ਅਨਾਜ ਮੰਡੀ ਖਰÎੜ ਵਿਖੇ ਗਣਤੰਤਰ ਦਿਵਸ ਮੌਕੇ ਐਸ.ਡੀ.ਐਮ.ਖਰੜ ਹਿਮਾਸ਼ੂੰ ਜੈਨ ਆਈ.ਏ.ਐਸ.ਖਰੜ ਮਾਰਚ ਪਾਸਟ ਤੋਂ ਸਲਾਮੀ ਲੈਦੇ ਹੋਏ, ਨਾਲ ਸਬ ਰਜਿਸਟਾਰ ਗੁਰਮੰਦਰ ਸਿੰਘ, ਥਾਣਾ ਸਿਟੀ ਖਰੜ ਦੇ ਐਸ.ਐਚ.ਓ.ਇੰਸਪੈਕਟਰ ਭਗਵੰਤ ਸਿੰਘ ਤੇ ਹੋਰ।
ਅਨਾਜ ਮੰਡੀ ਖਰੜ ਵਿਖੇ ਸਬ ਡਵੀਜ਼ਨ ਪੱਧਰ ਖਰੜ ਦਾ ਗਣਤੰਤਰ ਦਿਵਸ ਮਨਾਇਆ ਗਿਆ । ਐਸ.ਡੀ.ਐਮ. ਖਰੜ ਹਿਮਾਸੂੰ ਜੈਨ ਆਈ.ਏ.ਐਸ.ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ•ਾਂ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਪਰੇਡ ਟੁਕੜੀਆਂ ਦਾ ਮੁਆਇਨਾ ਕੀਤਾ। ਉਨ•ਾਂ ਆਪਣੇ ਭਾਸ਼ਨ ਵਿਚ ਅੱਜ ਦੇ ਸਮਾਗਮ ਵਿਚ ਸਕੂਲਾਂ, ਵੱਖ ਵੱਖ ਵਿਭਾਗਾਂ ਦੇ ਮੁੱਖੀਆਂ, ਕਰਮਚਾਰੀਆਂ ਵਲੋਂ ਸਮਾਗਮ ਵਿਚ ਸ਼ਿਰਕਤ ਕਰਨ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲਾਂ ਦੇ ਬੱਚਿਆਂ ਵਲੋਂ ਪੀ.ਟੀ.ਸੋਅ, ਪਰੇਡ, ਸਭਿਆਚਾਰਕ ਅਤੇ ਦੇਸ਼ ਨੂੰ ਸਮਰਪਿਤ ਝਲਕੀਆਂ ਪੇਸ਼ ਕੀਤੀਆਂ ਗਈਆਂ। ਐਸ.ਡੀ.ਐਮ.ਵਲੋਂ ਸੁੰਤਤਰਤਾ ਸੈਨਾਨੀਆਂ ਦੇ ਪਰਿਵਾਰਾਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ, ਪਰੇਡ ਵਿਚ ਸ਼ਾਮਲ ਪੁਲਿਸ ਟੁਕੜੀਆਂ ਦੇ ਮੁਲਾਜ਼ਮ, ਸਕੂਲਾਂ ਦੇ ਵਿਦਿਆਰਥੀਆਂ , ਕੌਸਲ ਖਰੜ ਦੇ ਸਫਾਈ ਸੇਵਕਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਬੱਚਿਆਂ ਨੂੰ ਫਰੂਟੀ ਆਦਿ ਵੰਡੀਆਂ ਗਈਆਂ। ਇਸ ਮੌਕੇ ਸਬ ਰਜਿਸਟਰਾਰ ਖਰੜ ਗੁਰਮੰਦਰ ਸਿੰਘ, ਤਹਿਸੀਲਦਾਰ ਖਰੜ ਮਨਦੀਪ ਸਿੰਘ ਢਿਲੋਂ, ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਅਤੇ ਪੁਨੀਤ ਬਾਂਸਲ, ਸਕੱਤਰ ਮਾਰਕੀਟ ਕਮੇਟੀ ਖਰੜ ਅਰਚਨਾ ਬਾਂਸਲ, ਨਗਰ ਕੌਸਲ ਖਰੜ ਦੀ ਪ੍ਰਧਾਨ ਅੰਜੂ ਚੰਦਰ, ਪਿੰ੍ਰ.ਭੁਪਿੰਦਰ ਸਿੰਘ, ਸਰਬਜੀਤ ਕੌਰ, ਪਰਦੀਪ ਕੁਮਾਰ, ਨਵਦੀਪ ਚੌਧਰੀ,ਪਿਆਰਾ ਸਿੰਘ, ਰਣਵਿੰਦਰ ਸਿੰਘ, ਦਵਿੰਦਰ ਸਿੰਘ, ਕੋਸਲਰ ਮਲਾਗਰ ਸਿੰਘ,ਜੀ.ਓ.ਜੀ ਦੇ ਕਰਨਲ ਭਜ਼ਨ ਸਿੰਘ ਦੀ ਟੀਮ , ਡਾ.ਰਘਵੀਰ ਸਿੰਘ ਬੰਗੜ ਸਮੇਤ ਸ਼ਹਿਰ ਨਿਵਾਸੀ, ਸਕੂਲਾਂ ਦੇ ਮੁੱਖੀ, ਵਿਦਿਆਰਥੀ, ਸਟਾਫ ਮੈਂਬਰ ਹਾਜ਼ਰ ਸਨ।