ਸੰਜੀਵ ਸੂਦ
ਲੁਧਿਆਣਾ, 18 ਫਰਵਰੀ 2020 - ਲੁਧਿਆਣਾ 'ਚ ਪੁਲਿਸ ਮੁਲਾਜ਼ਮਾਂ ਵੱਲੋਂ ਲਾਟਰੀ ਵੇਚਣ ਵਾਲੇ ਦੁਕਾਨਦਾਰਾਂ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਸੂਬਾ ਡੀਜੀਪੀ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਕੇ 28 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਦੀ ਮੰਗ ਕੀਤੀ ਗਈ ਹੈ। ਡੀਜੀਪੀ ਸਣੇ ਲੁਧਿਆਣਾ ਦੇ ਕਮਿਸ਼ਨਰ ਨੂੰ ਇਸ ਸਬੰਧੀ ਜਵਾਬ 25 ਮਾਰਚ ਤੱਕ ਪੇਸ਼ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਪਟੀਸ਼ਨ ਦਾਖਲ ਕਰਨ ਵਾਲੇ ਸੁਭਾਸ਼ ਕੇਟੀ ਤੇ ਅਮਨਦੀਪ ਸਿੰਘ ਨੇ ਰਿਸ਼ਵਤ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਦਾਖ਼ਲ ਕਰਨ ਵਾਲੇ ਦੋਹਾਂ ਲੋਕਾਂ ਨੇ ਸਬੂਤ ਦੇ ਤੌਰ 'ਤੇ ਲੁਧਿਆਣਾ ਦੀ ਧਰਮਪੁਰਾ ਦੁਰਗਾ ਮਾਰਕੀਟ 'ਚ ਕੀਤੀ ਗਈ ਬੈਠਕਾਂ ਦੌਰਾਨ ਕੀਤੇ ਗਏ ਸਟਿੰਗ ਆਪਰੇਸ਼ਨ ਦੀਆਂ 28 ਸੀ.ਸੀ.ਟੀ.ਵੀ. ਫੁਟੇਜ ਪੇਸ਼ ਕੀਤੀਆਂ ਹਨ।
ਹਾਈਕੋਰਟ ਦੇ ਵਿੱਚ ਪਟੀਸ਼ਨ ਪਾਉਣ ਵਾਲੇ ਲੁਧਿਆਣਾ ਦੇ ਸੁਭਾਸ਼ ਕੇਟੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਲੁਧਿਆਣਾ ਪੁਲਿਸ ਦੀਆਂ ਕਈ ਵਧੀਕੀਆਂ ਦੀ ਜਾਣਕਾਰੀ ਅਦਾਲਤਾਂ ਡੀਜੀਪੀ ਪੰਜਾਬ ਅਤੇ ਸਰਕਾਰਾਂ ਨੂੰ ਦੇ ਚੁੱਕੇ ਨੇ ਪਰ ਅੱਜ ਤੱਕ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ 2003 ਵਿੱਚ ਵੀ ਅਜਿਹਾ ਹੀ ਮਾਮਲਾ ਹੋਇਆ ਸੀ। ਸੁਭਾਸ਼ ਕੇਟੀ ਨੇ ਸ਼ਰੇਆਮ ਪੁਲਿਸ ਨੂੰ ਸਿਆਸੀ ਸ਼ਹਿ ਮਿਲਣ ਦੀ ਵੀ ਗੱਲ ਆਖੀ ਹੈ। ਵਿਸ਼ੇਸ਼ ਗੱਲਬਾਤ ਕਰਦੇ ਹਾਂ ਸਪਾਸ ਕੈਟੀ ਨੇ ਕਿਹਾ ਕਿ ਹਾਈਕੋਰਟ ਦੇ ਵਿੱਚ ਪੱਟੀ ਸਨਮਾਨ ਤੋਂ ਬਾਅਦ ਹੁਣ ਨਾ ਮੀਨਾ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਸੁਭਾਸ਼ ਕੈਟੀ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਸਟਿੰਗ ਵੀਡੀਓ ਵੀ ਹਾਈਕੋਰਟ ਅੱਗੇ ਰੱਖੀ ਸੀ ਜਿਸ ਦੇ ਆਧਾਰ 'ਤੇ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਇਹ ਨੋਟਿਸ ਜਾਰੀ ਕੀਤਾ।