ਹਰਪਾਲ ਸਿੰਘ ਟਿੱਬੀ ਕਾਂਗਰਸ ਦੇ ਰਾਸ਼ਟਰੀ ਆਗੂ ਰਾਹੁਲ ਗਾਂਧੀ ਅਤੇ ਕੈਬਨਿਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ
ਗੁਰਨਾਮ ਸਿੱਧੂ ,ਜਗਦੀਸ਼ ਥਿੰਦ
ਫਿਰੋਜ਼ਪੁਰ / ਫਾਜ਼ਿਲਕਾ 22 ਜਨਵਰੀ 2020 - ਯੂਥ ਕਾਂਗਰਸ ਪੰਜਾਬ ਵੱਲੋਂ ਹਰਪਾਲ ਸਿੰਘ ਟਿੱਬੀ ਨੂੰ ਯੂਥ ਕਾਂਗਰਸ ਫਾਜ਼ਿਲਕਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ । ਜਿਸ ਨਾਲ ਟਿੱਬੀ ਦੇ ਸਮਰਥਕਾਂ ਵਿੱਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ ।
ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਸੈਕਟਰੀ ਅਤੇ ਨਵ ਨਿਯੁਕਤ ਇੰਚਾਰਜ ਹਰਪਾਲ ਸਿੰਘ ਟਿੱਬੀ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ । ਜਿਕਰਯੋਗ ਹੈ ਹਰਪਾਲ ਸਿੰਘ ਟਿੱਬੀ NSUI ਪੰਜਾਬ ਦੇ ਜਰਨਲ ਸਕੱਤਰ ਅਤੇ ਜਿਲਾ ਫ਼ਿਰੋਜ਼ਪੁਰ ਦੇ ਪ੍ਰਧਾਨ ਵੀ ਰਹੇ ਚੁੱਕੇ ਹਨ । ਉਹਨਾ ਦੀਆਂ ਚੰਗੀਆਂ ਸੇਵਾਵਾਂ ਬਦਲੇ ਕਾਂਗਰਸ ਪਾਰਟੀ ਪ੍ਰਧਾਨ ਰਹੁਲ ਗਾਂਧੀ ਵੱਲੋਂ ਉਹਨਾ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਇਸ ਮੌਕੇ ਹਰਪਾਲ ਸਿੰਘ ਟਿੱਬੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਸਮੇਤ ਹੋਰ ਕਈ ਆਗੂਆਂ ਦਾ ਧੰਨਵਾਦ ਕੀਤਾ ਗਿਆ ।
ਹਰਪਾਲ ਸਿੰਘ ਟਿੱਬੀ ਨੂੰ ਵੱਖ - ਵੱਖ ਆਗੂਆਂ ਵੱਲੋਂ ਇਸ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ ਜਾ ਰਹੀ ਹੈ ।