ਸਿੰਧ, 19 ਫਰਵਰੀ 2020 - ਪਾਕਿਸਤਾਨ ਦੀ ਜੈਕਬਾਬਾਦ ਅਦਾਲਤ ਨੇ ਹਿੰਦੂ ਲੜਕੀ ਮਹਿਕ ਕੁਮਾਰੀ ਨੂੰ ਜ਼ਬਰਦਸਤੀ ਅਗਵਾ ਕਰਕੇ ਨਿਕਾਹ ਕਰਨ ਅਤੇ ਉਸ ਦਾ ਧਰਮ ਬਦਲਾਉਣ ਦੇ ਇਲਜ਼ਾਮ ਹੇਠ ਉਸ ਦੇ ਘਰਵਾਲੇ ਸਮੇਤ ਛੇ ਹੋ ਲੋਕਾਂ 'ਤੇ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਸ ਤੋਂ ਬਾਅਦ ਸਿੰਧ ਇਲਕੇ ਦੀ ਪੁਲਿਸ ਨੇ ਅਦਾਲਤ ਦੇ ਹੁਕਮਾ ਦੀ ਪਾਲਣਾ ਕਰਦਿਆਂ ਧਾਰਾ 3 ਅਤੇ 4 ਬਾਲ ਵਿਆਹ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਤਹਾਨੂੰ ਦੱਸ ਦੇਈਏ ਕਿ 9ਵੀਂ ਕਲਾਸ ਦੀ ਵਿਦਿਆਰਥਣ ਮਹਿਕ ਕੁਮਾਰੀ ਨੂੰ 15 ਜਨਵਰੀ ਨੂੰ ਜੈਕਬਾਬਾਦ ਜ਼ਿਲ੍ਹੇ ਤੋਂ ਅਲੀ ਰਜ਼ਾ ਸੋਲੰਗੀ ਨੇ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਦਾ ਜ਼ਬਰੀ ਵਿਆਹ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮਾਮਲਾ ਭਖਣ ਤੋਂ ਬਾਅਦ ਲੜਕੀ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਥੋਂ ਲੜਕੀ ਨੂੰ ਮਹਿਲਾ ਪੁਲਸ ਸੁਰੱਖਿਆ ਕੇਂਦਰ ਵਿਚ ਭੇਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਅਦਾਲਤ ਨੇ ਮਾਮਲੇ ਦੀ ਫਿਰ ਸੁਣਵਾਈ ਕਰਦਿਆਂ ਇਸ ਮਾਮਲੇ 'ਚ ਨਾਮਜ਼ਦ ਵਿਅਕਤੀਆਂ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/ghulamabbasshah/status/1230039124628951041?s=11