ਚੰਡੀਗੜ੍ਹ, 23 ਜਨਵਰੀ 2020 - ਮੁੱਖ ਮੰਤਰੀ ਦੀ ਸਲਾਹ 'ਤੇ ਹਰਿਆਣਾ ਦੇ ਰਾਜਪਾਲ ਨੇ ਮੁੱਖ ਮੰਤਰੀ ਅਤੇ ਦੋ ਹੋਰ ਮੰਤਰੀਆਂ ਨੂੰ ਨਵੇਂ ਵਿਭਾਗ ਦਿੱਤੇ ਹਨ।
ਮੁੱਖ ਸਕੱਤਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਮੌਜੂਦਾ ਪੋਰਟਫੋਲੀਓ ਤੋਂ ਇਲਾਵਾ ਤੁਰੰਤ ਪ੍ਰਭਾਵ ਦੇ ਨਾਲ ਅਪਰਾਧਿਕ ਮਾਮਲਿਆਂ ਦੀ ਜਾਂਚ ਵਿਭਾਗ (ਸੀਆਈਡੀ), ਰਾਜ ਭਵਨ ਮਾਮਲਿਆਂ ਦਾ ਵਿਭਾਗ ਅਤੇ ਸਿਖਲਾਈ ਵਿਭਾਗ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਟ੍ਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੂੰ ਚੋਣ ਪੋਰਟਫੋਲੀਓ ਅਲਾਟ ਕਰ ਦਿੱਤਾ ਗਿਆ ਹੈ। ਜਦੋਂ ਕਿ ਕਲਾ ਅਤੇ ਸਭਿਆਚਾਰਕ ਮਾਮਲਿਆਂ ਦਾ ਪੋਰਟਫੋਲੀਓ ਹੁਣ ਸਿੱਖਿਆ ਮੰਤਰੀ ਕੰਵਰ ਪਾਲ ਨੂੰ ਉਨ੍ਹਾਂ ਦੇ ਮੌਜੂਦਾ ਵਿਭਾਗਾਂ ਤੋਂ ਇਲਾਵਾ ਅਲਾਟ ਕਰ ਦਿੱਤਾ ਗਿਆ ਹੈ, ਜੋ ਪਹਿਲਾਂ ਟਰਾਂਸਪੋਰਟ ਮੰਤਰੀ, ਮੂਲ ਚੰਦ ਸ਼ਰਮਾ ਨੂੰ ਅਲਾਟ ਕੀਤੇ ਗਏ ਸਨ।
ਇਸ ਤਰ੍ਹਾਂ ਹੁਣ ਗ੍ਰਹਿ ਮੰਤਰੀ ਅਨਿਲ ਵਿਜ ਕੋਲ ਹੁਣ ਫੌਜਦਾਰੀ ਜਾਂਚ ਵਿਭਾਗ (ਸੀਆਈਡੀ) ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਕੋਲ ਕਲਾ ਅਤੇ ਸਭਿਆਚਾਰਕ ਮਾਮਲਿਆਂ ਦਾ ਪੋਰਟਫੋਲੀਓ ਨਹੀਂ ਰਹੇਗਾ।