ਜਰਮਨੀ : ਦੋ ਵੱਖ ਵੱਖ ਸ਼ੂਟਿੰਗ ਘਟਨਾਵਾਂ 'ਚ 8 ਮਰੇ, 5 ਜ਼ਖ਼ਮੀ
ਫਰੈਂਕਫਰਟ, 20 ਫਰਵਰੀ, 2020 : ਸ਼ੀਸ਼ਾ ਬਾਰਜ਼ ਵਿਖੇ ਵਾਪਰੀਆਂ ਦੋ ਵੱਖ ਵੱਖ ਸ਼ੂਟਿੰਗ ਘਟਨਾਵਾਂ ਵਿਚ 8 ਵਿਅਕੀ ਮਾਰੇ ਗਏ ਜਦਕਿ 5 ਹੋਰ ਫੱਟੜ ਹੋ ਗਏ। ਮੁਢਲੀਆਂ ਰਿਪੋਰਟਾਂ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਫਰੈਂਕਫਰਟ ਦੇ ਨੇੜੇ ਸ਼ਹਿਰ ਦੇ ਕੇਂਦਰ ਵਿਚਲੇ ਚੌਂਕ ਵਿਚ ਸਥਿਤ ਬਾਰਜ਼ ਵਿਚ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।