ਚੰਡੀਗੜ੍ਹ, 18 ਫਰਵਰੀ 2020 - ਰਾਏਕੋਟ ਦੇ ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦਾ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਟਿਵਾਣਾ 55 ਸਾਲ ਦੇ ਸਨ। ਉਹ ਆਪਣੀ ਗੱਡੀ 'ਚ ਡਰਾਈਵਰ ਦੇ ਨਾਲ ਰਾਏਕੋਟ ਤੋਂ ਮਲੇਰਕੋਟਲਾ ਨਜ਼ਦੀਕ ਪਿੰਡ ਲਸੋਈ ਜਾ ਰਹੇ ਸਨ।
ਟਿਵਾਣਾ ਆਪਣੇ ਪਿੱਛੇ ਇੱਕ ਬੇਟਾ ਤੇ ਆਪਣੀ ਪਤਨੀ ਛੱਡ ਗਏ। ਉਨ੍ਹਾਂ ਦੀ ਬੇਵਕਤੀ ਮੌਤ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।