ਅਸ਼ੋਕ ਵਰਮਾ
ਬਠਿੰਡਾ ,18 ਫਰਵਰੀ 2020 - ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਨੇ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਇੱਕ ਆਂਗਣਵਾੜੀ ਹੈਲਪਰ ਦੀ ਸ਼ਿਕਾਇਤ ਤੇ ਸੀਡੀਪੀਓ ਅਤੇ ਉਸ ਦੇ ਸੇਵਾਦਾਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ । ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਵਿਜੀਲੈਂਸ ਕੋਲ ਪੁੱਜੀ ਸ਼ਿਕਾਇਤ ’ਤੇ ਮਾਨਸਾ, ਝੁਨੀਰ ਵਿੱਚ ਵਾਧੂ ਚਾਰਜ ਅਧੀਨ ਕੰਮ ਕਰਦੀ ਸੀ.ਡੀ.ਪੀ.ਓ ਕਿਰਨ ਰਾਣੀ ਅਤੇ ਉਸ ਦੇ ਸੇਵਾਦਾਰ ਬਲਵਿੰਦਰ ਸਿੰਘ ਨੂੰ ਟ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੁੱਦਈ ਮਹਿੰਦਰ ਕੌਰ ਆਂਗਣਵਾੜੀ ਹੈਲਪਰ ਭੰਮੇ ਕਲਾ ਬਲਾਕ ਝੁਨੀਰ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਬੀਤੇ 2009 ਨੂੰ ਪਿੰਡ ਭੰਮੇ ਕਲਾਂ ਦੇ ਆਂਗਣਵਾੜੀ ਸੈਂਟਰ ਵਿੱਚ ਬਤੌਰ ਹੈਲਪਰ ਕੰਮ ਕਰ ਰਹੀ ਹੈ ਅਤੇ ਮਹਿਕਮੇ ਦੀ ਹਦਾਇਤਾਂ ’ਤੇ 10 ਸਾਲ ਆਂਗਣਵਾੜੀ ਹੈਲਪਰ ਕੰਮ ਕਰਨ ਤੋਂ ਵਰਕਰ ਵਜੋਂ ਤਰੱਕੀ ਦਿੱਤੀ ਜਾਂਦੀ ਹੈਲ ਹੈ। ਉਸ ਦੀ 10 ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ 3-4 ਮਹੀਨੇ ਪਹਿਲਾਂ ਤਰੱਕੀ ਬਤੌਰ ਵਰਕਰ ਹੋਈ ਸੀ ਪਰ ਉਸ ਨੂੰ ਹਾਜ਼ਰੀਆਂ ਘੱਟ ਹੋਣ ਦੀ ਗੱਲ ਕਹਿ ਕੇ ਜੁਆਇਨ ਨਹੀਂ ਕਰਵਾਇਆ । ਸ਼ਿਕਾਇਤ ਦੱਸਿਆ ਸੀ ਕਿ ਉਸ ਨੂੰ ਬਤੌਰ ਵਰਕਰ ਜੁਆਇਨ ਕਰਵਾਉਣ ਬਦਲੇ ਬੀਤੀ 14 ਫਰਵਰੀ ਵਾਲੇ ਦਿਨ ਕਿਰਨ ਰਾਣੀ ਨੇ 30 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 25 ਹਜ਼ਾਰ ਵਿੱਚ ਤੈਅ ਹੋ ਗਿਆ ।
ਕਿਰਨ ਰਾਣੀ ਨੇ ਕਿਹਾ ਕਿ ਉਸ ਨੂੰ 17 ਫਰਵਰੀ ਨੂੰ ਉਸ ਦੇ ਦਫ਼ਤਰ ਆ ਕੇ ਰਿਸ਼ਵਤ ਦੀ ਰਕਮ ਦੇਣ ਤੇ ਅਤੇ ਮੌਕੇ ਤੇ ਫਾਈਲ ’ਤੇ ਦਸਤਖ਼ਤ ਕਰਵਾਉਣ ਤੋਂ ਬਾਅਦ ਉਸ ਨੂੰ ਜੁਆਇਨ ਕਰਵਾਉਣ ਦੀ ਗੱਲ ਆਖੀ ਗਈ ਸੀ । ਸ਼ਿਕਾਇਤਕਰਤਾ ਨੇ ਇਸ ਸਬੰਧੀ ਵਿਜੀਲੈਂਸ ਦੇ ਮਾਨਸਾ ਵਿੰਗ ਦੇ ਡੀਐੱਸਪੀ ਕੋਲ ਆਪਣਾ ਬਿਆਨ ਦਰਜ ਕਰਵਾਇਆ ਅਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਜੀਲੈਂਸ ਦੀ ਟੀਮ ਨੇ ਮਹਿੰਦਰ ਕੌਰ ਤੋਂ ਕਿਰਨ ਰਾਣੀ ਦੇ ਕਹਿਣ ’ਤੇ ਉਸ ਦੇ ਸੇਵਾਦਾਰ ਬਲਵਿੰਦਰ ਸਿੰਘ ਨੂੰ 25 ਹਜ਼ਾਰ ਰੁਪਏ ਰਿਸ਼ਵਤ ਦੇ ਰੂਪ ਵਿੱਚ ਦਿੱਤਾ ਤਾਂ ਘਾਤ ਲਗਾ ਕੇ ਬੈਠੀ ਵਿਜੀਲੈਂਸ ਦੀ ੁ ਟੀਮ ਨੇ ਸੀ.ਡੀ.ਪੀ.ਓ ਮਾਨਸਾ ਵਾਧੂ ਚਾਰਜ ਝੁਨੀਰ ਕਿਰਨ ਰਾਣੀ ਅਤੇ ਬਲਵਿੰਦਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਐਸਐਸਪੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।