ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 02 ਫਰਵਰੀ 2020 - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਲੜਕੀਆਂ ਨੂੰ ਜੂਡੋ ਵਰਗੀਆਂ ਖੇਡਾਂ ਦੀ ਸਿਖਲਾਈ ਦੇਣ 'ਤੇ ਜੋਰ ਦਿੰਦੇ ਹੋਏ ਕਿਹਾ ਕਿ ਸਵੈਂ-ਰੱਖਿਆ ਲਈ ਲੜਕੀਆਂ ਨੂੰ ਅਜਿਹੀਆਂ ਖੇਡਾਂ ਦੀ ਤਕਨੀਕੀ ਸਿਖਲਾਈ ਦੇਣਾ ਬੇਹੱਦ ਜਰੂਰੀ ਹੈ। ਕਿਉਂਕਿ ਲੜਕੀਆਂ ਨੂੰ ਸਵੈ-ਰੱਖਿਆ ਦੇ ਸਮਰੱਥ ਬਣਾਉਣਾ ਸਮੇਂ ਦੀ ਵਿਸੇਸ਼ ਲੋੜ ਹੈ।
ਰਾਣਾ ਕੇ .ਪੀ. ਸਿੰਘ ਅੱਜ ਸਥਨਿਕ ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਕੈਡਮੀ ਵਿੱਚ ਜਿਲ੍ਹਾ ਰੂਪਨਗਰ ਜੂਡੋ ਐਸੋ: ਰੂਪਨਗਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਦੋ ਰੋਜਾ ਅੱਠਵੀਂ ਕੌਮੀ ਗੂੰਗੇ ਅਤੇ ਬੋਲੇ ਜੂਡੋ ਚੈਪੀਅਨਸ਼ਿਪ ਮੋਕੇ ਹਾਜਰ ਵਿਦਿਆਰਥੀਆਂ ਅਤੇ ਇਲਾਕੇ ਦੇ ਪਤਵੰਤਿਆ ਤੇ ਪ੍ਰਬੰਧਕਾਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਵਿੱਚ 15 ਸੂਬਿਆਂ ਦੇ 450 ਖਿਡਾਰੀ ਹਿੱਸਾ ਲੈ ਰਹੇ ਹਨ। ਉਹਨਾਂ ਕਿਹਾ ਕਿ ਵਿਸੇਸ਼ ਲੋੜਾ ਵਾਲੇ ਇਹ ਬੱਚੇ ਜੋ ਇਹਨਾਂ ਖੇਡਾਂ ਵਿੱਚ ਮਹਾਰਤ ਵਿਖਾ ਰਹੇ ਹਨ ਉਸ ਨਾਲ ਹਰ ਕੋਈ ਪ੍ਰਭਾਵਿੱਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਿਸਮਾਨੀ ਤੋਰ ਤੇ ਕਿਸੇ ਵੀ ਤਰ੍ਹਾਂ ਦੀ ਘਾਟ ਨਾਲ ਲੜਕੇ ਇਹਨਾਂ ਬੱਚਿਆ ਨੇ ਆਮ ਤੋਂ ਵੱਧ ਕੇ ਜੋ ਜੂਡੇ ਮੁਕਾਬਲਿਆ ਵਿੱਚ ਆਪਣਾ ਹੂੰਨਰ ਵਿਖਾਇਆ ਹੈ ਉਸ ਦੇ ਲਈ ਇਹਨਾਂ ਬੱਚਿਆਂ ਨੂੰ ਸਿਖਲਾਈ ਦੇਣ ਵਾਲੇ ਕੋਚ ਅਤੇ ਅਜਿਹੇ ਮੁਕਾਬਲੇ ਕਰਵਾਉਣ ਵਾਲੇ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਹਨਾਂ ਮੁਕਾਬਲਿਆਂ ਦੀ ਸੁਰੂਆਤ ਨੇ ਇਸ ਖੇਤਰ ਵਿੱਚ ਜੋ ਖੇਡਾਂ ਦਾ ਮਾਹੌਲ ਸਿਰਜਿਆ ਹੈ। ਉਹ ਇਕ ਸ਼ਲਾਘਾ ਯੋਗ ਉਪਰਾਲਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਆਗਮਨ ਪੁਰਬ ਦੇ ਸਮਾਰੋਹ ਅਯੋਜਿਤ ਕਰੇਗੀ ਜਿਸ ਨਾਲ ਇਸ ਇਲਾਕੇ ਦੇ ਵਿਕਾਸ ਲਈ ਹੋਰ ਰਾਹ ਪੱਧਰੇ ਹੋਣਗੇ।ਉਹਨਾਂ ਅਜਿਹੇ ਖੇਡ ਮੁਕਾਬਲਿਆਂ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਮੁਕਾਬਲਿਆਂ ਦੇ ਨਿਰੰਤਰ ਤੇ ਜੋਰ ਦਿੱਤਾ।
ਇਸ ਮੌਕੇ ਜੂਡੋ ਤਕਨੀਕੀ ਟੀਮ ਦੇ ਚੇਅਰਮੈਨ ਮੁਨਵਰ ਅੰਜਾਰ, ਗੁਗੇ ਅਤੇ ਬੋਲੇ ਜੂਡੇ ਐਸੋ ਦੀ ਕੋਮੀ ਜਨਰਲ ਸਕੱਤਰ ਆਇਸ਼ਾ ਅੰਜ਼ਾਰ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦੱਸਗਰਾਈ, ਜਿਲ੍ਹਾ ਰੂਪਨਗਰ ਜੂਡੋ ਐਸੋ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ,ਜਨਰਲ ਸਕੱਤਰ ਜਰਨੈਲ ਸਿੰਘ ਨਿੱਕੂਵਾਲ, ਨਗਰ ਕੋਸ਼ਲ ਪ੍ਰਧਾਨ ਹਰਜੀਤ ਸਿੰਘ ਜੀਤਾ, ਹਰਬੰਸ ਲਾਲ ਮਹਿੰਦਲੀ, ਡਾਇਰੈਕਟਰ ਕਮਲਦੇਵ ਜੋਸ਼ੀ, ਟਰੱਕ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਭੀਰੀ, ਚੋਧਰੀ ਭਗਤ ਰਾਮ ਚੋਹਾਨ, ਮੋਹਨ ਲਾਲ ਸੈਣੀ, ਸੁੱਚਾ ਸਿੰਘ ਸ਼ਮਲਾਹ, ਸਮਸ਼ੇਰ ਸਿੰਘ ਲਖੇੜ, ਸੰਜੀਵ ਸ਼ਰਮਾ, ਕਰਮਜੀਤ ਸਿੰਘ, ਪ੍ਰੇਮ ਸਿੰਘ ਬਾਸੋਵਾਲ, ਸੰਜੀਵਨ ਰਾਣਾ, ਹਰਮਿੰਦਰ ਸਿੰਘ , ਸੁਰਿੰਦਰ ਸਿੰਘ, ਪੱਪੂ ਤਲਵਾੜ ਅਤੇ ਪੱਤਵੱਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।