ਨਵੀਂ ਦਿੱਲੀ, 27 ਜਨਵਰੀ 2020 - ਐਤਵਾਰ ਨੂੰ ਜੈਪੁਰ 'ਚ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਨਾਲ ਪੀੜਤ ਨੌਜਵਾਨ ਚੀਨ 'ਚ ਪੜ੍ਹਦਾ ਹੈ। ਇਸ ਬਿਮਾਰੀ ਦੇ ਲੱਛਣ ਮਿਲਣ ਤੋਂ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜੈਪੁਰ ਦੇ ਐੱਸ.ਐੱਮ.ਐੱਸ. ਹਸਪਤਾਲ ਦੇ ਸੁਪਰਡੈਂਟ ਡੀ.ਐੱਮ. ਮੀਣਾ ਨੇ ਆਜਤਕ ਨੂੰ ਜਾਣਕਾਰੀ ਦਿੰਦੇ ਹੋਏ ਇਸ ਦੀ ਪੁਸ਼ਟੀ ਕੀਤੀ ਹੈ ਕਿ ਮਰੀਜ ਨੂੰ ਇਕੱਲੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਸੈਂਪਲ ਟੈਸਟ ਲਈ ਭੇਜਿਆ ਜਾਵੇਗਾ।
ਦੂਜਾ ਮਾਮਲਾ ਬਿਹਾਰ ਦਾ ਹੈ ਜਿੱਥੇ ਪਟਨਾ 'ਚ ਚੀਨ ਤੋਂ ਆਈ ਇੱਕ ਇੱਕ ਨੌਜਵਾਨ ਕੁੜੀ ਨੂੰ ਪਟਨਾ ਦੇ ਮੈਡੀਕਲ ਕਾਲਜ ਐਂਡ ਹਜਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਨੌਜਵਾਨ ਕੁੜੀ ਬਿਹਾਰ ਦੇ ਛਪਰਾ ਦੀ ਰਹਿਣ ਵਾਲੀ ਹੈ ਅਤੇ ਕੁੱਝ ਦਿਨ ਪਹਿਲਾਂ ਹੀ ਚੀਨ ਤੋਂ ਆਈ ਹੈ।
ਉਸ ਨੂੰ ਸਭ ਤੋਂ ਪਹਿਲਾਂ ਆਈਸੀਯੂ 'ਚ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਡਾਕਟਰਾਂ ਨੇ ਦੇਖਿਆ ਕਿ ਉਸ ਦੀ ਬਿਮਾਰੀ ਦੇ ਲੱਛਣ ਕੋਰੋਨਾਵਾਇਰਸ ਦੇ ਨਾਲ ਮੁਿਲਦੇ-ਜੁਲਦੇ ਹਨ। ਜਿਸ ਤੋਂ ਬਾਅਦ ਉਸ ਨੂੰ ਪੀ.ਐੱਮ.ਸੀ.ਐੱਚ. 'ਚ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦਾ ਸੈਂਪਲ ਟੈਸਟ ਲਈ ਭੇਜਿਆ ਜਾਵੇਗਾ।
ਹਲਾਂਕਿ ਦੋਵਾਂ ਮਾਮਲਿਆਂ 'ਚ ਕੋਰੋਨਾਵਾਇਰਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਉਸ ਵਾਇਰਸ ਨਾਲ ਲੱਛਣ ਜ਼ਰੂਰ ਮਿਲਦੇ ਹਨ ਅਤੇ ਦੋਵਾਂ ਦੇ ਸੈਂਪਲਾਂ ਨੂੰ ਟੈਸਟ ਲਈ ਭੇਜਿਆ ਜਾਵੇਗਾ। ਉੱਥੇ ਹੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿਕੋਰੋਨਾਵਾਇਰਸ ਨਾਲ ਅਤੇ ਤੱਕ ਭਾਰਤ 'ਚ ਕੋਈ ਵੀ ਪ੍ਰਭਾਵਿਤ ਨਹੀਂ ਹੋਇਆ ਹੈ ਅਤੇ ਇਸ ਵਾਇਰਸ ਨਾਲ ਨਿਪਟਣ ਲਈ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।