ਅੰਮ੍ਰਿਤਸਰ, 20 ਜਨਵਰੀ 2020 - ਸਿੱਖੀ ਬਾਣੇ 'ਚ ਇੱਕ ਲੜਕੀ ਦਾ ਟਿਕ-ਟੌਕ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਇੱਕ ਲੜਕੀ ਸਿੱਖੀ ਬਾਣੇ 'ਚ ਇੱਕ ਸ਼ਰਾਬ ਵਾਲੇ ਗਾਣੇ 'ਤੇ ਐਕਟ ਲਰ ਰਹੀ ਹੈ। ਜਿਸ ਤੋਂ ਬਾਅਦ ਸਿੱਖਾਂ 'ਚ ਇਸ ਵੀਡੀਓ ਪ੍ਰਤੀ ਕਾਫੀ ਰੋਸ ਜਤਾਇਆ ਗਿਆ ਹੈ। ਇਸ ਤੋਂ ਬਿਨਾਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਵੀ ਸਖਤ ਇਤਰਾਜ਼ ਜਤਾਇਆ ਗਿਆ ਅਤੇ ਉਨ੍ਹਾਂ ਕਿਹਾ ਕਿ ਸਭ ਨੂੰ ਸਿੱਖੀ ਬਾਣੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹਲਾਂਕਿ ਬਾਅਦ 'ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੜਕੀ ਵੱਲੋਂ ਆਪਣੀ ਕੀਤੀ ਗਲਤੀ ਦੀ ਮੁਆਫੀ ਵੀ ਮੰਗ ਲਈ ਗਈ।