ਤੋਤਾ ਸਿੰਘ ਦੀਨਾ
ਮੋਹਾਲੀ, 26 ਜਨਵਰੀ 2020 - ਅੱਜ ਮੁਹਾਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 26 ਜਨਵਰੀ ਮੌਕੇ ਕਈ ਸ਼ਖਸੀਅਤ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਨ੍ਹਾਂ ਵਿੱਚ ਬਰਨਾਲਾ ਪੁਲਿਸ ਦੀ ਸਬ ਇੰਸਪੈਕਟਰ ਹਰਸ਼ਜੋਤ ਕੌਰ ਤੂਰ ਵੀ ਸ਼ਾਮਲ ਸੀ।
ਉਸ ਨੂੰ ਪੁਲਿਸ ਵਿੱਚ ਵਧੀਆ ਸੇਵਾਵਾਂ, ਵਿਭਾਗ ਵਿੱਚ ਡਿਊਟੀ ਨਿਭਾਉਣ ਦੇ ਨਾਲ ਵਿਭਾਗੀ ਪ੍ਰੀਖਿਆਵਾਂ, ਦੂਜੇ ਰਾਜਾਂ ਵਿੱਚ ਹੋਏ ਮੁਕਾਬਲਿਆਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਕੇ ਮੁੱਖ ਮੰਤਰੀ ਵੱਲੋਂ ਮੈਡਲ ਨਾਲ ਸਨਮਾਨ ਕੀਤਾ ਗਿਆ।
ਹਰਸ਼ਜੋਤ ਪੁਲਿਸ ਦੇ ਨਾਲ-ਨਾਲ ਪੰਜਾਬੀ ਸਿਨੇਮਾ ਲਈ ਅਦਾਕਾਰੀ ਦਾ ਵੀ ਹੁਨਰ ਵਿਖਾ ਚੁੱਕੀ ਹੈ, ਆਪਣੇ ਵਿਦਿਆਰਥੀ ਸਮੇਂ ਦੌਰਾਨ ਵਧੀਆ ਅਥਲੀਟ ਹੋਣ ਦੇ ਨਾਲ-ਨਾਲ ਕਈ ਹੋਰ ਵਿਸ਼ਿਆਂ ਤੇ ਚੰਗੀ ਭਾਸ਼ਾਈ ਪਕੜ ਵੀ ਰੱਖਦੀ ਹੈ।