ਐਡਵੋਕੇਟ ਅਮਰਦੀਪ ਸਿੰਘ ਧਾਰਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ !
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 12 ਫਰਵਰੀ : ਪਤੀ-ਪਤਨੀ ਦੇ ਝਗੜਿਆ, ਬਲਾਤਕਾਰ, ਜਬਰ-ਜ਼ਿਨਾਹ, ਸਰੀਰਕ ਸ਼ੋਸ਼ਣ ਦੀ ਗੱਲ ਕਰੀਏ ਤਾਂ ਕਈ ਵਾਰ ਅਦਾਲਤਾਂਂ ਵੀ ਕਿਸੇ ਹੱਦ ਤੱਕ ਪੁਲਸ ਦੀ ਬਣਾਈ ਕਹਾਣੀ ਅਤੇ ਗਵਾਹਾ ਨੂੰ ਦੇਖਦੇ ਹੋਏ ਨਿਆਂ ਦੇਣ ਦੀ ਥਾਂ ਫ਼ੈਸਲੇ ਕਰਦੀਆਂ ਹਨ ਜਦਕਿ ਕਈ ਵਾਰ ਅਦਾਲਤਾ ਨੂੰ ਕੇਸ ਸੁਣਦੇ ਸਾਰ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ, ਕਿ ਮੁਲਜ਼ਮ ਬੇਕਸੂਰ ਹੈ ਪਰ ਗਵਾਹਾਂ ਦੇ ਬਿਆਨਾ (ਜੋ ਕਿ ਕਈ ਵਾਰ ਝੂਠੇ ਹੁੰਦੇ ਹਨ), ਪੁਲਸ ਦੀ ਚਾਰਜਸ਼ੀਟ ਆਦਿ 'ਤੇ ਅਧਾਰਿਤ ਨਾ ਚਾਹੁੰਦੇ ਹੋਏ ਵੀ ਮੁਲਜ਼ਮ ਖ਼ਿਲਾਫ਼ ਫ਼ੈਸਲਾ ਦੇਣਾ ਪੈਂਦਾ ਹੈ" ਇਹ ਪ੍ਰਗਟਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਇਸ ਮੌਕੇ ਐਡਵੋਕੇਟ ਧਾਰਨੀ ਨੇ ਕਿਹਾ ਕਿ ਅਜੋਕੇ ਆਧੁਨਿਕ ਯੁੱਗ ਵਿਚ ਮਹਿਲਾ-ਪੁਰਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਾਰਜ ਕਰ ਰਹੀ ਹੈ ਇੱਥੋਂ ਤੱਕ ਕਿ ਮਹਿਲਾ ਆਪਣੀ ਯੋਗਤਾ ਸਦਕਾ ਪੁਲਾੜ ਵਿਚ ਵੀ ਪਹੁੰਚ ਚੁੱਕੀ ਹੈ ਪਰ ਫਿਰ ਵੀ ਅਦਾਲਤਾਂ ਵਿਚ ਮਹਿਲਾਵਾਂ ਵੱਲੋਂ ਉਨ੍ਹਾਂ ਨਾਲ ਜਬਰ ਜਿਨਾਹ ਦੇ ਦਰਜ ਕਰਵਾਏ ਮਾਮਲੇ ਹੈਰਾਨ ਕਰਨ ਵਾਲੇ ਹਨ ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਕਿਧਰੇ ਨਾ ਕਿਧਰੇ ਔਰਤਾਂ ਦੀ ਸੁਰੱਖਿਆ ਅਤੇ ਅਧਿਕਾਰਾਂ ਲਈ ਬਣਾਏ ਕਾਨੂੰਨਾਂ ਦਾ ਮਹਿਲਾਵਾਂਂ ਵੱਲੋਂ ਕਥਿਤ ਤੋਰ ਤੇ ਦੁਰਉਪਯੋਗ ਕੀਤਾ ਜਾਂਦਾ ਹੈ ,ਉਨ੍ਹਾਂ ਦੱਸਿਆ ਕਿ ਜਬਰ ਜਿਨਾਹ ਦੇ ਜ਼ਿਆਦਾਤਰ ਮਾਮਲੇ ਪ੍ਰੇਮ ਵਿਆਹ ਵਿਚ ਵੇਖਣ ਨੂੰ ਮਿਲ ਰਹੇ ਹਨ ਘੱਟ ਉਮਰ ਦੇ ਬੱਚੇ ਪਿਆਰ ਦੇ ਚੱਕਰ ਵਿਚ ਪੈ ਕੇ ਘਰੋਂ ਚਲੇ ਜਾਂਦੇ ਹਨ ਅਤੇ ਬਾਅਦ ਵਿਚ ਮਾਪਿਆਂ ਅਤੇ ਸਮਾਜ ਦੇ ਦਬਾਅ ਕਾਰਨ ਲੜਕੇ ਖ਼ਿਲਾਫ਼ ਮਾਮਲੇ ਦਰਜ ਕਰ ਲਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਵਿਆਹੁਤਾ ਮਹਿਲਾਵਾ ਵੱਲੋਂ ਪਤੀ ਖ਼ਿਲਾਫ਼ ਦਰਜ ਕਰਵਾਏ ਜਾਂਦੇ ਜ਼ਿਆਦਾਤਰ ਮਾਮਲੇ ਕਥਿਤ ਤੋਰ ਤੇ ਝੂਠ 'ਤੇ ਅਧਾਰਿਤ ਹੁੰਦੇ ਹਨ ਪਤੀ ਪਤਨੀ ਦੇ ਕੇਸਾਂਂ ਵਿਚ ਕਾਨੂੰਨ ਕਿਤੇ ਨਾ ਕਿਤੇ ਲਾਚਾਰ ਹੋ ਜਾਂਦਾ ਹੈ, ਪੁਲਸ ਵੀ ਕਿਸੇ ਨਾ ਕਿਸੇ ਦਬਾਅ ਅੰਦਰ ਮਾਮਲਾ ਦਰਜ ਕਰਦੀ ਹੈ ਤਾਂ ਅਦਾਲਤਾਂ ਵਿਚ ਜਾ ਕੇ ਕੀ ਹਸ਼ਰ ਹੁੰਦਾ ਹੈ ਇਹ ਧਿਆਨ ਦੇਣ ਯੋਗ ਹੈ ਇਸੇ ਤਰਾਂ ਬਲਾਤਕਾਰ ਦੇ ਕੇਸਾ ਵਿਚ ਅਕਸਰ ਪ੍ਰੇਮ ਸਬੰਧਾਂ ਵਿਚ ਵਿਗਾੜ ਬਲਾਤਕਾਰ ਦਾ ਦੁਰਉਪਯੋਗ ਹੁੰਦਾ ਹੈ ਇਸੇ ਕਾਰਨ ਪਿਛਲੇ ਸਮੇਂ ਵਿਚ ਮੀ.ਟੂ ਵਰਗੀਆਂ ਲਾਹਨਤਾਂ ਸਮਾਜ ਦੇ ਪੱਲੇ ਪਈਆਂ
ਪੱਤਰਕਾਰਾਂ ਵੱਲੋਂ ਕੀਤੇ ਸਵਾਲ ਦੇ ਜਵਾਬ ਵਿਚ ਐਡਵੋਕੇਟ ਧਾਰਨੀ ਨੇ ਜਬਰ ਜਿਨਾਹ ਦੀਆਂ ਦੋ ਸਟੇਜਾਂ ਦੱਸੀਆਂ ਹਨ ਉਨ੍ਹਾਂ ਮੁਤਾਬਿਕ ਦਿੱਲੀ ਵਿਖੇ ਨਿਰਭੇਆ ਕਾਂਡ, ਮੁਹਾਲੀ ਵਿਖੇ ਆਟੋ ਚਾਲਕ ਵੱਲੋਂ ਲੜਕੀ ਨਾਲ ਕੀਤਾ ਕਾਂਡ ਬਲਾਤਕਾਰ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਦੂਜਾ ਇਕ ਲੜਕੀ ਪ੍ਰੇਮ ਸਬੰਧ ਕਾਰਨ ਆਪਣੇ ਪ੍ਰੇਮੀ ਨਾਲ ਕਿਸੇ ਹੋਟਲ ਜਾਂ ਨਿਸ਼ਚਿਤ ਥਾਂ ਉੱਪਰ ਆਪ ਜਾਂਦੀ ਹੈ ਅਤੇ ਉਸ ਦੀ ਸਹਿਮਤੀ ਨਾਲ ਸਭ ਕੁਝ ਹੁੰਦਾ ਹੈ, ਇਸ ਨੂੰ ਬਲਾਤਕਾਰ ਨਹੀਂ ਕਿਹਾ ਜਾ ਸਕਦਾ ਹੈ ਪਰ ਅਦਾਲਤਾਂ ਵਿਚ ਅਜਿਹੇ ਪ੍ਰੇਮੀ ਵੀ ਸਜਾ ਭੁਗਤ ਰਹੇ ਹਨ ,ਐਡਵੋਕੇਟ ਧਾਰਨੀ ਨੇ ਕਿਹਾ ਕਿ ਇਤਿਹਾਸਕ ਜ਼ਿਲ੍ਹਾ ਫ਼ਤਿਹਗੜ੍ਹ ਵਿਖੇ ਵਧੇਰੇ ਕਰ ਕੇ ਸਿਵਲ ਤੇ ਪੁਲਸ ਪ੍ਰਸ਼ਾਸਨ ਵਿਚ ਮਹਿਲਾਵਾਂ ਅਧਿਕਾਰੀ ਸੇਵਾ ਨਿਭਾਅ ਰਹੀਆਂ ਹਨ, ਪਰ ਫਿਰ ਵੀ ਇੱਥੇ ਮਹਿਲਾਵਾਂ ਨਾਲ ਵਧੀਕੀਆਂ ਦੇ ਮਾਮਲਿਆਂ ਵਿਚ ਵਾਧਾ ਪੁਲਸ ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ ਉਨ੍ਹਾਂ ਚੇਤੇ ਕਰਵਾਇਆ ਕਿ ਕਿਸੇ ਸਮੇਂ ਭਰੂਣ ਹੱਤਿਆ ਲਈ ਦੇਸ਼ ? ਵਿਚ ਨੰਬਰ 1 'ਤੇ ਰਿਹਾ ਹੈ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਬੜੀ ਹੀ ਮੁਸ਼ਕਲ ਨਾਲ ਕੁੜੀ ਮਾਰ ਕਲੰਕ ਧੋਣ ਵਿਚ ਕਾਮਯਾਬ ਹੋਇਆ ਹੈ। ਐਡਵੋਕੇਟ ਧਾਰਨੀ ਮੁਤਾਬਕ ਸਾਲ 2018 ਵਿਚ ਜਬਰ-ਜ਼ਿਨਾਹ ਦੇ ਮਾਮਲੇ 17, ਜਦੋਂਕਿ 2019 ਵਿਚ ਵੱਧ ਕੇ 36 ਹੋ ਗਏ ਇਸਦੇ ਇਲਾਵਾ 2018 ਵਿਚ ਧਾਰਾ 354 ਤਹਿਤ ਦਰਜ਼ 11 ਔਰਤਾਂ ਤੇ ਲੜਕੀਆਂ ਨਾਲ ਛੇੜਛਾੜ ਦਾ ਮਾਮਲਿਆਂ ਦੀ ਗਿਣਤੀ ਵੀ 2019 ਵਿਚ ਵੱਧ ਕੇ 29 ਪਹੁੰਚ ਗਈ ਉਨ੍ਹਾਂ ਖ਼ਾਸਕਰ ਪੁਲਸ ਪ੍ਰਸ਼ਾਸਨ ਨੂੰ ਇਸ ਅਹਿਮ ਤੇ ਗੰਭੀਰ ਮਸਲੇ ਵੱਲ ਤੁਰੰਤ ਗ਼ੌਰ ਫ਼ਰਮਾਉਣ ਦੀ ਅਪੀਲ ਕੀਤੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਇਨ੍ਹਾਂ ਮਾਮਲਿਆਂ ਵਿਚ ਜ਼ਿਆਦਾਤਰ ਮਾਮਲੇ ਪ੍ਰੇਮ ਵਿਆਹ ਤੋਂ ਬਾਅਦ ਉਤਪੰਨ ਹੋਏ ਵਿਵਾਦ ਦੇ ਹਨ ਉਨ੍ਹਾਂ ਕਿਹਾ ਕਿ ਮੁਲਜ਼ਮ ਜਾਂ ਪੀੜਤ ਧਿਰ ਨੂੰ ਸਹੀ ਇਨਸਾਫ਼ ਉਦੋਂ ਹੀ ਮਿਲੇਗਾ ਜਦੋਂ ਪੁਲਸ ਅਜਿਹੇ ਮਾਮਲਿਆਂ ਵਿਚ ਪਰਿਵਾਰ ਦੇ ਦਬਾਅ ਤੋਂ ਬਿਨਾਂ ਸਹੀ ਤੇ ਨਿਰਪੱਖ ਜਾਂਚ ਕਰ ਕੇ ਮਾਮਲਾ ਦਰਜ ਕਰੇ !