ਅਸ਼ੋਕ ਵਰਮਾ
ਬਠਿੰਡਾ 19 ਜਨਵਰੀ 2020: ਲੋਕ ਮੋਰਚਾ ਪੰਜਾਬ ਵੱਲੋਂ ਅੱਜ ਲਹਿਰਾ ਮੁਹੱਬਤ ਵਿਖੇ ਰਵਿਦਾਸ ਮੰਦਰ ਵਿੱਚ ਸੀ.ਏ.ਏ./ਐੱਨ.ਆਰ.ਸੀ./ਐੱਨ.ਪੀ.ਆਰ ਦੇ ਵਿਰੋਧ ਵਿੱਚ ਮੀਟਿੰਗ ਕਰਨ ਉਪਰੰਤ ਪਿੰਡ ਵਿੱਚ ਰੋਸ਼ ਮਾਰਚ ਕੀਤਾ ਗਿਆ,ਮੀਟਿੰਗ ਦੌਰਾਨ ਥਰਮਲ ਦੇ ਕੱਚੇ ਕਾਮਿਆਂ, ਪਰਿਵਾਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਲੋਕ ਮੋਰਚਾ ਪੰਜਾਬ ਦੇ ਆਗੂ ਮਾ.ਗੁਰਮੁੱਖ ਸਿੰਘ ਨਥਾਣਾ,ਮੈਡਮ ਕਮਲ ਅਤੇ ਹਰਜਿੰਦਰ ਕੌਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫ਼ਿਰਕੂ ਆਧਾਰ ਤੇ ਕਿਰਤੀ ਲੋਕਾਂ ਵਿੱਚ ਵੰਡੀਆਂ ਪਾਉਣ ਵਾਲੇ ਸੀ.ਏ.ਏ./ਐੱਨ.ਆਰ.ਸੀ./ਐੱਨ.ਪੀ.ਆਰ.ਜਿਹੇ ਕਾਲੇ ਕਾਨੂੰਨ ਲੈਕੇ ਆਉਣਾ ਦੇਸ਼ ਦੇ ਕਿਰਤੀ ਲੋਕਾਂ ਦੀ ਸਾਂਝ ਨੂੰ ਫ਼ਿਰਕੂ ਆਧਾਰ ਤੇ ਵੰਡਣ ਦੀ ਮਨਸ਼ਾ ਦਾ ਸਿੱਟਾ ਹੈ ਲੋਕਾਂ ਨੂੰ ਸਸਤੀਆਂ ਸਹੂਲਤਾਂ ਦੇਣ ਵਾਲੇ ਸਮੂਹ ਸਰਕਾਰੀ ਅਦਾਰੇ ਜਿਵੇਂ ਕਿ ਸਰਕਾਰੀ ਥਰਮਲ, ਸਕੂਲ-ਕਾਲਜ, ਬਿਜਲੀ,ਜਲ-ਘਰ, ਟਰਾਂਸਪੋਰਟ,ਸਿਹਤ,ਸਿੱਖਿਆ,ਰੇਲਵੇ,ਬੀ. ਐੱਸ.ਐੱਨ.ਐੱਲ.,ਬੈੰਕ,ਬੀਮਾਂ ਅਤੇ ਜ਼ਮੀਨ, ਜੰਗਲ,ਕੋਲਾ ਖਾਣਾ,ਸੋਨਾ ਅਤੇ ਕੁਦਰਤੀ ਖਣਿੱਜ ਪਦਾਰਥ ਆਦਿ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਲਈ ਪਰੋਸੇ ਜਾ ਰਹੇ ਹਨ ਇਸ ਲੁੱਟ ਨੂੰ ਰੋਕਣ ਲਈ ਚੱਲ ਰਹੇ ਲੋਕ ਘੋਲਾਂ ਅਤੇ ਕਿਰਤੀ ਲੋਕਾਂ ਅੰਦਰ ਹੋ ਰਹੇ ਜਮਾਤੀ ਸੂਝ-ਸਾਂਝ ਦੇ ਪਸਾਰੇ ਨੂੰ ਰੋਕਣ ਦੇ ਮਨਸੂਬੇ ਨਾਲ ਲੋਕਾਂ ਤੇ ਕਾਲੇ ਕਾਨੂੰਨ ਧੱਕੇ ਨਾਲ ਥੋਪੇ ਜਾ ਰਹੇ ਹਨ ਅਤੇ ਅੱਜ ਲੋਕਾਂ ਨੇ ਹਾਕਮ ਜਮਾਤਾਂ ਦੀਆਂ ਕਾਰਪੋਰੇਟ ਅਤੇ ਸਰਮਾਏਦਾਰੀ ਪੱਖੀ ਨੀਤੀਆਂ ਸਮਝਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਹਾਕਮ ਜਮਾਤਾਂ ਨੇ ਲੋਕਾਂ ਅੰਦਰ ਪੱਸਰ ਰਹੇ ਇਸ ਏਕੇ ਨੂੰ ਖੋਰਨ ਵਾਸਤੇ ਅੰਗਰੇਜ਼ਾਂ ਵਾਂਗ ਪਾੜੋ ਅਤੇ ਰਾਜ ਕਰੋ ਦੀਆਂ ਸਮੇਂ-ਸਮੇਂ ਤੇ ਚਾਲਾਂ ਚੱਲੀਆਂ ਹਨ,ਮੌਜੂਦਾ ਫ਼ਿਰਕੂ ਆਧਾਰ ਤੇ ਲਿਆਂਦੇ ਕਾਲੇ ਕਨੂੰਨ ਵੀ ਇਸੇ ਮਨਸ਼ੇ ਦਾ ਹੀ ਸਿੱਟਾ ਹਨ ਇਹਨਾਂ ਕਾਲੇ ਕਾਨੂੰਨਾਂ ਵਿੱਚ ਮੁਸਲਮਾਨ ਭਾਈਚਾਰੇ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾਂ ਬਣਾਇਆ ਗਿਆ ਹੈ ਸਦੀਆਂ ਤੋਂ ਮੁਲਕ ਅੰਦਰ ਰਹਿ ਰਹੇ ਮੁਲਕ ਦੇ ਬਸ਼ਿੰਦਿਆਂ ਨੂੰ ਘੁਸਪੈਠੀਏ ਕਹਿਕੇ ਨਜ਼ਰਬੰਦੀ ਕੈਂਪਾਂ ਵਿੱਚ ਸੁੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਹ ਕਾਲੇ ਕਨੂੰਨ ਸਿਰਫ਼ ਮੁਸਲਮਾਨ ਭਾਈਚਾਰੇ ਤੱਕ ਹੀ ਸੀਮਤ ਨਹੀਂ ਰਹਿਣੇ ਸਗੋਂ ਮੁਲਕ ਦੇ ਸਮੂਹ ਕਿਰਤੀ ਲੋਕਾਂ ਨੂੰ ਇਸਦੀ ਮਾਰ ਹੇਠ ਲਿਆਂਦਾ ਜਾਣਾ ਹੈ,ਆਪਣੇ ਹੱਕਾਂ ਲਈ ਯੂਨੀਵਰਸਿਟੀਆਂ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪ੍ਰਸ਼ਾਸ਼ਨ ਅਤੇ ਸਿਆਸੀ ਸਰਪ੍ਰਸਤੀ ਹਾਸਲ ਗੁੰਡਿਆਂ ਵੱਲੋਂ ਜਿਸ ਤਰ੍ਹਾਂ ਵਹਿਸ਼ੀਆਨਾ ਤੇ ਹਕੂਮਤੀ ਹਮਲਾ ਕੀਤਾ ਗਿਆ ਹੈ,ਉਹ ਇਹ ਗੱਲ ਸਾਫ਼ ਕਰ ਦਿੰਦਾ ਹੈ ਕਿ ਇਹਨਾਂ ਕਾਲੇ ਕਨੂੰਨਾਂ ਦੀ ਅਸਲੀਅਤ ਲੋਕਾਂ ਨੂੰ ਫ਼ਿਰਕੂ ਅਧਾਰ ਤੇ ਵੰਡਣ ਦਾ ਮਨਸੂਬਾ ਹੈ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਫ਼ਿਰਕੂ ਅਤੇ ਕਾਲੇ ਕਨੂੰਨਾਂ ਖਿਲਾਫ ਲਾਮਬੰਦ ਹੋਕੇ ਸੰਘਰਸ਼ਾਂ ਦੇ ਪਿੜ ਮੱਲਣ ਦੀ ਲੋੜ ਹੈ, ਇਸ ਸਮੇਂ ਜਗਰੂਪ ਸਿੰਘ,ਜਗਸੀਰ ਸਿੰਘ ਭੰਗੂ,ਬਲਜਿੰਦਰ ਸਿੰਘ ਮਾਨ,ਗੁਰਪ੍ਰੀਤ ਲਹਿਰਾ,ਬਲਵਿੰਦਰ ਸਿੰਘ,ਦੌਲਤ ਰਾਮ, ਜਗਤਾਰ ਕੋਟੜਾ, ਨਾਇਬ ਸਿੰਘ ਆਦਿ ਆਗੂ ਹਾਜ਼ਿਰ ਸਨ।