ਕੁਲਵੰਤ ਸਿੰਘ ਬੱਬੂ
- ਸਵੱਛ ਵਾਤਾਵਰਨ ਦੀ ਸਿਰਜਣਾ ਤੇ ਸਿਹਤਮੰਦ ਜੀਵਨਸ਼ੈਲੀ 'ਤੇ ਵਿਚਾਰ ਗੋਸ਼ਟੀ ਕਰਾਈ
ਰਾਜਪੁਰਾ, 22 ਜਨਵਰੀ 2020 - ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾ ਹੇਠ ਕਾਲਜ ਦੇ ਵਫ਼ਦ ਵੱਲੋਂ ਪ੍ਰਿੰਸੀਪਲ ਅਕਾਦਮਿਕ ਡਾ. ਸੁਰੇਸ਼ ਨਾਇਕ ਦੀ ਅਗਵਾਈ ਹੇਠ ਆਧਾਰਸ਼ਿਲਾ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਦੇ ਰੂਬਰੂ ਹੋਇਆ। ਜਿਸ 'ਚ ਸ਼ਾਮਲ ਪ੍ਰੋ. ਬਲਜਿੰਦਰ ਸਿੰਘ ਗਿੱਲ ਜਨ ਸੰਚਾਰ ਅਤੇ ਪੱਤਰਕਾਰੀ ਵਿਭਾਗ ਤੇ ਪ੍ਰੋ. ਮਨਦੀਪ ਸਿੰਘ ਕੰਪਿਊਟਰ ਵਿਭਾਗ ਦਾ ਆਧਾਰਸ਼ਿਲਾ ਸਕੂਲ ਰਾਜਪੁਰਾ ਦੇ ਮੁੱਖੀ ਪ੍ਰੋ. ਬੀ. ਕੇ. ਛਾਬੜਾ ਤੇ ਪ੍ਰਿੰਸੀਪਲ ਸਿੰਮੀ ਗਿੱਲ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ 'ਤੇ ਸਵੱਛ ਵਾਤਾਵਰਨ ਦੀ ਸਿਰਜਣਾ ਤੇ ਸਿਹਤਮੰਦ ਜੀਵਨਸ਼ੈਲੀ 'ਤੇ ਵਿਸ਼ੇਸ ਵਿਚਾਰ ਗੋਸ਼ਟੀ ਕਰਾਈ ਗਈ ਜਿਸ ਨੂੰ ਸਬੋਧਨ ਕਰਦੇ ਹੋਏ ਪ੍ਰਿੰਸੀਪਲ ਅਕਾਦਮਿਕ ਡਾ. ਸੁਰੇਸ਼ ਨਾਇਕ ਨੇ ਵਿਦਿਆਰਥੀਆਂ ਨੂੰ ਆਪਣਾ ਆਲਾ-ਦੁਆਲਾ ਸਵੱਛ ਰੱਖਣ, ਪਾਣੀ ਬਚਾਉਣ ਤੇ ਤੰਦਰੁਸਤ ਜੀਵਨ ਜਾਂਚ ਦਾ ਗੁਰਮੰਤਰ ਦਿੱਤਾ। ਉਨ੍ਹਾਂ ਨੇ ਦਿਮਾਗ਼ ਤੇ ਮਨ ਦੇ ਤਾਲਮੇਲ ਨਾਲ ਕਾਮਯਾਬੀ ਦੇ ਸੂਤਰਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਜਦਕਿ ਪ੍ਰੋ. ਬਲਜਿੰਦਰ ਸਿੰਘ ਗਿੱਲ ਨੇ ਤੰਦਰੁਸਤ ਸਿਹਤ ਤੇ ਸਿਹਤਮੰਦ ਦਿਮਾਗ ਨਾਲ ਸਮਾਜ, ਕੌਮ ਤੇ ਮਾਤਾ-ਪਿਤਾ ਮੁੱਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕਾਗਰਚਿੱਤ ਹੋ ਕੇ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹੋਏ ਉੱਚ ਸਿੱਖਿਆ ਪ੍ਰਾਪਤੀ ਸਮੇਂ ਜਨ ਸੰਚਾਰ ਤੇ ਪੱਤਰਕਾਰੀ ਵਿਸ਼ੇ ਨਾਲ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਅਤੇ ਮੀਡੀਆ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਉਪਰੰਤ ਅਾਧਾਰਸ਼ਿਲਾ ਸਕੂਲ ਰਾਜਪੁਰਾ ਦੇ ਮੁੱਖੀ ਪ੍ਰੋ. ਬੀ. ਕੇ. ਛਾਬੜਾ ਨੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਟੀਮ ਦਾ ਧੰਨਵਾਦ ਕੀਤਾ ਤੇ ਪ੍ਰਿੰਸੀਪਲ ਸਿੰਮੀ ਗਿੱਲ ਨੇ ਕਾਲਜ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਉਦਮ ਨੂੰ ਜਾਰੀ ਰੱਖਣ ਦਾ ਸੱਦਾ ਦਿੱਤਾ।