ਅਸ਼ੋਕ ਵਰਮਾ
ਮਾਨਸਾ, 16 ਫਰਵਰੀ 2020 - ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ) ਵੱਲੋਂ ਇਲਾਕੇ ਦੀ ਸੁੱਖ ਸ਼ਾਂਤੀ, ਤਰੱਕੀ, ਹਰਿਆਲੀ ਅਤੇ ਬਹੁਮੁੱਖੀ ਵਿਕਾਸ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ, ਜਿਸਦੌਰਾਨ ਇਲਾਕੇ 'ਚੋਂ ਵੱਡੀ ਪੱਧਰ 'ਤੇ ਸੰਗਤ ਇਕੱਤਰ ਹੋਈ।
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਨਸਾ ਦੇ ਪੁਲੀਸ ਕਪਤਾਨ ਕੁਲਦੀਪ ਸਿੰਘਸੋਹੀ ਨੇ ਕਿਹਾ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਲੱਗਣ ਨਾਲ ਬੇਸ਼ੱਕ ਇਸ ਪਛੜੇ ਇਲਾਕੇ ਦੀ ਤਰੱਕੀ ਨੂੰ ਥੋੜ੍ਹੇ ਸਮੇਂ ਵਿੱਚ ਹੀ ਚਾਰ-ਚੰਨ ਲੱਗੇ ਹਨ, ਉਥੇ ਇਸ ਪਲਾਂਟ ਦੇਨੇੜਲੇ ਪਿੰਡਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮੁਹੱਈਆ ਹੋਇਆ ਹੈ, ਜਦੋਂ ਕਿ ਇਸ ਪਲਾਂਟ ਵੱਲੋਂ ਪੰਜਾਬ ਵਿੱਚ ਬਿਜਲੀ ਲੋੜ ਨੂੰ ਵੀ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਲਾਂਟ ਵੱਲੋਂ ਮਾਨਸਾ ਜ਼ਿਲ੍ਹੇ ਦੇ ਸਮੇਂ-ਸਮੇਂ ਚਲਾਏ ਜਾਂਦੇ ਸਮਾਜ ਸੇਵੀ ਕਾਰਜਾਂ ਵਿੱਚ ਵੀ ਵੱਧ-ਚੜ੍ਹਕੇ ਹਿੱਸਾ ਲਿਆ ਜਾਂਦਾ ਹੈ।
ਮਾਨਸਾ ਦੇ ਡਿਪਟੀ ਐਸ.ਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਪਲਾਂਟ ਦੁਆਰਾ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ, ਇਹ ਇੱਕ ਚੰਗੀ ਪਹਿਲ ਕਦਮੀ ਹੈ। ਉਨ੍ਹਾਂਕਿਹਾ ਕਿ ਅਜਿਹੇ ਸਮਾਗਮਾਂ ਨਾਲ ਜਿੱਥੇ ਪਲਾਂਟ ਪ੍ਰਬੰਧਕਾਂ ਆਮ ਲੋਕਾਂ ਨਾਲ ਸਹਿਚਾਰ ਵੱਧਦਾ ਹੈ, ਉਥੇ ਉਨ੍ਹਾਂ ਦਾ ਮਨੋਬਲ ਵੀ ਦ੍ਰਿੜ ਹੋ ਜਾਂਦਾ ਹੈ।
ਇਸ ਮੌਕੇ ਨਰਿੰਦਰ ਸਿੰਘ ਡਿਪਟੀ ਐਸ.ਪੀ,ਐਸ.ਐਚ.ਓ ਬਲਵਿੰਦਰ ਸਿੰਘਰੋਮਾਣਾ, ਅਵਤਾਰ ਸਿੰਘ, ਪਲਾਂਟ ਦੇ ਸੀ.ਓ ਸੰਦੀਪ ਮੋਦੀ, ਖਿਰੋਦ ਬਾਰੀਕ, ਪੰਕਜ ਸ਼ਰਮਾਂ, ਕੁਰਤਿਕਾ ਭੁੱਟ, ਸੁਵਿਤੋ ਘੋਸ਼, ਏ.ਕੇ ਚੌਧਰੀ, ਸ.ਕੇ ਸਿੰਨਾ ਵੀ ਹਾਜ਼ਰ ਸਨ।