ਜਲੰਧਰ, 18 ਫਰਵਰੀ 2020 - ਜਲੰਧਰ ਦੀ ਧੀ ਨੇ ਇੱਕ ਵਾਰ ਫਿਰ ਤੋਂ ਅਪਾਣੇ ਮਾਤਾ-ਪਿਤਾ ਅਤੇ ਪੰਜਾਬ ਦਾ ਨਾਂਅ ਉੱਚਾ ਕੀਤਾ ਹੈ। ਅਸਲ 'ਚ ਜਲੰਧਰ ਦੀ ਰਹਿਣ ਵਾਲੀ ਧੀ ਪ੍ਰਭਜੋਤ ਕੌਰ ਨੇ ਦਿੱਲੀ ਤੋਂ ਬਾਅਦ ਹੁਣ ਪੰਜਾਬ 'ਚ ਵੀ ਦੂਜੀ ਵਾਰ ਜ਼ੂਡੀਸਰੀ ਦਾ ਪੇਪਰ ਪਾਸ ਕਰਕੇ ਪੰਜਾਬ 'ਚ ਜੱਜ ਬਣਨ ਦਾ ਮਾਣ ਹਾਸਿਲ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਭਜੋਤ ਕੌਰ 2019 'ਚ ਜ਼ਡੂਸਰੀ ਦਾ ਪੇਪਰ ਪਾਸ ਕਰਕੇ ਦਿੱਲੀ 'ਚ ਜੱਜ ਦੇ ਅਹੁਦੇ 'ਤੇ ਤੈਨਾਤ ਹੈ।
ਪ੍ਰਭਜੋਤ ਕੌਰ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਿਤਾ ਓਮ ਪ੍ਰਕਾਸ਼ ਸੈਣੀ, ਮਾਤਾ ਰਣਜੀਤ ਕੌਰ, ਭੈਣ ਨਵਜੋਤ ਕੌਰ ਅਤੇ ਭਰਾ ਸਹਿਜਪ੍ਰਤਾਪ ਦੇ ਸਹਿਯੋਗ ਨੂੰ ਦੱਸਿਆ।
ਪ੍ਰਭਜੋਤ ਕੌਰ ਉਨ੍ਹਾਂ ਲੋਕਾਂ ਲਈ ਇੱਕ ਮਿਸਾਲ ਹੈ ਜਿਹੜੇ ਲੋਕ ਧੀਆਂ ਨੂੰ ਕੁੱਖ 'ਚ ਹੀ ਮਾਰ ਦਿੰਦੇ ਹਨ। ਪ੍ਰਭਜੋਤ ਕੌਰ ਨੇ ਇਹ ਸਿੱਧ ਕੀਤਾ ਹੈ ਕਿ ਧੀਆਂ ਕੁੱਖ 'ਤੇ ਬੋਝ ਨਹੀਂ ਸਗੋਂ ਮਾਂ-ਪਿਓ ਦੇ ਸਿਰ ਦਾ ਤਾਜ ਹੁੰਦੀਆਂ ਹਨ।