ਲੁਧਿਆਣਾ ਸ਼ਾਹੀਨ ਬਾਗ ’ਚ ਦਿੱਲੀ ਪੁਲਿਸ ਦੇ ਅੱਤਿਆਚਾਰ ਖਿਲਾਫ ਪੁਤਲਾ ਫੁਕ ਰੋਸ਼ ਪ੍ਰਦਰਸ਼ਨ
- ਭਾਜਪਾ ਸ਼ਾਸਿਤ ਪੁਲਿਸ ਲੋਕਤੰਤਰ ਦੀ ਹੱਤਿਆ ਨਾ ਕਰੇ : ਡਾ. ਪਰਮ ਸੈਣੀ
ਲੁਧਿਆਣਾ, 19 ਫਰਵਰੀ, 2020 : : ਇੱਥੇ ਦਾਣਾ ਮੰਡੀ ਸ਼ਾਹੀਨ ਬਾਗ ਵਿੱਚ ਰਾਮ ਨਗਰ ਮੁੰਡੀਆ ਤੋਂ ਤੱਕਵਾ ਤੇ ਸੂੰਨੀ ਮਦੀਨਾ ਕਮੇਟੀਆਂ ਦੇ ਪ੍ਰਧਾਨ ਸੂਰਜ ਅੰਸਾਰੀ, ਮੌਲਾਨਾ ਹਬੀਬ, ਜਮਾਲੁਦੀਨ ਅੰਸਾਰੀ, ਕਲੀਮ ਦੀਨ, ਨਦੀਮ, ਪ੍ਰਧਾਨ ਗੁੱਡੂ ਅੰਸਾਰੀ, ਮੁਹੰਮਦ ਅਸਲਮ ਦੇ ਨਾਲ ਵੱਡੀ ਗਿਣਤੀ ਵਿੱਚ ਜੱਥਾ ਪਹੁੰਚਿਆ। ਇਸ ਦੌਰਾਨ ਦੁਪਹਿਰ 2 ਵਜੇ ਸ਼ਾਹੀਨ ਬਾਗ ਲੁਧਿਆਣਾ ਵਿੱਚ ਵੱਖ-ਵੱਖ ਇਲਾਕਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਆਈਆਂ ਔਰਤਾਂ ਨੇ ਦਿੱਲੀ ਪੁਲਿਸ ਖਿਲਾਫ ਪੁਤਲਾ ਫੁਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਜਿਕਰਯੋਗ ਹੈ ਕਿ ਬੀਤੇ ਦਿਨੋਂ ਦਿੱਲੀ ’ਚ ਜਾਮੀਆ ਦੇ ਵਿਦਿਆਰਥੀਆਂ ਵੱਲੋਂ ਸੀ.ਏ.ਏ. ਅਤੇ ਐਨ.ਆਰ.ਸੀ. ਖਿਲਾਫ ਕੀਤਾ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ ਜਾਮੀਆ ਮਿਲੀਆ ਦੀ ਲਾਈਬ੍ਰੇਰੀ ’ਚ ਦਾਖਲ ਹੋ ਕੇ ਪੜ੍ਹ ਰਹੇ ਵਿਦਿਆਰਥੀਆਂ ਤੇ ਜੋ ਜੁਲਮ ਕੀਤਾ ਉਸਦੀ ਸੀ.ਸੀ.ਟੀ.ਵੀ. ਫੁੱਟੇਜ਼ ਸ਼ੋਸ਼ਲ ਮੀਡੀਆ ਤੇ ਆਉਣ ਲਗੇ ਹਨ, ਜਿਸ ਦੀ ਬਜਾ ਨਾਲ ਦੇਸ਼ ਭਰ ਵਿੱਚ ਇਕ ਵਾਰ ਫਿਰ ਦਿੱਲੀ ਪੁਲਿਸ ਦਾ ਕਰੂੜ ਚੇਹਰਾ ਬੇਨਕਾਬ ਹੋਇਆ ਹੈ।
ਲੁਧਿਆਣਾ ਸ਼ਾਹੀਨ ਬਾਗ ਦੇ ਅੱਜ 7ਵੇਂ ਦਿਨ ਸ਼ਹਿਰ ਦੀਆਂ ਔਰਤਾਂ ਵੱਲੋਂ ਦਿੱਲੀ ਪੁਲਿਸ ਦੇ ਅੱਤਿਆਚਾਰ ਖਿਲਾਫ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਰੋਸ਼ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਖਾਤੀਜਾ ਅਹਿਰਾਰ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਦਿੱਲੀ ਪੁਲਿਸ ਅਤੇ ਭਾਜਪਾ ਸ਼ਾਸਿਤ ਸੂਬੇ ਦੀ ਪੁਲਿਸ ਸੀ.ਏ.ਏ. ਅਤੇ ਐਨ.ਆਰ.ਸੀ. ਖਿਲਾਫ ਚੱਲ ਰਹੇ ਦੇਸ਼ਵਿਆਪੀ ਅੰਦੋਲਨ ’ਚ ਖੁੱਲ੍ਹੇਆਮ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ।
ਖਤੀਜਾ ਨੇ ਕਿਹਾ ਕਿ ਆਪਣੇ ਹੀ ਦੇਸ਼ ਦੀ ਜਨਤਾ ਖਿਲਾਫ ਰਾਜਨੀਤਿਕ ਹੁਕਮਰਾਨਾਂ ਦੇ ਕਹਿਣ ਤੇ ਅੱਤਿਆਚਾਰ ਕਰਨ ਵਾਲੇ ਸੁਣ ਲੈਣ ਕਿ ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ ਉਹ ਸਮਾਂ ਵੀ ਆਵੇਗਾ ਜਦੋਂ ਕਾਨੂੰਨ ਤੋੜਣ ਵਾਲੇ ਵਰਦੀ ਵਾਲਿਆਂ ਤੇ ਵੀ ਕਾਰਵਾਈ ਹੋਵੇਗੀ ਅਤੇ ਅਦਾਲਤ ਤੋਂ ਸਜਾ ਵੀ ਸੁਣਾਈ ਜਾਵੇਗੀ।
ਡਾ. ਮੈਡਮ ਪਰਮ ਸੈਣੀ ਨੇ ਕਿਹਾ ਕਿ ਆਜ਼ਾਦ ਭਾਰਤ ਵਿੱਚ ਜਿਸ ਤਰ੍ਹਾਂ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਅੱਤਿਆਚਾਰ ਕਰ ਰਹੀ ਹੈ ਉਸ ਨਾਲ ਇਤਿਹਾਸ ਦੇ ਕਾਲੇ ਅਖਰਾਂ ਨਾਲ ਪੰਨੇ ਲਿਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਚੁਣੀ ਹੋਈ ਸਰਕਾਰ ਦੀ ਗਲਤ ਨੀਤਿਆਂ ਖਿਲਾਫ ਪ੍ਰਦਰਸ਼ਨ ਕਰਨਾ ਜਨਤਾ ਦਾ ਹੱਕ ਹੈ ਜਿਸ ਨੂੰ ਸਰਕਾਰ ਵੀ ਰੋਕ ਨਹੀਂ ਸਕਦੀ। ਸ਼ਹਿਨਾਜ਼ ਸ਼ੌਖ ਨੇ ਕਿਹਾ ਕਿ ਅਸੀਂ ਕੇਂਦਰ ਦੀ ਮੋਦੀ ਸਰਕਾਰ ਤੋਂ ਪੁਛਦੇ ਹਾਂ ਕਿ ਮੋਦੀ ਜੀ ਤਾਂ ਤਿੰਨ ਤਲਾਕ ਦੇ ਕਾਨੂੰਨ ਸਮੇਂ ਮੁਸਲਿਮ ਔਰਤਾਂ ਨੂੰ ਆਪਣੀਆਂ ਭੈਣਾਂ ਦੱਸਦੇ ਸੀ ਅਤੇ ਅੱਜ ਜਦੋਂ ਉਸ ਦੀਆਂ ਲੱਖਾਂ ਭੈਣਾਂ ਸੜਕਾਂ ਤੇ ਹੈ ਤਾਂ ਭਰਾ ਦੂਰ-ਦੂਰ ਤੋਂ ਦੇਖ ਰਿਹਾ ਹੈ।
ਜਿਕਰਯੋਗ ਹੈ ਕਿ ਪ੍ਰਦਰਸਨ ਕਰ ਰਹੀਆਂ ਔਰਤਾਂ ਨੇ ਦਿੱਲੀ ਪੁਲਿਸ ਮੁਰਦਾਬਾਦ, ਗੁੰਡਾਗਰਦੀ ਨਹੀਂ ਚਲੇਗੀ, ਅੱਤਿਆਚਾਰ ਬੰਦ ਕਰੋ, ਸੰਵਿਧਾਨ ਜਿੰਦਾਬਾਦ, ਹਿੰਦੂ, ਮੁਸਲਿਮ, ਸਿੱਖ ਈਸਾਈ, ਦਲਿਤ ਭਾਈ-ਭਾਈ, ਏਕਤਾ ਦਾ ਰਾਜ ਚਲੇਗਾ ਹਿੰਦੂ ਮੁਸਲਿਮ ਨਾਲ ਚਲੇਗਾ, ਸੀ.ਏ.ਏ. ਅਤੇ ਐਨ.ਆਰ.ਸੀ. ਮੁਰਦਾਬਾਦ ਦੇ ਨਾਅਰੇ ਲੱਗਾ ਰਹੀਆਂ ਸਨ।
ਅੱਜ ਸ਼ਾਹੀਨ ਬਾਗ ਵਿੱਚ ਪ੍ਰਦਰਸਨਕਾਰੀਆਂ ਨੂੰ ਮੋਹਿ ਅਮਰਜੀਤ ਨਾਟਕਕਾਰ ਜਗਰਾਉਂ, ਸਲਮਾ ਸੱਜਾਦ, ਸਿਤਾਰਾ ਖਾਤੂਨ, ਸ਼ਹਿਨਾਜ਼ ਸ਼ੈਖ, ਪ੍ਰਧਾਨ ਡਾ. ਅਬੱਦੂਰ ਰਹਿਮਾਨ ਕੰੁਦਨਪੁਰੀ, ਫਰੀਦਾ ਰਫੀਕ, ਸਾਯਿਸਤਾ ਤਮੰਨਾ ਨੇ ਸੰਬੋਧਨ ਕੀਤਾ।