦਾ ਕੀਤਾ ਜਾਵੇ, ਨਹੀਂ ਤਾਂ ਸਿੱਖ ਸੰਗਤ ਅਜਿਹੇ ਅਧਿਕਾਰੀ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਰ ਜਗ•ਾ ਤੇ ਘਿਰਾਉ ਕਰੇਗੀ ਅਤੇ ਡੀਜੀਪੀ ਨੂੰ ਤਬਦੀਲ ਕਰਵਾ ਕੇ ਹੀ ਸਾਹ ਲਵੇਗੀ। ਇਸ ਮੌਕੇ ਤੇ ਜੱਥੇਦਾਰ ਜਸਵਿੰਦਰ ਸਿੰਘ ਖਾਲਸਾ, ਮਨਵਿੰਦਰ ਸਿੰਘ ਗਿਆਸਪੁਰਾ, ਪ੍ਰਧਾਨ ਬਲਦੇਵ ਸਿੰਘ ਤੇ ਹੋਰ ਵੀ ਸ਼ਾਮਲ ਸਨ।