- ਰਿਸ਼ਵਤਖੋਰ ਅਤੇ ਨਸੇੜੀ ਕਰਮਚਾਰੀਆ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਚੰਡੀਗੜ੍ਹ, 21 ਜਨਵਰੀ 2020 - ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਥਾਣਾ ਬੋਹਾ ਵਿਖੇ ਹੋਮ ਗਾਰਡਜ਼ ਜਵਾਨਾਂ ਅਤੇ ਪੁਲਿਸ ਕਰਮਚਾਰੀਆ ਨਾਲ ਅਮਨ ਕਾਨੂੰਨ ਅਤੇ ਵੈਲਫੇਅਰ ਸਬੰਧੀ ਸਾਝੀ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾ ਵੱਲੋ ਜਵਾਨਾਂ ਨੂੰ ਡਿਊਟੀ ਪੂਰੀ ਇਮਾਨਦਾਰੀ ਅਤੇ ਅਨੁਸਾਸਨ ਵਿੱਚ ਰਹਿ ਕੇ ਕਰਨ ਦੀ ਸਖਤ ਹਦਾਇਤ ਕੀਤੀ ਗਈ। ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦਾ ਮਾਨਸਿਕ ਤਣਾਅ ਨਹੀ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਮੁਸ਼ਕਿਲ ਲਈ ਤਰੁੰਤ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਡਿਊਟੀ ਦੌਰਾਨ ਹਰੇਕ ਸੀਨੀਅਰ ਨਾਗਰਿਕ ਅਤੇ ਇਸਤਰੀਆ ਨਾਲ ਵਧੀਆ ਵਤੀਰਾ ਰੱਖਿਆ ਜਾਵੇ। ਕੋਈ ਵੀ ਕਰਮਚਾਰੀ ਡਿਊਟੀ ਦੌਰਾਨ ਜੇਕਰ ਕਿਸੇ ਵੀ ਤਰ੍ਹਾ ਦਾ ਨਸ਼ਾ ਕਰਦਾ ਪਾਇਆ ਗਿਆ। ਜੇਕਰ ਕਿਸੇ ਵੀ ਕਰਮਚਾਰੀ ਦਾ ਸਬੰਧ ਕਿਸੇ ਨਸ਼ਾ ਤਸਕਰ ਨਾਲ ਧਿਆਨ ਵਿੱਚ ਆਇਆ/ ਅਨੁਸਾਸਨਹੀਣਤਾ ਕਰਦਾ ਪਾਇਆ ਗਿਆ ਤਾ ਮੁਅੱਤਲ ਕਰ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਇਸ ਸਮੇਂ ਕੁਝ ਦੇਸ਼ ਵਿਰੋਧੀ ਅਨਸਰ ਸ਼ਾਂਤੀ ਭੰਗ ਕਰਨ ਅਤੇ ਅਰਾਜਕਤਾ ਫੈਲਾਉਣ ਦੀਆ ਕੋਝੀਆਂ ਹਰਕਤਾਂ ਦੀ ਤਾਕ ਵਿੱਚ ਹਨ ਅਤੇ ਨਸੀਲੇ ਪਦਰਾਥਾਂ ਦੀ ਵਰਤੋ ਕਰਕੇ ਨੋਜਵਾਨ ਪੀੜੀ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਪਰ ਖਾਸ ਨਜ਼ਰ ਰੱਖੀ ਜਾਵੇ। ਸੂਚਨਾ ਮਿਲਦੇ ਹੀ ਤਰੁੰਤ ਪੁਲਿਸ ਅਧਿਕਾਰੀਆ ਦੇ ਧਿਆਨ ਵਿੱਚ ਲਿਆਦਾ ਜਾਵੇ। ਕਾਨੂੰਨ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਹੱਥ ਵਿੱਚ ਨਾ ਲਿਆ ਜਾਵੇ। ਇਸ ਮੋਕੇ ਮੁੱਖ ਅਫਸਰ ਗੁਰਮੇਲ ਸਿੰਘ ਅਤੇ ਮੁਨਸ਼ੀ ਹਰਵਿੰਦਰ ਸ਼ਰਮਾ ਨੇ ਭਰੋਸਾ ਦਿਵਾਇਆ ਗਿਆ ਕਿ ਜਵਾਨਾਂ ਦਾ ਡਿਊਟੀ ਦੋਰਾਨ ਪੂਰਾ ਵੈਲਫੇਅਰ ਦੇਖਿਆ ਜਾਵੇਗਾ ਅਤੇ ਤਾਲਮੇਲ ਨਾਲ ਕੰਮ ਕੀਤਾ ਜਾਵੇਗਾ। ਵਧੀਆ ਕਾਰਗੁਜਾਰੀ ਕਰਨ ਵਾਲੇ ਜਵਾਨਾਂ ਨੂੰ ਬਣਦਾ ਸਨਮਾਨ ਵੀ ਦਿੱਤਾ ਜਾਵੇਗਾ । ਇਸ ਮੋਕੇ ਸਮੂਹ ਜਵਾਨਾਂ ਅਤੇ ਕਰਮਚਾਰੀਆਂ ਵੱਲੋ ਯਕੀਨ ਦਿਵਾਇਆ ਗਿਆ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਗੁਰਸੇਵਕ ਸਿੰਘ ਅਤੇ ਹੋਮਗਾਰਡਜ਼ ਜਵਾਨ ਅਤੇ ਪੁਲਿਸ ਕਰਮਚਾਰੀ ਵੀ ਹਾਜਰ ਸਨ।