ਮਨਿੰਦਰਜੀਤ ਸਿੱਧੂ
ਜੈਤੋ, 01 ਫਰਵਰੀ 2020 - ਭਾਰਤੀ ਜਨਤਾ ਪਾਰਟੀ ਦੁਆਰਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੂੰ ਅੱਤਵਾਦੀ ਕਹਿਣਾ ਉਹਨਾਂ ਦੀ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਹੋ ਰਹੀ ਹਾਰ ਦੀ ਬੁਖਲਾਹਟ ਨੂੰ ਜੱਗ ਜਾਹਿਰ ਕਰਦਾ ਹੈ ਇਹ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜੈਤੋ ਵਿਧਾਨ ਸਭਾ ਹਲਕਾ ਤੋਂ ਇੰਚਾਰਜ ਅਮੋਲਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।
ਉਹਨਾਂ ਕਿਹਾ ਕਿ ਦਿੱਲੀ ਅਤੇ ਦੇਸ਼ ਦੇ ਲੋਕ ਕੇਜ਼ਰੀਵਾਲ ਨੂੰ ਆਪਣਾ ਭਰਾ ਮੰਨਦੇ ਹਨ ਪਰ ਭਾਜਪਾ ਆਪਣੀ ਬੁਰੇ ਤਰੀਕੇ ਨਾਲ ਹੁੰਦੀ ਹਾਰ ਦੇਖ ਕੇ ਅਜਿਹੀ ਘਟੀਆ ਰਾਜਨੀਤੀ ਕਰ ਰਹੀ ਹੈ। 2015 ਦੇ ਵਿਧਾਨ ਸਭਾ ਇਲੈਕਸ਼ਨ ਦੌਰਾਨ ਭਾਰਤੀ ਜਨਤਾ ਪਾਰਟੀ ਦੁਆਰਾ ਅਰਵਿੰਦ ਕੇਜ਼ਰੀਵਾਲ ਨੂੰ ਨਕਸਲੀ ਕਿਹਾ ਸੀ, ਜਿਸ ਦਾ ਜਵਾਬ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੁੰ 70 ਵਿੱਚੋਂ 67 ਸੀਟਾਂ ਜਿਤਾ ਕੇ ਦਿੱਤਾ ਸੀ।
ਜਿਸ ਤਰੀਕੇ ਨਾਲ ਇਸ ਵਾਰ ਇਹਨਾਂ ਨੇ ਅੱਤਵਾਦੀ ਸਬਦ ਵਰਤਿਆ ਹੈ ਦਿੱਲ਼ੀ ਦੇ ਲੋਕ 70 ਦੀਆਂ 70 ਸੀਟਾਂ ਕੇਜ਼ਰੀਵਾਲ ਦੀ ਝੋਲੀ ਪਾ ਕੇ ਭਾਜਪਾ ਨੂੰ ਕਰਾਰਾ ਜਵਾਬ ਦੇਣਗੇ। ਇਸ ਮੌਕੇ ਉਹਨਾਂ ਨਾਲ ਵਿਦਿਆਰਥੀ ਵਿੰਗ ਦੇ ਜੈਤੋ ਤੋਂ ਹਲਕਾ ਇੰਚਾਰਜ ਹਰਸਿਮਰਨ ਮਲਹੋਤਰਾ ਰਾਮੇਆਣਾ, ਸੀਨੀਅਰ ਆਗੂ ਜਗਦੀਸ਼ ਜਾਲਵਾਲ, ਕੋਮਲ ਪੰਜਗਰਾਈਂ, ਸੰਜੀਵ ਪੰਜਗਰਾਈਂ, ਕੇਵਲ ਸਿੰਘ ਆਦਿ ਹਾਜਰ ਸਨ।