ਪਠਾਨਕੋਟ, 19 ਜਨਵਰੀ 2020 - ਕਿਸਮਤ ਕਦੋਂ ਬਦਲ ਜਾਵੇ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਪਠਾਨਕੋਟ ਦੇ ਸਬਜ਼ੀ ਵੇਚਣ ਵਾਲੇ ਗਗਨ ਨਾਲ ਹੋਇਆ ਹੈ। ਜਿਸ ਦਾ ਕਿ ਡੇਢ ਕਰੋੜ ਦਾ ਲੋਹੜੀ ਬੰਪਰ ਨਿਕਲਿਆ ਹੈ। ਜਿਸ ਤੋਂ ਬਾਅਦ ਸਬਜ਼ੀ ਵੇਚਣ ਵਾਲੇ ਗਗਨ ਦੇ ਘਰ ਖੁਸ਼ੀ ਦਾ ਮਾਹੌਲ ਹੈ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
ਡੇਢ ਕਰੋੜ ਦਾ ਲੋਹੜੀ ਬੰਪਰ ਨਿਕਲਣ ਤੋਂ ਬਾਅਦ ਸਬਜ਼ੀ ਵੇਚਣ ਵਾਲੇ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਲਾਟਰੀ ਵੇਚਣ ਵਾਲਾ ਇੱਕ ਵਿਅਕਤੀ ਉਸ ਕੋਲ ਆਇਆ ਸੀ ਤੇ ਉਸ ਨੇ ਕਿਹਾ ਕਿ ਉਸ ਕੋਲ ਲੋਹੜੀ ਬੰਪਰ ਦੀਆਂ ਕੁੱਝ ਟਿਕਟਾਂ ਬਾਕੀ ਹਨ ਜਿਸ ਵਿਚੋਂ ਉਸ ਨੇ ਦੋ ਸੌ ਰੁਪਏ ਦੀ ਇੱਕ ਲਾਟਰੀ ਬੰਪਰ ਦੀ ਟਿਕਟ ਖਰੀਦੀ, ਉਸ ਨੂੰ ਨਹੀਂ ਪਤਾ ਸੀ ਕਿ ਉਸ ਵੱਲੋਂ ਅਣਜਾਣੇ 'ਚ ਖਰੀਦੀ ਹੋਈ ਇਹ ਲਾਟਰੀ ਦੀ ਟਿਕਟ ਉਸ ਦੀ ਜ਼ਿੰਦਗੀ ਬਦਲ ਦੇਵੇਗੀ।