ਚੰਡੀਗੜ, 22 ਫਰਵਰੀ 2020: “ਸਮਾਜ ਭਲਾਈ ਦਾ ਖੇਤਰ ਪੰਜਾਬ ਸਰਕਾਰ ਦੀਆਂ ਯੋਜਨਾ ਦਾ ਮੁੱਖ ਹਿੱਸਾ ਹੈ ਜੋ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰ•ਾਂ ਵਚਨਬੱਧ ਹੈ।” ਇਹ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਵੱਖ-ਵੱਖ ਵਸਨੀਕ ਭਲਾਈ ਐਸੋਸੀਏਸ਼ਨਾਂ ਨੂੰ ਵਿਕਾਸ ਅਧਾਰਤ ਉਪਰਾਲਿਆਂ ਨੂੰ ਅੰਜਾਮ ਦੇਣ ਹਿੱਤ ਚੈੱਕ ਸੌਂਪਦਿਆਂ ਕੀਤਾ।
ਮੰਤਰੀ ਨੇ ਪ੍ਰੋਗਰੈਸਿਵ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ, ਫੇਜ਼ - 1 ਅਤੇ ਮੁਹੱਲਾ ਵੈਲਫੇਅਰ ਐਸੋਸੀਏਸ਼ਨ, ਫੇਜ਼ - 1 ਨੂੰ ਰੁਪਏ 51000 ਰੁਪਏ ਦੇ ਚੈੱਕ ਅਤੇ ਸੀਨੀਅਰ ਸਿਟੀਜ਼ਨ ਹੈਲਪ ਏਜ ਫੇਜ਼ - 6 ਨੂੰ 1 ਲੱਖ ਦਾ ਚੈਕ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਤਰੀ ਦੇ ਸਿਆਸੀ ਸਕੱਤਰ- ਸ੍ਰੀ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਪ੍ਰਗਤੀਸ਼ੀਲ ਨਿਵਾਸੀ ਭਲਾਈ ਐਸੋਸੀਏਸ਼ਨ, ਫੇਜ਼ - 1 ਦੇ ਪ੍ਰਧਾਨ ਸ੍ਰੀ ਸਵਰਨ ਸਿੰਘ ਚੰਨੀ, ਮੁਹੱਲਾ ਵੈਲਫੇਅਰ ਐਸੋਸੀਏਸ਼ਨ ਫੇਜ਼ - 1 ਦੇ ਪ੍ਰਧਾਨ ਸ੍ਰੀ ਲਛਮਣ ਸਿੰਘ ਸ਼ਾਮਲ ਹੋਏ। ਸੀਨੀਅਰ ਸਿਟੀਜ਼ਨ ਹੈਲਪ ਏਜ ਫੇਜ਼ - 6 ਸ੍ਰੀ ਮਹਿੰਦਰ ਸਿੰਘ, ਚੇਅਰਮੈਨ ਅਤੇ ਕੌਂਸਲਰ ਫੇਜ਼ - 6 ਸ਼੍ਰੀ ਨਰੈਣ ਸਿੰਘ ਸਿੱਧੂ, ਸ੍ਰੀ ਅਸ਼ੋਕ ਕੌਂਦਲ, ਐਡਵੋਕੇਟ ਸੰਜੀਵ ਸ਼ਰਮਾ, ਸ੍ਰੀ ਸੁਨੀਲ ਕੁਮਾਰ ਪਿੰਕਾ, ਸ੍ਰੀ ਸੁਰਿੰਦਰ ਸ਼ਰਮਾ, ਸ੍ਰੀ ਬਲਜਿੰਦਰ ਸ਼ਰਮਾ, ਸ੍ਰੀ. ਲਖਵੀਰ ਸਿੰਘ, ਸ੍ਰੀ ਪੀ ਐਸ ਵਿਰਦੀ, ਸ੍ਰੀ ਮਨਜੀਤ ਸਿੰਘ ਭੱਲਾ, ਸ੍ਰੀ ਗੁਰਦੀਪ ਸਿੰਘ ਗੁਲਾਟੀ, ਸ੍ਰੀ ਵੀ.ਪੀ ਸਿੰਘ ਭਾਟੀਆ, ਚੇਅਰਮੈਨ ਲੈਂਡ ਮੌਰਗੇਜ ਬੈਂਕ ਖਰੜ ਸ੍ਰੀ ਧਰਮ ਸਿੰਘ ਸੈਣੀ, ਸਵਿੰਦਰ ਸਿੰਘ ਲੱਖੋਵਾਲ, ਸ੍ਰੀ ਬਲਵਿੰਦਰ ਸਿੰਘ, ਸ੍ਰੀ. ਸੱਤਵਿੰਦਰ ਸਿੰਘ ਪਾਬਲਾ ਅਤੇ ਸੱਤਪਾਲ ਸਿੰਘ ਕਛਿਆਰਾ ਮੌਜੂਦ ਸਨ।