ਮੁੰਬਈ, 25 ਜਨਵਰੀ 2020 - ਟੀ.ਵੀ ਜਗਤ ਦੀ ਪ੍ਰਸਿੱਧ ਅਦਾਕਾਰਾ ਸੇਜਲ ਸ਼ਰਮਾ ਵੱਲੋਂ ਆਪਣੇ ਮਕਾਨ 'ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਣਮੇ ਆਇਆ ਹੈ। ‘ਦਿਲ ਤੋ ਹੈਪੀ ਹੈ ਜੀ’ ਸੀਰੀਅਲ ਨਾਲ ਪ੍ਰਸਿੱਧੀ ਖੱਟ ਚੁੱਕੀ ਸੇਜਲ ਦੀ ਲਾਸ਼ ਉਸ ਦੇ ਘਰ ਵਿਚੋਂ ਪੱਖੇ ਨਾਲ ਲਟਕਦੀ ਹੋਈ ਮਿਲੀ। ਇਸ ਦੌਰਾਨ ਸੇਜਲ ਸ਼ਰਮਾ ਦੀ ਮੌਤ ਦੀ ਖਬਰ ਸੁਣ ਕੇ ਸਿਨੇਮਾ ਜਗਤ ਤੇ ਟੈਲੀਵਿਜਨ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ।
ਸੇਜਲ ਮੀਰਾ ਰੋਡ ਦੇ ਕੀ ਰਾਇਲ ਨੇਸਟ ਸੁਸਾਇਟੀ 'ਚ ਦੋਸਤਾਂ ਨਾਲ ਰਹਿੰਦੀ ਸੀ। ਟੈਲੀਵਿਜ਼ਨ 'ਤੇ ਆਉਣ ਤੋਂ ਪਹਿਲਾਂ ਸੇਜਲ ਬਹੁਤ ਸਾਰੇ ਇਸ਼ਤਿਹਾਰਾਂ 'ਚ ਕੰਮ ਕਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਸੇਜਲ ਸ਼ਰਮਾ ਵਾਲੀਵੁਡ ਸਟਾਰ ਆਮਿਰ ਖਾਨ ਨਾਲ ਵੀਵੋ ਫੋਨ ਦੇ ਇਸ਼ਤਿਹਾਰ 'ਚ ਵੀ ਕੰਮ ਕਰ ਚੁੱਕੀ ਹੈ।
ਦੂਸਰੇ ਪਾਸੇ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਬਰਾਮਦ ਹੋਏ ਸੁਸਾਈਡ ਨੋਟ ਵਿਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੇਜਲ ਡਿਪਰੈਸ਼ਨ ਦਾ ਸ਼ਿਕਾਰ ਸੀ, ਇਸ ਕਰਕੇ ਉਸ ਨੇ ਇਹ ਕਦਮ ਚੁੱਕਿਆ।