ਅਸ਼ੋਕ ਵਰਮਾ
ਬਠਿੰਡਾ, 18 ਫਰਵਰੀ 2020 - ਪੰਜਾਬ ਸਟੂਡੈਂਟ ਯੂਨੀਅਨ ਨੇ ਰਜਿੰਦਰਾ ਕਾਲਜ ਅੱਗੇ ਕੌਮੀ ਨਾਗਰਿਕਤਾ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਯੂਨੀਅਨ ਨੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਸੰਗੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੋ ਕੇ ਦੱਸਿਆ ਕਿ ਕੀ ਭਾਜਪਾ ਵੱਲੋਂ 11ਦਸੰਬਰ 2019ਨੂੰ ਜਿਵੇਂ ਹੀ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਕਾਨੂੰਨ ਪਾਸ ਕੀਤਾ ਗਿਆ ਇਸ ਦੇ ਖਿਲਾਫ ਪੂਰੇ ਮੁਲਕ ਦੇ ਵਿੱਚ ਵਿਰੋਧ ਉੱਠਣਾ ਸ਼ੁਰੂ ਹੋ ਗਿਆ ।ਉਸੇ ਦਿਨ ਲੋਕ ਫੌਰੀ ਸੜਕਾਂ ਤੇ ਉੱਤਰੇ ਅਤੇ ਦੇਸ਼ ਦੇ ਹਰ ਕੋਨੇ ਵਿੱਚ ਵਿਰੋਧ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਸਭ ਤੋਂ ਮੁੱਖ ਆਵਾਜ਼ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਹੈ ਭਾਜਪਾ ਐਨਆਰਸੀ ਨੂੰ ਮੁਸਲਮਾਨਾਂ ਦੇ ਖਿਲਾਫ ਵਰਤੇ ਜਾਣ ਵਾਲੇ ਹਥਿਆਰ ਦੇ ਰੂਪ ਵਿਚ ਦੇਖ ਰਹੀ ਸੀ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਬੰਗਲਾਦੇਸ਼ ਤੋਂ ਆਉਣ ਵਾਲੇ ਜ਼ਿਆਦਾਤਰ ਲੋਕ ਮੁਸਲਿਮ ਹੋਣਗੇ ਪਰ ਹੋਇਆ ਇਸ ਦੇ ਉਲਟ ਐਨਆਰਸੀ ਦੇ ਵਿੱਚੋਂ ਉੱਨੀ ਲੱਖ ਲੋਕਾਂ ਵਿੱਚੋਂ ਕੇਵਲ ਪੰਜ ਲੱਖੀ ਮੁਸਲਮਾਨ ਸਨ ਬਾਕੀ ਸਾਰੇ ਹਿੰਦੂ ਜਾਂ ਗ਼ੈਰ ਮੁਸਲਮਾਨ ਸਨ ਇਸ ਲਈ ਭਾਜਪਾ ਦਾ ਕੇਵਲ ਮੁਸਲਮਾਨਾਂ ਨੂੰ ਨਿਸ਼ਾਨ ਬਣਾਉਣ ਦਾ ਪੱਤਾ ਫੇਲ੍ਹ ਹੋ ਗਿਆ ਸੀ ।ਆਪਣੇ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਵਿੱਚ ਆ ਰਹੀ ਅੜਚਨ ਨੂੰ ਦੂਰ ਕਰਨ ਦੇ ਲਈ ਭਾਜਪਾ ਨੇ ਨਾਗਰਿਕਤਾ ਸੋਧ ਬਿੱਲ ਲਿਆਂਦਾ ਤੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਆਪਣੀ ਬਹੁਮਤ ਦੇ ਸਿਰ ਤੇ ਇਸ ਨੂੰ ਪਾਸ ਕਰਵਾਇਆ ।
2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਏਜੰਡੇ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ।ਦੇਸ਼ ਭਰ ਵਿੱਚ ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕਰ ਜੇਲ੍ਹਾਂ ਵਿੱਚ ਸੁੱਟਣਾ ,ਕਸ਼ਮੀਰ ਵਿੱਚ ਧਾਰਾ 370 ਹਟਾਉਣਾ ,ਰਾਮ ਮੰਦਰ ਦੇ ਹੱਕ ਵਿੱਚ ਫ਼ੈਸਲਾ ਕਰਵਾਉਣਾ। ਇਹ ਸਾਰਾ ਕੁਝ ਸੰਘ ਦੁਆਰਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬੇ ਵੱਲ ਵਧਾਏ ਜਾ ਰਹੇ ਕਦਮਾਂ ਦੀ ਨਿਸ਼ਾਨਦੇਹੀ ਕਰਦਾ ਹੈ । ਇਸੇ ਲੜੀ ਤਹਿਤ ਮੋਦੀ ਹਕੂਮਤ ਵੱਲੋਂ ਪਾਸ ਕੀਤਾ ਗਿਆ ਨਾਗਰਿਕਤਾ ਸੋਧ ਕਾਨੂੰਨ ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਨੂੰ ਲਾਗੂ ਕੀਤਾ ਜਾ ਰਿਹਾ ।ਇਸ ਕਾਨੂੰਨ ਦੇ ਖਿਲਾਫ ਜਿੱਥੇ ਵੱਖ ਵੱਖ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਉੱਥੇ ਹੀ ਦਿਸਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਸੜਕਾਂ ਤੇ ਆ ਰਹੇ ਹਨ ਸਰਕਾਰ ਇਨ੍ਹਾਂ ਪ੍ਰਦਰਸ਼ਨਾਂ ਨੂੰ ਜਬਰ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਜ਼ਿਲ੍ਹਾ ਆਗੂ ਕਿਰਨਜੀਤ ਕੌਰ ਨੇ ਦੱਸਿਆ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਜਾਮਿਆ ਮਾਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਉੱਪਰ ਹੋਏ ਭਿਆਨਕ ਹਮਲੇ ਗੱਲ ਦੀ ਗਵਾਹੀ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਿਛਲੇ ਦਿਨੀ ਜਿਹੜੀ ਮਹਾਕਾਲ ਨਾਮ ਦੀ ਟ੍ਰੇਨ ਚਲਾਈ ਗਈ ਓਹ ਸਿਧਾ ਹੱਲਾ ਹਿੰਦੂ ਰਾਸ਼ਟਰ ਲੈ ਕੇ ਆਉਣ ਦਾ ਹੈ।
ਇਸ ਦੇ ਪਿੱਛੇ ਅਸਲ ਵਜ੍ਹਾ ਇਹ ਹੈ ਕਿ ਅੱਜ ਦੇਸ਼ ਦਾ ਆਰਥਿਕ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਹੈ ਜੀਡੀਪੀ ਬੁਰੀ ਤਰ੍ਹਾਂ ਥੱਲੇ ਡਿੱਗ ਚੁੱਕੀ ਹੈ ਕਾਰੋਬਾਰ ਤਬਾਹ ਹੋ ਰਹੇ ਹਨ ਅਤੇ ਬੇਰੁਜ਼ਗਾਰੀ ਸਿਖ਼ਰਾਂ ਛੋਹ ਰਹੀ ਹੈ ।ਦੇਸ਼ ਦੇ ਹਾਕਮਾਂ ਨੂੰ ਇਸ ਸਥਿਤੀ ਦਾ ਕੋਈ ਹੱਲ ਨਹੀਂ ਲੱਭ ਰਿਹਾ ।ਇਸੇ ਲਈ ਹੋਰ ਫਾਸ਼ੀਵਾਦੀ ਢੰਗ ਤਰੀਕੇ ਰਾਹੀਂ ਇਸ ਪ੍ਰਬੰਧੀ ਉਮਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ।ਇਸ ਮੌਕੇ ਕਾਲਜ ਕਮੇਟੀ ਆਗੂ ਗੁਰਬਖਸੀਸ ਸਿੰਘ , ਵੀਰਪਾਲ ਕੌਰ ਨੇ ਦੱਸਿਆ ਕਿ ਲੋਕਾਂ ਦੀ ਤਾਕਤ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਅਤੇ ਸੰਘਰਸ਼ਸ਼ੀਲ ਲੋਕ ਆਰ.ਆਰ.ਐੱਸ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ।। ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀ ਆਗੂ ਨਵਨੀਤ ਸਿੰਘ,ਦਿਲਜੀਤ ਸਿੰਘ ਅਤੇ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਐਨ.ਆਰ.ਸੀ,ਸੀ.ਏ.ਏ ਨੂੰ ਰੱਦ ਕੀਤਾ ਜਾਵੇ। ਗ੍ਰਿਫ਼ਤਾਰ ਕੀਤੇ ਲੱਖਾਂ ਲੋਕ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਸ਼ਾਮਿਲ ਵਿਦਿਆਰਥੀ ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ,ਅਜੇ ਕੁਮਾਰ,ਮੋਨਾ, ਮਨਪ੍ਰੀਤ ਕੌਰ, ਸੰਦੀਪ ਸਿੰਘ, ਲਖਵਿੰਦਰ ਸਿੰਘ ਆਦਿ।