ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 20 ਜਨਵਰੀ 2020 - ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਫਰੀਦਕੋਟ ਅਤੇ ਗੋਲਕ ਤੋਂ ਗਰੀਬ ਤੱਕ ਐਨ ਆਰ ਆਈ ਕਲੱਬ ਵੱਲੋਂ ਦਵਾਈਆਂ ਦਾ ਲੰਗਰ ਲਗਾਇਆ ਗਿਆ। ਜਿਸ ਵਿੱਚ 400 ਦੇ ਕਰੀਬ ਲੋੜਵੰਦ ਮਰੀਜ਼ਾਂ ਨੇ ਲਾਹਾ ਲਿਆ ਅਤੇ ਜਿਸ ਵਿੱਚ ਹੱਡੀਆਂ ਅਤੇ ਅੱਖਾਂ ਦੀਆ ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ 80 ਦੇ ਕਰੀਬ ਲੋੜਵੰਦ ਮਰੀਜ਼ਾਂ ਦੇ ਸ਼ੂਗਰ ਟੈਸਟ ਮੁਫਤ ਕੀਤੇ ਗਏ ਅਤੇ ਸਿੰਗਲਾ ਅੱਖਾਂ ਦੇ ਹਸਪਤਾਲ ਦੇ ਮਾਹਰ ਡਾਕਟਰ ਅਦਿਤਿਯਾ ਸਿੰਗਲਾ ਵੱਲੋਂ ਮਰੀਜਾਂ ਦੇ ਅੱਖਾਂ ਦੇ ਮੁਫਤ ਚੈੱਕ ਅਤੇ ਵਿਕਰਮ ਹਸਪਤਾਲ ਦੇ ਮਾਹਿਰ ਡਾਕਟਰ ਵਿਕਰਮ ਸਿੰਗਲਾ ਵੱਲੋਂ ਹੱਡੀਆਂ ਦੇ ਮੁਫ਼ਤ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਕਈ ਮਰੀਜ਼ਾਂ ਦੀਆਂ ਮਲਮ ਪੱਟੀਆਂ ਵੀ ਕੀਤੀਆਂ ਗਈਆਂ।
ਇਸ ਦਵਾਈਆਂ ਦੇ ਲੰਗਰ ਵਿੱਚ ਕਈ ਸਮਾਜਸੇਵੀ ਸੰਸਥਾਵਾਂ ਵੀ ਪਹੁੰਚੀਆਂ ਅਤੇ ਜਿਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਜਿੰਨਾਂ ਵਿੱਚ ਡਾ. ਅਦਿਤਿਯਾ ਸਿੰਗਲਾ, ਡਾ. ਵਿਕਰਮ ਸਿੰਗਲਾ, ਗੁਰਦੁਆਰਾ ਮਾਤਾ ਖੀਵੀ ਜੀ ਕੈਪਟਨ ਧਰਮ ਸਿੰਘ , ਗੁਰਪ੍ਰੀਤ ਕੌਰ ਖਾਲਸਾ ਜਰਮਨ , ਸੁਰਜੀਤ ਸਿੰਘ ਜਰਮਨ , ਸਰਬਜੀਤ ਕੌਰ ਖਾਲਸਾ, ਰਾਜਦੀਪ ਕੌਰ ਸੰਧੂ, ਬੱਬੂ ਸੰਧੂ ਯੂ ਐਸ ਏ, ਖਾਲਸਾ ਸੇਵਾ ਸੁਸਾਇਟੀ ਮੋਗਾ ਬਲਜੀਤ ਸਿੰਘ ਚਾਨੀ , ਪ੍ਰਮਜੋਤ ਸਿੰਘ, ਕੁਲਦੀਪ ਸਿੰਘ, ਅੰਗਰੇਜ਼ ਸਿੰਘ ਮੱਲਕੇ , ਬਾਬਾ ਫ਼ਰੀਦ ਸੇਵਾ ਸੁਸਾਇਟੀ, ਅਨਮੋਲ ਮਕਾਨੀਆ, ਗੋਲਡੀ ਪੁਰਬਾ , ਰਮਿੰਦਰ ਸਿੰਘ, ਰਾਜ ਕੁਮਾਰ ਬਜਾਜ, ਗੁਰਪ੍ਰੀਤ ਸਿੰਘ, ਸਿਟੀ ਕਲੱਬ ਫ਼ਰੀਦਕੋਟ ਵਿੱਕੀ ਸ਼ਰਮਾ , ਸ਼ਹੀਦ ਭਗਤ ਸਿੰਘ ਯੂਥ ਕਲੱਬ ਜਲਾਲੇਆਣਾ, ਬੀ ਕੇ ਯੂ ਡਕੌਂਦਾ ਬਲੱਡ ਗਰੁੱਪ ਰੋੜੀਕਪੂਰਾ ਰਾਜਨ ਦੂਆ, ਉੱਦਮ ਵੈਲਫ਼ੇਅਰ ਸੁਸਾਇਟੀ ਜੈਤੋ ਮਨੀਸ਼ ਕੁਮਾਰ, ਖੂਨਦਾਨ ਬਲੱਡ ਗਰੁੱਪ ਗੁਰੂਸਰ ਨਿਰੰਜਣ ਸਿੰਘ, ਯਸ਼ਪ੍ਰੀਤ ਕੌਰ, ਰਾਜੂ ਕੰਡਾ ਵਿਕਾਸ ਸੰਦੇਸ਼ ਨਿਊਜ਼ ਪੇਪਰ, ਪ੍ਰਮੋਦ ਧੀਰ ਸਮਾਜਸੇਵੀ, ਪਰਵਿੰਦਰ ਸਿੰਘ ਕੰਧਾਰੀ ਪੰਜਾਬ ਟਾਈਮਜ਼,ਸਾਂਝ ਬਲੱਡ ਗਰੁੱਪ ਹਰਸੰਗੀਤ ਸਿੰਘ ਸੰਘਾ, ਗੁਰਦੁਆਰਾ ਈਸ਼ਰ ਪ੍ਰਕਾਸ਼ ਸਾਹਿਬ ਬਾਬਾ ਗੁਰਮੁੱਖ ਸਿੰਘ, ਸਾਂਝਾ ਯੂਥ ਕਲੱਬ ਭਾਈਰੂਪਾ , ਗੁਰੂਦੁਆਰਾ ਸ਼ਹੀਦ ਗੰਜ ਮੁੱਦਕੀ ਲਖਵੀਰ ਸਿੰਘ ਟਹਿਣਾ, ਫਾਸਟ ਵੇ ਗੁਰਜੀਤ ਰੋਮਾਣਾ , ਏ ਬੀ ਪੀ ਨਿਊਜ਼ ਜਗਤਾਰ ਦੁਸਾਂਝ , ਦੈਨਿਕ ਸਵੇਰਾ ਨਿਊਜ਼ ਸੂਰਜ ਪ੍ਰਕਾਸ਼, ਪੀ ਟੀ ਸੀ ਨਿਊਜ਼ ਅਮਨਦੀਪ ਸਿੰਘ ਲੱਕੀ, ਅਤੇ ਇਸ ਉਪਰਾਲੇ ਨੂੰ ਸੰਸਥਾਂਵਾਂ ਅਤੇ ਆਏ ਹੋਏ ਲੋਕਾਂ ਵੱਲੋਂ ਸ਼ਲਾਘਾਯੋਗ ਉਪਰਾਲਾ ਦੱਸਿਆ ਗਿਆ।
ਇਸ ਉਪਰਾਲੇ ਵਿੱਚ ਗੋਲਕ ਤੋਂ ਗਰੀਬ ਤੱਕ ਐੱਨ ਆਰ ਆਈ ਕਲੱਬ , ਦੋਹਾ ਕਤਰ ਇੰਜਨੀਅਰਇੰਗ ਸਿਟੀ , ਰਾਜਦੀਪ ਕੌਰ ਸੰਧੂ , ਅਨਮੋਲ ਐੱਨ ਜੀ ਓ ਫਰੀਦਕੋਟ , ਖ਼ਾਲਸਾ ਸੇਵਾ ਸੁਸਾਇਟੀ ਮੋਗਾ , ਗੁਰਪ੍ਰੀਤ ਕੌਰ ਖ਼ਾਲਸਾ ਜਰਮਨ ਵਾਲਿਆਂ ਦੇ ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸ਼ਹੀਦ ਗੰਜ ਮੁੱਦਕੀ ਵੱਲੋਂ ਸਹਿਯੋਗ ਦਿੱਤਾ ਗਿਆ। ਅਤੇ ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਆਈਆਂ ਹੋਈਆਂ ਸਮਾਜ ਸੇਵੀ ਸੰਸਥਾਵਾਂ ਅਤੇ ਸੰਗਤਾਂ ਵਿਸ਼ੇਸ਼ ਤੌਰ ਧੰਨਵਾਦ ਕੀਤਾ ਗਿਆ। ਸੁਸਾਇਟੀ ਸਰਪ੍ਰਸਤ ਹੈਪੀ ਸਰਾਂ ਨੇ ਕਿਹਾ ਕਿ ਸਾਨੂੰ ਇਹੋ ਜਿਹੇ ਉਪਰਾਲਿਆਂ ਦੀ ਲੋੜ ਹੈ ਤਾਂ ਕਿ ਲੋੜਵੰਦਾਂ ਲੋਕਾਂ ਦੀ ਸਹੀ ਤਰੀਕੇ ਨਾਲ ਲੋੜ ਪੂਰੀ ਹੋ ਸਕੇ। ਇਸ ਵਕਤ ਹੈਪੀ ਸਰਾਂ ਦੇ ਨਾਲ ਰਣਧੀਰ ਬਰਾੜ , ਹਰਿੰਦਰ ਸਿੰਘ ਸਰਾਂ, ਗੁਰਸੇਵਕ ਦੂਆ, ਸਵਰਨਜੀਤ ਸਰਾਂ, ਜਗਦੇਵ ਸਿੰਘ ਭਾਣਾ, ਗੁਰਮੀਤ ਸਰਾਂ, ਇੰਦਰਜੀਤ ਸਰਾਂ, ਸੁਖਵਿੰਦਰ ਸਿੰਘ ਧਾਮੀ , ਪੂਨੀਤ ਦੂਆ,ਰਾਜਾ ਧਾਲੀਵਾਲ, ਗੁਰਪ੍ਰੀਤ ਸਿੰਘ, ਅਲਕਿੰਦਰ ਸਰਾਂ, ਕਰਨ ਬਰਾੜ, ਅਮਨਦੀਪ ਕੌਰ ਬਰਾੜ,ਭਜ਼ਨ ਕੌਰ ਸਰਾਂ, ਸਿਮਰਨਜੀਤ ਕੌਰ ਸਰਾਂ, ਅਮਨਦੀਪ ਕੌਰ ਸਰਾਂ, ਬਲਜੀਤ ਕੌਰ ਸਰਾਂ, ਸ਼ਗਨਪੀ੍ਤ ਕੌਰ , ਮਨੀਤ ਬਰਾੜ ਆਦਿ ਮੌਜ਼ੂਦ ਸਨ।