ਚੇਨਈ, 20 ਫਰਵਰੀ 2020 - ਤਾਮਿਲਨਾਡੂ ਦੇ ਚੇਨਈ ਵਿਖੇ ਸੁਪਰਸਟਾਰ ਕਮਲ ਹਸਨ ਦੀ ਫ਼ਿਲਮ 'ਇੰਡੀਅਨ-2' ਦੀ ਸ਼ੂਟਿੰਗ ਦੌਰਾਨ ਕਰੇਨ ਡਿੱਗਣ ਕਾਰਨ 3 ਜਣਿਆ ਦੀ ਮੌਤ ਹੋ ਗਈ, ਜਦਕਿ 10 ਜਣੇ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਫ਼ਿਲਮ ਦੇ ਨਿਰਦੇਸ਼ਕ ਸ਼ੰਕਰ ਦੀ ਨਿੱਜੀ ਸਹਾਇਕ ਮਧੂ (29), ਸਹਾਇਕ ਨਿਰਦੇਸ਼ਕ ਕ੍ਰਿਸ਼ਨਾ (34) ਅਤੇ ਸਟਾਫ਼ ਮੈਂਬਰ ਚੰਦਰਨ (60) ਵਜੋਂ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ 19 ਫਰਵਰੀ ਦੀ ਰਾਤ ਕਰੀਬ 9.30 ਵਜੇ ਵਾਪਰਿਆ।