ਮਨਪ੍ਰੀਤ ਸਿੰਘ ਜੱਸੀ
- ਬਲਵਿੰਦਰ ਅੱਤਰੀ ਸਾਬਕਾ ਉਪ ਨਿਦੇਸ਼ਕ ਪ੍ਰੈਸ ਇੰਨਫੋਰਮੇਸ਼ਨ ਬਿਊਰੋ ਜਲੰਧਰ ਨੇ ਮੁੱਖ ਮਹਿਮਾਨ
- ਜ਼ਿਲਾ ਉਪ ਸਿੱਖਿਆ ਅਧਿਕਾਰੀ ਰਾਜੇਂਦਰ ਕੌਰ ਤੇ ਮਨਪ੍ਰੀਤ ਸਿੰਘ ਜੱਸੀ ਸੀਨੀ. ਪੱਤਰਕਾਰ ਨੇ ਕੀਤੀ ਸਮਾਗਮ ਦੀ ਪ੍ਰਧਾਨਗੀ
ਅੰਮ੍ਰਿਤਸਰ, 20 ਜਨਵਰੀ 2020 - ਸਵਾਮੀ ਵਿਵੇਕਾਨੰਦ ਨੂੰ ਸਮਰਪਿਤ ਰਾਸ਼ਟਰੀ ਯੁਵਾ ਸਪਤਾਹ ਦਾ ਸੰਪਨ ਸਮਾਗਮ ਅੱਜ ਤਰਨ ਤਾਰਨ ਵਿੱਚ ਉਤਸਾਹ ਨਾਲ ਮਨਾਇਆ ਗਿਆ। ਗੁਰੂ ਅਰਜੁਨ ਦੇਵ ਸੀਨੀਅਰ ਸਕੈਂਡਰੀ ਸਕੂਲ ਵਿੱਚਨਹਿਰੂ ਯੁਵਾਕੇਂਦਰ ਤੇ ਰਾਸ਼ਟਰੀ ਪ੍ਰੋਗਰਾਮ ਨੂੰ ਸਮਰਪਿਤ ਐਨ ਜੀ ਓ ਕਲਾ ਸੁਮਨ ਰੰਗਮੰਚ ਵਲੋਂ ਸਾਂਝੇਤੌਰ ਤੇ ਜਿਲਾ ਪੱਧਰੀ ਸਮਾਗਮ ਦਾ ਉਦਘਾਟਨ ਜਿਲਾ ਯੂਥ ਕੋਆਰਡੀਨੇਟਰ ਮਹਿਮਾ ਡਾਗਰ ਨੇ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਭਾਰਤੀ ਸੂਚਨਾ ਸੇਵਾ ਦੇ ਸਾਬਕਾ ਅਧਿਕਾਰੀ ਤੇ ਪ੍ਰੈਸ ਇੰਨਫੋਰਮੇਸ਼ਨ ਬਿਊਰੋ ਦੇ ਸੇਵਾਮੁਕਤ ਉਪ ਨਿਦੇਸਕ ਬਲਵਿੰਦਰ ਅੱਤਰੀ ਦਾ ਕਲਾ ਸੁਮਨ ਰੰਗਮੰਚ ਦੇ ਨਿਦੇਸ਼ਕ ਰਮੇਸ਼ ਸਿੰਘ ਚੰਦੇਲ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਉੱਪ ਸਿੱਖਿਆ ਅਧਿਕਾਰੀ ਸ੍ਰੀਮਤੀ ਰਾਜੇਂਦਰ ਕੌਰ ਤੇ ਮਨਪ੍ਰੀਤ ਸਿੰਘ ਜੱਸੀ ਸੀਨੀਅਰ ਪੱਤਰਕਾਰ (ਬਾਬੂਸ਼ਾਹੀ ਅੰਮ੍ਰਿਤਸਰ) ਤੇ ਖਾਲਸਾ ਗਰੁੱਪ ਆਫ ਪਬਲਿਕੇਸ਼ਨ ਦੇ ਐਮ.ਡੀ. ਮਨਪ੍ਰੀਤ ਸਿੰਘ ਜੱਸੀ ਨੇ ਕੀਤੀ। ਇਸ ਮੌਕੇ ਬਲਵਿੰਦਰ ਅੱਤਰੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨਾਲ ਜੀਵਨ ਨੂੰ ਇਕ ਨਵਾਂ ਮਕਸਦ ਮਿਲਦਾ ਹੈ ਤੇ ਇਹਨਾਂ ਨੂੰ ਅਪਣਾਇਆ ਜਾਵੇ ਤਾਂ ਜੀਵਨ ਦੀ ਦਿਸ਼ਾ ਨੂੰ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਕਿਸੇ ਵਿਸ਼ੇਸ਼ ਧਰਮ ਲਈ ਨਾ ਹੋ ਕੇ ਸਾਰੇ ਧਰਮਾਂ ਲਈ ਨੇਂ ਜੇ ਸਰਕਾਰ ਦਾਵਾ ਕਰਦੀ ਏ ਕਿ ਉਹ ਵਿਵੇਕਾਨੰਦ ਦੇ ਆਦਰਸ਼ ਤੇ ਚਲਦੀ ਏ ਤੇ ਫੇਰ ਉਸ ਦਾ ਹਰ ਇਕ ਕਨੂੰਨ ਸਾਰੇ ਧਰਮਾਂ ਲਈ ਹੋਣਾ ਚਾਹੀਦਾ ਹੈ। ਇਸ ਮਾਮਲੇ ਵਿਚ ਸਰਕਾਰ ਦੀ ਕਥਨੀ ਤੇ ਕਰਨੀ ਵਿਚ ਫਰਕ ਮਹਿਸੂਸ ਕੀਤਾ ਜਾ ਰਿਹਾ ਹੈ।
ਇਸ ਮੌਕੇ ਮਨਪ੍ਰੀਤ ਸਿੰਘ ਜੱਸੀ ਸੀਨੀਅਰ ਪੱਤਰਕਾਰ ਤੇ ਖਾਲਸਾ ਗਰੁੱਪ ਦੇ ਐਮ.ਡੀ. ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਵਿਚ ਸਿੱਖਿਆ ਦਾ ਬੇਹੱਦ ਮਹੱਤਵ ਜੋ ਸਾਡੇ ਗਿਆਨ ਦਾ ਨੇਤਰ ਖੋਲਦੀਆਂ ਹਨ ਤੇ ਉਸਤੋਂ ਵੀ ਜ਼ਿਆਦਾ ਮਹੱਤਵ ਉਨ੍ਹਾਂ ਮਹਾਨ ਸ਼ਖਸ਼ੀਅਤਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਹੋਣਾ ਹੈ ਜਿੰਨ੍ਹਾਂ ਦੇ ਦਰਸਾਏ ਹੋਏ ਮਾਰਗਾਂ ਤੇ ਚੱਲ ਕੇ ਅਜੋਕੀ ਪੀੜ੍ਹੀ ਦੇਸ਼ ਦੀ ਤਰੱਕੀ ਵਿਚ ਭਾਈਵਾਲ ਬਣਨ ਵਿਚ ਸਹਾਈ ਹੋਵੇਗੀ। ਇਸ ਮੌਕੇ ਕਰਵਾਏ ਗਏ ਵੱਖ ਵੱਖ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਆ ਗਿਆ।