ਅਸ਼ੋਕ ਵਰਮਾ
ਬਠਿੰਡਾ, 18 ਫਰਵਰੀ 2020 - ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਵਾਂਗਡੋਰ ਇੰਜੀ: ਸੁਖਮੰਦਰ ਸਿੰਘ ਨੇ ਸੰਭਾਲ ਲਈ ਹੈ। ਪਾਵਰਕੌਮ ਵੱਲੋਂ ਇੰਜੀ: ਸੁਖਮੰਦਰ ਸਿੰਘ ਨੂੰ ਵਧੀਕ ਨਿਗਰਾਨ ਇੰਜੀਨੀਅਰ ਮੀਟਿਰਿੰਗ ਮੰਡਲ ਜਲੰਧਰ ਤੋਂ ਬਤੌਰ ਨਿਗਰਾਨ ਇੰਜੀਨੀਅਰ ਤਰੱਕੀ ਦੇ ਕੇ ਇਥੇ ਨਿਯੁੱਕਤ ਕੀਤਾ ਗਿਆ। ਇਸ ਮੌਕੇ ਇੰਜੀ: ਯਸ਼ਪਾਲ,ਇੰਜੀ:ਮੰਗਤ ਰਾਏ ਬਾਂਸਲ,ਇੰਜੀ:ਪਰਦੀਪ ਸਿੰਘ ਲੋਟੇ, ਇੰਜੀ:ਤੇਜ ਬਾਂਸਲ, ਇੰਜੀ:ਬਰਿੰਦਰਜੀਤ ਸਿੰਘ ਸੋਹੀ, ਇੰਜੀ: ਗੁਰਪ੍ਰੀਤ ਸਿੰਘ ਭੁੱਲਰ, ਇੰਜੀ:ਭੋਜ ਰਾਜ ਸਿੰਗਲਾ, ਭੂਸ਼ਨ ਕੁਮਾਰ ਪਰਾਸ਼ਰ ਉਪ ਮੁੱਖ ਲੇਖਾ ਅਫਸਰ, ਸੀਤਾ ਰਾਮ ਉਪ ਸੱਕਤਰ ਨੇ ਨਵੇਂ ਨਿਗਰਾਨ ਇੰਜੀਨੀਅਰ ਦਾ ਨਿੱਘਾ ਸਵਾਗਤ ਕੀਤਾ। ਲਹਿਰਾ ਮੁੱਹਬਤ ਥਰਮਲ ਪਲਾਂਟ ਵਿਖੇ ਆਪਣਾ ਕਾਰਜਭਾਰ ਸੰਭਾਲਣ ਸਮੇਂ ਇੰਜੀ: ਸੁਖਮੰਦਰ ਸਿੰਘ ਨੇ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਸਮੂਹ ਸਟਾਫ ਨੂੰ ਭਰੋਸਾ ਦਿਵਾਇਆ ਕਿ ਉਹ ਥਰਮਲ ਪਲਾਂਟ ਦੀ ਅਗਵਾਈ ਪੂਰੀ ਤਨਦੇਹੀ ਨਾਲ ਕਰਨਗੇ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਟੀਮ ਵਰਕ ਕਰਦੇ ਹੋਏ ਪਲਾਂਟ ਨੂੰ ਹੋਰ ਵੀ ਸੁੱਚਜੇ ਢੰਗ ਨਾਲ ਚਲਾਉਣ ਦੀ ਸਖਤ ਮਿਹਨਤ ਕਰਨਗੇ।