ਗੁਰੂ ਸਾਹਿਬ ਦੀਆਂ ਉਦਾਸੀਆਂ 'ਤੇ ਇਕ ਪ੍ਰਭਾਵਸ਼ਾਲੀ ਤੇ ਜਾਣਕਾਰੀ ਭਰਪੂਰ ਸੂਝ-ਬੂਝ ਵਾਲੀ ਖੇਡ ‘ਕੁਝ ਕਦਮ ਗੁਰੂ ਨਾਨਕ ਦੇ ਨਾਲ‘ ਕਲਗੀਧਰ ਸੋਸਾਇਟੀ ਬੜੂ ਸਾਹਿਬ ਦੀ ਅਗਵਾਈ ਵਿਚ ਮਸ਼ਹੂਰ ਕਲਾਕਾਰ ਅਤੇ ਗੇਮ ਡਿਜ਼ਾਈਨਰ ‘ਠੁਕਰਾਲ ਐਂਡ ਟਾਗਰਾ’ ਦੁਆਰਾ ਡਿਜ਼ਾਇਨ ਕੀਤੀ ਗਈ ਹੈ। ਗੁਰੂ ਸਾਹਿਬ ਦੀਆਂ ਉਦਾਸੀਆਂ (ਅਧਿਆਤਮਿਕ ਯਾਤਰਾਵਾਂ) 'ਤੇ ਅਧਾਰਿਤ ਇਹ ਦਿਲਚਸਪ ਖੇਡ ਹਰ ਉਮਰ ਵਰਗ ਲਈ ਮਹੱਤਵਪੂਰਣ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ 24 ਸਾਲਾਂ ਦੇ ਅਰਸੇ ਦੌਰਾਨ, ਚਾਰਾਂ ਦਿਸ਼ਾਵਾਂ ਵਿਚ ਵੱਸਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਿਸ਼ਨ ਨਾਲ ਆਪਣੇ ਸਾਥੀ ਭਾਈ ਮਰਦਾਨਾ ਨਾਲ ਸ਼ਾਂਤੀ, ਪਿਆਰ ਅਤੇ ਮਾਨਵਤਾ ਪ੍ਰਤੀ ਹਮਦਰਦੀ ਦਾ ਸੰਦੇਸ਼ ਦੇਣ ਲਈ ਚਾਰ ਅਧਿਆਤਮਿਕ ਯਾਤਰਾਵਾਂ ਕੀਤੀਆਂ। ਇਸ 'ਚ ਗੁਰੂ ਜੀ ਦੇ ਸੰਦੇਸ਼ਾਂ ਨੂੰ ਕਲਾਤਮਕ ਦ੍ਰਿਸ਼ਟੀਕੋਣ ਰਾਹੀਂ ਅਨੁਵਾਦ ਕੀਤਾ ਗਿਆ ਜੋ ਸਮੁੱਚੀ ਮਨੁੱਖਤਾ ਦੀ ਜਾਣਕਾਰੀ ਲਈ ਲਾਹੇਵੰਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਸਬੰਧਤ ਇਸ ਖੇਡ ਦਾ ਮਨੋਰਥ ਗੁਰੂ ਸਾਹਿਬ ਦੇ ਉਪਦੇਸ਼ ਤੇ ਉਦਾਸੀਆਂ ਨਾਲ ਜੋੜਨਾ ਹੈ।
ਦੋਵੇਂ ਖੇਡਾਂ, ਜੋ ਬਾਬੇ ਨਾਨਕ ਦੀਆਂ ਰੂਹਾਨੀ ਯਾਤਰਾਵਾਂ 'ਤੇ ਅਧਾਰਤ ਹਨ, ਇਸ ਤੋਂ ਪਹਿਲਾਂ ਪਿਛੇ ਜਿਹੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਹੋਏ ਸੰਤ ਸਮਾਗਮ ਦੌਰਾਨ ਖੇਡੀਆਂ ਗਈਆਂ ਸਨ| ਇਸ ਖੇਡ 'ਚ ਵਿਅਕਤੀਗਤ ਜਾਂ ਇਕ ਟੀਮ ਦੇ ਤੌਰ ‘ਤੇ ਭਾਗ ਲਿਆ ਜਾ ਸਕਦਾ ਹੈ। ਇਸ ਖੇਡ ਨੂੰ ਵੱਖ ਵੱਖ 24 ਪੜਾਵਾਂ ਰਾਹੀਂ ਪਾਰ ਕੀਤਾ ਜਾਂਦਾ ਹੈ, ਜੋ ਗੁਰੂ ਸਾਹਿਬ ਨਾਲ ਸੰਬੰਧਿਤ ਸਥਾਨਾਂ (ਬਿਦਰ, ਸਿਆਲਕੋਟ, ਸੋਮਨਾਥ ਆਦਿ ਵੱਖ ਵੱਖ ਸ਼ਹਿਰ ਅਤੇ ਦੇਸ਼ਾਂ) ‘ਤੇ ਅਧਾਰਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਆਪ ਗਏ ਸਨ ਅਤੇ ਲੋਕਾਈ ਤਾਰਨ ਲਈ ਲੋਕਾਂ ਨੂੰ ਸਿੱਖਿਆਵਾਂ ਦਿੱਤੀਆਂ ਸਨ। ਇਸ ਖੇਡ ‘ਚ ਗੁਰੂ ਸਾਹਿਬ ਦੀਆਂ ਚਾਰ ਉਦਾਸੀਆਂ ਨੂੰ 4 ਵਰਗਾਂ ਵਿਚ ਰੱਖਿਆ ਗਿਅਾ ਹੈ ਅਤੇ ਹਰੇਕ ਉਦਾਸੀ ਨੂੰ 6 ਸਾਖੀਆਂ ਵਿੱਚ ਵੰਡਿਆ ਗਿਆ ਹੈ। 24 ਸਥਾਨਾਂ ‘ਤੇ ਇੱਕ ਸਪਿਨ-ਕਾਰਡ ਹੁੰਦਾ ਹੈ, ਜੋ ਖੇਡ ਖੇਤਰ ਵਿੱਚ ਖਿਡਾਰੀਆਂ ਲਈ ਅੱਗੇ- ਪਿੱਛੇ ਜਾਣ ਨੂੰ ਇੱਕ ‘ਭੁੱਲ’ (- ਅੰਕ) ਜਾਂ ਇੱਕ ‘ਉਪਦੇਸ਼’ (+ਅੰਕ) ਰਾਹੀਂ ਨਿਰਧਾਰਤ ਕਰਦਾ ਹੈ। ਹਰ ਖਿਡਾਰੀ 24 ਵੇਂ ਸਥਾਨ ‘ਤੇ ਪਹੁੰਚਣ ਤੋਂ ਬਾਅਦ ਆਪਣੀ ਖੇਡ ਪੂਰੀ ਕਰਦਾ ਹੈ। ਨਾਲ ਹੀ ‘ਗੁਰੂ ਨਾਨਕ ਦਾ ਸੰਦੇਸ਼’ ਨਾਮਕ ਕਾਰਡ ਖੇਡ ਖਿਡਾਰੀਆਂ ਨੂੰ ਇਹਨਾ ਸਾਰੇ 24 ਸਥਾਨਾਂ ਨਾਲ ਜੁੜੀਆਂ ਸਾਖੀਆਂ ਬਾਰੇ ਜਾਣਕਾਰੀ ਦਿੰਦੀ ਹੈ| ਓਹਨਾ ਨੂੰ ਲਾਲ ਵਿਊ ਫਾਇੰਡਰ(ਦ੍ਰਿਖ ਖੋਜਕ) ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਗਿਆਨ ‘ਠੁਕਰਾਲ ਐਂਡ ਟਾਗਰਾ’ ਦ੍ਵਾਰਾ ਚਿਤ੍ਰਤ ਕਲਾਕ੍ਰਿਤੀਆਂ ਰਾਹੀ ਦਿੰਦਾ ਹੈ|
ਦੋਵੇਂ ਸੇਹਯੋਗੀਆਂ(ਕਲਗੀਧਰ ਸੋਸਾਇਟੀ ਬੜੂ ਸਾਹਿਬ ਅਤੇ ‘ਠੁਕਰਾਲ ਐਂਡ ਟਾਗਰਾ’) ਵੱਲੋਂ ਇਸ ਖੇਡ ਨੂੰ ਉੱਤਰ ਭਾਰਤ ਵਿਚ 129 ਅਕਾਲ ਅਕੈਡਮੀਆਂ, ਅਕਾਲ ਯੂਨੀਵਰਸਿਟੀ - ਤਲਵੰਡੀ ਸਾਬੋ ਅਤੇ ਇਟਰਨਲ ਯੂਨੀਵਰਸਿਟੀ - ਬੜੂ ਸਾਹਿਬ ਸਮੇਤ ਯੂਥ ਕੈਂਪਾਂ ਅਤੇ ਇਤਿਹਾਸਕ ਗੁਰਦੁਆਰਿਆਂ ਵਿੱਚ ਲੈ ਕੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਦੋਵੇਂ ਖੇਡਾਂ ਨੂੰ ਤਿਆਰ ਕਰਨ ਦਾ ਮਨੋਰਥ ਸਿਰਫ ਵਿੱਦਿਅਕ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਣਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰੂਹਾਨੀ ਯਾਤਰਾਵਾਂ (ਉਦਾਸੀਆਂ) ਬਾਰੇ ਇਹ ਹਵਾਲੇ ਬਾਬਾ ਇਕਬਾਲ ਸਿੰਘ ਜੀ ਦੁਆਰਾ ਲਿਖੀ ਗਈ ਅਤੇ 'ਕਲਗੀਧਰ ਸੋਸਾਇਟੀ, ਬੜੂ ਸਾਹਿਬ' ਦੁਆਰਾ ਪ੍ਰਕਾਸ਼ਤ 'ਸਿੱਖ ਫੇਥ – ਐਨ ਇਪੀਟਯੂਮ ਆਫ ਇੰਟਰ ਫੇਥ ਫਾਰ ਡਿਵਾਇਨ ਰਿਅਲਾਈਜ਼ੇਸ਼ਨ' ਕਿਤਾਬ ਅਤੇ ਹੋਰ ਕਈ ਸਰੋਤਾਂ ਤੋਂ ਲਏ ਗਏ ਹਨ। ਇਸ 'ਚ ਗੁਰੂ ਜੀ ਦੇ ਸੰਦੇਸ਼ਾਂ ਨੂੰ ਨਿਮਰਤਾ ਪੂਰਬਕ ਇਕ ਕਲਾਕਾਰ ਦੇ ਕਲਾਤਮਕ ਦ੍ਰਿਸ਼ਟੀਕੋਣ ਰਾਹੀਂ ਅਨੁਵਾਦ ਕੀਤਾ ਗਿਆ ਹੈ ਜੋ ਸਮੁੱਚੀ ਮਨੁੱਖਤਾ ਲਈ ਲਾਹੇਵੰਦ ਹੈ। ਇਸ ਖੇਡ ਨਾਲ ਕਿਸੇ ਵੀ ਵਿਅਕਤੀ, ਫਿਰਕੇ, ਸੰਪਰਦਾ ਜਾਂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਨੋਰਥ ਨਹੀ ਹੈ।
A walk with Nanak
https://www.youtube.com/watch?v=SsyeESe7V2w
ਕਲਗੀਧਰ ਸੋਸਾਇਟੀ - ਬੜੂ ਸਾਹਿਬ ਇੱਕ ਗੈਰ - ਲਾਭਕਾਰੀ ਸੰਸਥਾ ਹੈ , ਜੋ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕਰਕੇ ਨਸ਼ੇ ਅਤੇ ਸ਼ਰਾਬ ਦੇ ਸੇਵਨ ਵਿੱਚ ਖਤਰਨਾਕ ਵਾਧੇ ਦੀਆਂ ਚੁਣੋਤੀਆਂ ਨਾਲ ਲੜਨ ਲਈ ਕੇਂਦਰਿਤ ਹੈ। ਸਿਹਤ, ਨਾਰੀ ਸਸ਼ਕਤੀਕਰਣ ਅਤੇ ਸਮਾਜ ਕਲਿਆਣ ਨੂੰ ਬਰਾਬਰ ਮਹੱਤਵ ਦਿੰਦੇ ਹੋਏ ਇਹ ਸੰਗਠਨ ਉੱਤਰ ਭਾਰਤ ਦੇ ਦੂਰ - ਦਰਾਜ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਗਰੀਬਾਂ ਦੇ ਸਮਾਜਿਕ ਅਤੇ ਆਰਥਕ ਉੱਨਤੀ ਵਿੱਚ ਸਹਾਇਕ ਹੋ ਰਿਹਾ ਹੈ ।
barusahib.org
ਠੁਕਰਾਲ ਐਂਡ ਟਾਗਰਾ ਕਲਾ ਦੀ ਇੱਕ ਵਿਸ਼ਾਲ ਲੜੀ ਵਿੱਚ ਚਿਤਰਕਲਾ, ਮੂਰਤੀਕਲਾ, ਇੰਸਟਾਲੇਸ਼ਨ, ਇੰਟਰੇਕਟਿਵ ਖੇਡਾਂ, ਵੀਡਯੋ, ਪ੍ਰਦਰਸ਼ਨੀ ਅਤੇ ਡਿਜਾਇਨ ਵਿੱਚ ਸਹਯੋਗਾਤਮਕ ਰੂਪ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੀ ਕਲਾ ਅਚੇਤਨ ਦੀ ਅਸਲੀ ਤਰਜਮਾਨੀ ਦਾ ਸੰਕੇਤ ਹੈ ਜੋ ਅਸਲੀਅਤ ਅਤੇ ਕਲਪਨਾ ਦੇ ਵਿੱਚ ਦੀਆਂ ਧੁਂਧਲੀ ਸੀਮਾਵਾਂ ਤੋਂ ਪਰੇ ਹੈ। ਉਨ੍ਹਾਂ ਦੀ ਕਲਾ ਸਾਰਵਜਨਿਕ ਭਾਗੀਦਾਰੀ ਦੇ ਨਵੇਂ ਸਰੂਪ ਦੀ ਵੀ ਅਰੰਭਤਾ ਹੈ, ਜੋ ਕਲਾ ਦੇ ਦਾਇਰੇ ਦਾ ਵਿਸਥਾਰ ਕਰਦੇ ਹੋਏ ਦਰਸ਼ਾਉਂਦੀ ਹੈ ਕਿ ਕਲਾ ਹੋਰ ਵੀ ਕੀ ਕੀ ਕਰ ਸਕਦੀ ਹੈ। ਉਹ ਵਿਚੋਲਗੀ ਅਤੇ ਅਨੁਸ਼ਾਸਨ ਭਰੀ ਦੁਨੀਆ ਵਿਚੋਂ ਬਾਹਰ ਕੱਢਦੇ ਹੋਏ ਇਕ ਸੰਵੇਦੀ ਅਤੇ ਇਮਰਸਿਵ ਮਾਹੌਲ ਦੀ ਸਿਰਜਨਾ ਕਰਦੇ ਹਨ।
thukralandtagra.com
thukralandtagrastudio@gmail.com