ਨਵੀਂ ਦਿੱਲੀ, 27 ਜਨਵਰੀ 2020 - ਜੂਨ 2018 'ਚ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਐਲਾਨ ਕੀਤਾ ਸੀ ਕਿ ਜੁਲਾਈ 2021 ਤੋਂ ਕਾਲਜ ਤੇ ਯੂਨੀਵਰਸਿਟੀ 'ਚ ਪੜ੍ਹਾਉਣ ਲਈ ਪੀਐੱਚਡੀ ਦੀ ਡਿਗਰੀ ਜਰੂਰੀ ਹੋਵੇਗੀ। ਪਰ ਅਜੇ ਤੱਕ ਰੇਗੂਲੇਸ਼ਨ 2018 ਦੇ ਨਿਯਮ ਲਾਗੂ ਨਹੀਂ ਹੋਏ ਹਨ। ਜਿਸ ਕਾਰਨ 2021 ਤੱਕ ਪਹਿਲੇ ਵਰਗੇ ਨਿਯਮਾਂ ਦੇ ਆਧਾਰ 'ਤੇ ਹੀ ਕਾਲਜ ਅਤੇ ਯੂਨੀਵਰਸਿਟੀ 'ਚ ਸਹਾਇਕ ਪ੍ਰੋਫੈਸਰ ਅਹੁਦੇ ਉੱਤੇ ਭਰਤੀ ਹੋਇਆ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਉਸ ਅਨੁਸਾਰ ਇਹ ਨਿਯਮ ਲਾਗੂ ਹੋਣ ਤੋਂ ਬਾਅਦ ਜੁਲਾਈ 2021 ਤੋਂ ਕਾਲਜਾਂ ਵਿਚ ਅਸਿਸਟੈਂਟ ਪ੍ਰੋਫੈਸਰ ਬਣਨ ਲਈ ਸਬੰਧਤ ਵਿਸ਼ੇ 'ਚ ਪੀਐੱਚਡੀ ਹੋਣੀ ਲਾਜ਼ਮੀ ਹੋਵੇਗੀ। ਉਸ ਤੋਂ ਬਿਨਾਂ ਕੋਈ ਵੀ ਕਾਲਜ ਜਾਂ ਯੁਨੀਵਰਿਟੀ ਵਿਚ ਅਸਿਸਟੈਂਟ ਪ੍ਰੋਫੈਸਰ ਨਹੀਂ ਬਣ ਸਕੇਗਾ।
ਜੁਲਾਈ 2021 'ਚ ਇਹ ਨਿਯਮ ਲਾਗੂ ਹੋਣ ਤੋਂ ਬਾਅਦ ਇਕੱਲੇ ਨੈਟ, ਜੇ.ਆਰ.ਐੱਫ. ਦੀ ਜ਼ਿਆਦਾ ਮਾਨਤਾ ਨਹੀਂ ਰਹਿ ਜਾਵੇਗੀ। ਪਰ ਹਾਂ ਜੇਕਰ ਪੀਐੱਚਡੀ ਦੇ ਨਾਲ ਨੈਟ, ਜੇ.ਆਰ.ਐੱਫ. ਹੈ ਤਾਂ ਅਸਿਸਟੈਂਟ ਪ੍ਰੋਫੈਸਰ ਬਣਨਾ ਹੋਰ ਵੀ ਆਸਾਨ ਹੋ ਜਾਵੇਗਾ। ਜਿਨ੍ਹਾਂ ਨੇ ਪਹਿਲਾਂ ਹੀ ਪੀਐੱਚਡੀ ਕੀਤੀ ਹੋਈ ਹੈ ਇਹ ਨਿਯਮ ਲਾਗੂ ਹੋਣ ਤੋਂ ਬਾਅਦ ਬਹੁਤ ਫਾਇਦਾ ਹੋਵੇਗਾ।