ਸੰਜੀਵ ਸੂਦ
- ਪਰਿਵਾਰਿਕ ਮੈਂਬਰਾਂ ਤੇ ਪਿੰਡ 'ਚ ਸੋਗ ਦਾ ਮਾਹੌਲ
ਲੁਧਿਆਣਾ, 23 ਜਨਵਰੀ 2020 - ਲੁਧਿਆਣਾ ਦੇ ਹਲਕਾ ਜਗਰਾਉਂ ਦੇ ਪਿੰਡ ਸਫੀਪੁਰਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਨਾਮਕ ਵਿਅਕਤੀ ਦਾ ਮਨੀਲਾ ਦੇ ਅਗਰਸਿਟੀ ਵਿਖੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ 36 ਸਾਲਾਂ ਸੁਰਜੀਤ ਸਿੰਘ ਮਨੀਲਾ ਵਿਚ ਫਾਈਨਾਂਸ ਦਾ ਕੰਮ ਕਰਦਾ ਸੀ ਤੇ ਉਸਦੀ ਫੈਮਿਲੀ ਵੀ ਉਸਦੇ ਨਾਲ ਹੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਪਿਛਲੇ17 ਸਾਲ ਤੋਂ ਸੁਰਜੀਤ ਉੱਥੇ ਹੀ ਕੰਮ ਕਰ ਰਿਹਾ ਸੀ। ਪਰ ਅਚਾਨਕ ਅਣਪਛਾਤੇ ਨੌਜਵਾਨਾਂ ਵੱਲੋਂ ਸੁਰਜੀਤ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਦੇ ਜ਼ਰੀਏ ਮਨੀਲਾ ਸਰਕਾਰ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ।