ਚੰਡੀਗੜ੍ਹ, 19 ਫਰਵਰੀ 2020 - ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 20 ਫਰਵਰੀ ਤੋਂ ਹੋਵੇਗਾ। ਜਿਸਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। ਪਹਿਲੇ ਹੀ ਦਿਨ ਦੁਪਹਿਰ 12 ਵਜੇ ਸ਼ੁਰੂ ਹੋਣ ਵਾਲਾ ਇਜਲਾਸ ਗੈਰ ਸਰਕਾਰੀ ਵਪਾਰ ਲਈ ਰਾਖਵਾਂ ਰੱਖਿਆ ਗਿਆ ਹੈ।
28 ਫਰਵਰੀ ਤੱਕ ਚੱਲਣ ਵਾਲੇ ਇਸ ਬਜਟ ਇਜਲਾਸ ਦੌਰਾਨ 21, 22 ਅਤੇ 23 ਫਰਵਰੀ ਨੂੰ ਜਨਤਕ ਛੁੱਟੀ ਦੇ ਚੱਲਦਿਆਂ ਕਾਰਵਾਈ ਨਹੀਂ ਹੋਵੇਗੀ।